ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਦੇਸ਼ 'ਚ ਕਮਿਊਨਿਟੀ ਇਨਫੈਕਸ਼ਨ ਹੋ ਰਿਹੈ ਜਾਂ ਨਹੀਂ, ਰੈਪਿਡ ਟੈਸਟ ਨਾਲ ਪਤਾ ਲੱਗੇਗਾ

ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਦੀ ਰੈਪਿਡ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਜਾਂਚ ਨੂੰ ਵਿਗਿਆਨੀ ਬਹੁਤ ਮਹੱਤਵਪੂਰਨ ਮੰਨ ਰਹੇ ਹਨ। ਅਗਲੇ ਇੱਕ ਹਫ਼ਤੇ ਦੇ ਅੰਦਰ ਦੇਸ਼ 'ਚ ਕੋਰੋਨਾ ਦੀ ਅਸਲ ਲਾਗ ਦੀ ਸਥਿਤੀ ਦਾ ਸਹੀ ਅੰਦਾਜਾ ਪਤਾ ਲੱਗਣ ਦੀ ਉਮੀਦ ਹੈ। ਸਰਕਾਰ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਦੇਸ਼ 'ਚ ਕਮਿਊਨਿਟੀ ਇਨਫੈਕਸ਼ਨ ਦਾ ਖ਼ਤਰਾ ਹੈ ਜਾਂ ਨਹੀਂ। ਟੈਸਟ ਕਿੱਟ ਮਿਲਣ 'ਚ ਦੇਰੀ ਕਾਰਨ ਰੈਪਿਡ ਜਾਂਚ ਦੇਸ਼ 'ਚ ਦੇਰੀ ਨਾਲ ਸ਼ੁਰੂ ਹੋ ਰਹੀ ਹੈ।
 

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਇਹ ਟੈਸਟ ਉੱਚ ਜ਼ੋਖਮ ਵਾਲੇ ਗਰੁੱਪਾਂ, ਬਗੈਰ ਲੱਛਣਾਂ ਵਾਲੇ ਅਜਿਹੇ ਲੋਕਾਂ, ਜੋ ਕੋਵਿਡ ਮਰੀਜ਼ ਦੇ ਸੰਪਰਕ 'ਚ ਆਏ ਹੋਣ ਅਤੇ ਸਰਦੀ-ਜੁਕਾਮ ਦੇ ਲੱਛਣਾਂ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਰੈਪਿਡ ਟੈਸਟ ਨਾਲ ਖ਼ਤਰੇ ਵਾਲੇ ਸਮੂਹਾਂ 'ਚ ਜਾਂਚ ਦਾ ਦਾਇਰੇ ਲਗਭਗ 100 ਫ਼ੀਸਦੀ ਤਕ ਹੋ ਜਾਵੇਗਾ। ਇਸ ਲਈ ਇਸ ਮਹੀਨੇ ਦੇ ਅੰਤ ਤਕ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ ਦੀ ਸਹੀ ਸਥਿਤੀ ਦਾ ਖੁਲਾਸਾ ਹੋ ਸਕਦਾ ਹੈ।
 

ਦਰਅਸਲ, ਟੈਸਟ ਘੱਟ ਕੀਤੇ ਜਾਣ ਕਾਰਨ ਕਈ ਲੋਕ ਕੇਂਦਰ ਸਰਕਾਰ ਦੀ ਨਿਖੇਧੀ ਕਰ ਰਿਹਾ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਦਰ ਸਥਿਰ ਹੈ।
 

ਸੰਕਰਮਣ ਦੀ ਦਰ ਇੱਕ ਮਹੀਨੇ ਤੋਂ ਸਥਿਰ :
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਿਪਟੀ ਡਾਇਰੈਕਟਰ ਡਾ. ਰਮਨ ਗੰਗਾਖੇਡਕਰ ਦੇ ਅਨੁਸਾਰ ਭਾਰਤ ਇੱਕ ਪਾਜ਼ੀਟਿਵ ਨਮੂਨੇ 'ਤੇ 24 ਟੈਸਟ ਕਰ ਰਿਹਾ ਹੈ, ਜਦਕਿ ਅਮਰੀਕਾ ਸਿਰਫ਼ ਪੰਜ। ਦੂਜੇ ਸ਼ਬਦਾਂ 'ਚ ਐਤਵਾਰ ਨੂੰ 37 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ ਸਿਰਫ 1300 ਨਮੂਨੇ ਪਾਜ਼ੀਟਿਵ ਮਿਲੇ। ਮਤਲਬ ਲਾਗ ਦੀ ਦਰ ਸਿਰਫ 3 ਫ਼ੀਸਦੀ ਤੋਂ ਵੱਧ ਹੈ। ਇਹ ਦਰ ਪਿਛਲੇ ਇੱਕ ਮਹੀਨੇ ਤੋਂ ਦੇਸ਼ 'ਚ ਸਥਿਰ ਬਣੀ ਹੋਈ ਹੈ।

 

ਮੁਲਾਂਕਣ ਕਰਨ 'ਚ ਸਹੂਲਤ ਹੋਵੇਗੀ :
ਵਰਧਮਾਨ ਮਹਾਵੀਰ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਦੇ ਡਾਇਰੈਕਟਰ ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਰੈਪਿਡ ਜਾਂਚ ਨਾਲ ਅਗਲੇ ਕੁਝ ਦਿਨਾਂ 'ਚ ਸੰਕਰਮਣ ਦੇ ਮਾਮਲਿਆਂ 'ਚ ਤੇਜ਼ੀ ਆਵੇਗੀ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਸਾਰੇ ਸੰਕਰਮਿਤ ਲੋਕਾਂ ਦੀ ਜਾਂਚ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus india is community spreading in country rapid test will clear