ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ 'ਚ 24 ਘੰਟੇ 'ਚ ਕਰੋਨਾ ਦੇ 6566 ਨਵੇਂ ਮਰੀਜ਼, 194 ਲੋਕਾਂ ਦੀ ਮੌਤ

ਦੇਸ਼ 'ਚ ਪਿਛਲੇ 24 ਘੰਟੇ 'ਚ 6566 ਨਵੇਂ ਕੋਰੋਨਾ ਮਰੀਜ਼ ਮਿਲੇ ਹਨ ਅਤੇ ਇਸ ਦੇ ਨਾਲ ਕੁਲ ਸੰਕਰਮਿਤ ਲੋਕਾਂ ਦੀ ਗਿਣਤੀ 1,58,333 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 24 ਘੰਟੇ ਵਿੱਚ 3266 ਲੋਕ ਠੀਕ ਹੋਏ ਹਨ ਅਤੇ ਇਸ ਦੇ ਨਾਲ ਹੀ ਕੋਰੋਨਾ ਨਾਲ ਠੀਕ ਹੋਣ ਵਾਲੇ ਕੁਲ ਲੋਕਾਂ ਦੀ ਗਿਣਤੀ 67,692 ਹੋ ਗਈ ਹੈ। ਇਸ ਦੌਰਾਨ 194 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,337 ਹੋ ਗਈ ਹੈ।
 

ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 86,110 ਹੋ ਗਈ ਹੈ। ਸਭ ਤੋਂ ਵੱਧ ਕੋਰੋਨਾ ਮਾਮਲੇ ਮਹਾਰਾਸ਼ਟਰ (56,948) 'ਚ ਹਨ। ਇਸ ਤੋਂ ਇਲਾਵਾ ਤਾਮਿਲਨਾਡੂ, ਦਿੱਲੀ, ਗੁਜਰਾਤ ਜਿਹੇ ਸੂਬਿਆਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਹਨ। ਰਾਹਤ ਦੀ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਰਿਕਵਰੀ ਦੀ ਦਰ ਵੱਧ ਰਹੀ ਹੈ, ਮੌਤ ਦਰ ਘੱਟ ਰਹੀ ਹੈ।
 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲਾਗ ਦੇ 6,387 ਮਾਮਲੇ ਸਾਹਮਣੇ ਆਏ ਸਨ ਅਤੇ 170 ਲੋਕਾਂ ਦੀ ਮੌਤ ਹੋ ਗਈ ਸੀ। ਮੰਗਲਵਾਰ ਨੂੰ ਦੇਸ਼ 'ਚ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ 6,535 ਨਵੇਂ ਕੇਸ ਸਾਹਮਣੇ ਆਏ ਅਤੇ 146 ਮੌਤਾਂ ਹੋਈਆਂ ਸਨ। ਸੋਮਵਾਰ ਨੂੰ ਰਿਕਾਰਡ 6,977 ਨਵੇਂ ਕੇਸ ਸਾਹਮਣੇ ਆਏ ਸਨ। ਐਤਵਾਰ ਨੂੰ 6767 ਨਵੇਂ ਕੇਸ ਪਾਏ ਗਏ, 147 ਲੋਕਾਂ ਦੀ ਮੌਤ ਹੋ ਗਈ ਸੀ।
 

ਦੇਸ਼ 'ਚ 25 ਮਾਰਚ ਤੋਂ ਲੌਕਡਾਊਨ ਲਾਗੂ ਹੈ, ਜਿਸ ਦਾ ਚੌਥਾ ਪੜਾਅ 31 ਮਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਹਾਲਾਂਕਿ ਲੌਕਡਾਊਨ ਦੇ ਚੌਥੇ ਗੇੜ 'ਚ ਕਈ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਕਈ ਛੋਟਾਂ ਦਿੱਤੀਆਂ ਹਨ, ਪਰ ਵਿਦਿਅਕ ਅਦਾਰਿਆਂ ਨੂੰ ਹਾਲੇ ਖੋਲ੍ਹਣ ਦੀ ਮਨਜੂਰੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus in india latest data new covid 19 cases and death toll in last 24 hours