ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ : ਭਾਰਤ ਨੇ ਦੁਨੀਆ ਤੋਂ ਲਿਆ ਸਬਕ, ਹਾਲਾਤ ਨੂੰ ਬੇਕਾਬੂ ਹੋਣ ਤੋਂ ਬਚਾਇਆ

ਦੇਸ਼ 'ਚ ਲੌਕਡਾਊਨ ਦੇ 50 ਦਿਨ ਪੂਰੇ ਹੋ ਗਏ ਹਨ। ਦੂਜੇ ਦੇਸ਼ਾਂ ਦੇ ਵਿਗੜਦੇ ਹਾਲਤ ਤੋਂ ਸਬਕ ਲੈਂਦਿਆਂ ਭਾਰਤ ਨੇ ਪਹਿਲਾਂ ਹੀ ਲੌਕਡਾਊਨ ਲਾਗੂ ਕਰ ਦਿੱਤਾ ਸੀ। ਇਸ ਨਾਲ ਸਥਿਤੀ ਬੇਕਾਬੂ ਹੋਣ ਤੋਂ ਬਚ ਗਈ। ਦੁਨੀਆਂ ਦੇ 5 ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ, ਸਪੇਨ, ਰੂਸ, ਬ੍ਰਿਟੇਨ ਤੇ ਇਟਲੀ ਹਨ। ਜਦਕਿ ਮੌਤਾਂ 'ਚ ਸਭ ਤੋਂ ਪ੍ਰਭਾਵਿਤ 5 ਦੇਸ਼ ਲੜੀਵਾਰ ਅਮਰੀਕਾ, ਬ੍ਰਿਟੇਨ, ਇਟਲੀ, ਸਪੇਨ ਤੇ ਫ਼ਰਾਂਸ ਹਨ। ਭਾਰਤ ਇਸ ਕੁੱਲ ਮਾਮਲਿਆਂ ਅਨੁਸਾਰ ਇਸ ਸਮੇਂ 12ਵੇਂ ਨੰਬਰ, ਜਦਕਿ ਕੁੱਲ ਮੌਤਾਂ ਦੇ ਮਾਮਲੇ ਵਿੱਚ 16ਵੇਂ ਨੰਬਰ 'ਤੇ ਹੈ।
 

ਮਾਹਰਾਂ ਦੇ ਅਨੁਸਾਰ ਭਾਰਤ ਤੇ ਹੋਰਨਾਂ ਦੇਸ਼ਾਂ ਵਿੱਚ ਸਭ ਤੋਂ ਵੱਡਾ ਅੰਤਰ ਇਹ ਸੀ ਕਿ ਇੱਥੇ ਮਹਾਂਮਾਰੀ ਦੇ ਬੇਕਾਬੂ ਹਾਲਾਤ ਹੋਣ ਦਾ ਇੰਤਜਾਰ ਕਰਨ ਤੋਂ ਪਹਿਲਾਂ ਲੌਕਡਾਊਨ ਲਾਗੂ ਕੀਤਾ ਗਿਆ, ਜਦਕਿ ਫ਼ਰਾਂਸ, ਬ੍ਰਿਟੇਨ, ਇਟਲੀ, ਸਪੇਨ ਤੇ ਅਮਰੀਕਾ ਨੇ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਕਦਮ ਚੁੱਕੇ।
 

ਭਾਰਤ 'ਚ ਸਥਿਤੀ ਬਿਹਤਰ 
ਲੌਕਡਾਊਨ ਨੂੰ ਭਾਰਤ 'ਚ ਦੋ ਵਾਰ ਅੱਗੇ ਵਧਾਇਆ ਗਿਆ ਹੈ। ਲੌਕਡਾਊਨ ਦਾ ਤੀਜਾ ਗੇੜ 17 ਮਈ ਨੂੰ ਖ਼ਤਮ ਹੋਵੇਗਾ। ਇਹ ਮੁੱਖ ਕਾਰਨ ਹੈ ਕਿ ਭਾਰਤ ਅੱਜ ਵੀ ਕੁਲ ਮੌਤਾਂ ਦੇ ਮਾਮਲੇ 'ਚ ਦੂਜੇ ਦੇਸ਼ਾਂ ਨਾਲੋਂ ਬਿਹਤਰ ਸਥਿਤੀ 'ਚ ਹੈ।

 

ਰਣਨੀਤੀ ਦੀ ਸ਼ਲਾਘਾ
ਆਕਸਫੋਰਡ, ਜੌਹਨ ਹਾਪਕਿਨਜ਼ ਅਤੇ ਹਾਰਵਰਡ ਯੂਨੀਵਰਸਿਟੀ ਦੇ ਵੱਖ-ਵੱਖ ਅਧਿਐਨ ਨੇ ਵੀ ਭਾਰਤ ਸਰਕਾਰ ਵੱਲੋਂ ਸਮੇਂ ਰਹਿੰਦੇ ਲੌਕਡਾਊਨ ਲਗਾਉਣ ਦੀ ਸ਼ਲਾਘਾ ਕੀਤੀ। ਆਕਸਫੋਰਡ ਨੇ ਰਣਨੀਤੀ ਸੂਚੀ 'ਚ ਭਾਰਤ ਨੂੰ ਸਭ ਤੋਂ ਵੱਧ 100 ਅੰਕ ਦਿੱਤੇ ਅਤੇ ਉਸ ਨੂੰ ਚੀਨ, ਦੱਖਣ ਕੋਰੀਆ, ਅਮਰੀਕਾ, ਫ਼ਰਾਂਸ ਤੇ ਬ੍ਰਿਟੇਨ ਨਾਲੋਂ ਉੱਪਰ ਰੱਖਿਆ। ਹੁਣ ਬਹੁਤ ਸਾਰੇ ਦੇਸ਼ ਵੱਖ-ਵੱਖ ਪੱਧਰਾਂ 'ਤੇ ਪਾਬੰਦੀ 'ਚ ਢਿੱਲ ਦੇ ਰਹੇ ਹਨ।

 

ਜਰਮਨੀ 'ਚ ਦੁਕਾਨਾਂ ਖੁੱਲ੍ਹਣਗੀਆਂ
- ਹੁਣ ਲੌਕਡਾਊਨ 'ਚ ਛੋਟ ਦਾ ਫ਼ੈਸਲਾ ਸੂਬੇ ਆਪਣੇ ਅਨੁਸਾਰ ਕਰਨਗੇ।
- ਸਾਰੀਆਂ ਕਿਸਮਾਂ ਦੀਆਂ ਦੁਕਾਨਾਂ ਨੂੰ ਹੁਣ ਮੁੜ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਗਈ ਹੈ।
- ਕੰਪਨੀਆਂ, ਕਾਰ ਡੀਲਰਸ਼ਿਪ ਸ਼ੋਅਰੂਮ, ਬੁੱਕ ਸ਼ਾਪ, ਲਾਇਬ੍ਰੇਰੀਆਂ ਖੁੱਲ੍ਹਣਗੀਆਂ।
- ਪ੍ਰਾਇਮਰੀ ਤੇ ਮਿਡਲ ਸਕੂਲ ਅੰਸ਼ਕ ਤੌਰ 'ਤੇ ਦੁਬਾਰਾ ਖੋਲ੍ਹ ਦਿੱਤੇ ਗਏ ਹਨ।
- ਯੂਰਪੀਅਨ ਲੀਗ ਫੁੱਟਬਾਲ ਮੈਚ ਬੰਦ ਦਰਵਾਜ਼ਿਆਂ ਦੇ ਪਿੱਛੇ ਦੁਬਾਰਾ ਸ਼ੁਰੂ ਹੋ ਰਹੇ ਹਨ।
- ਜੇ ਸੂਬਿਆਂ ਦੀ ਸਥਿਤੀ ਵਿਗੜਦੀ ਪ੍ਰਤੀਤ ਹੋਈ ਤਾਂ ਕੇਂਦਰ ਸਰਕਾਰ ਉੱਥੇ ਦਖਲ ਦੇਵੇਗੀ।

 

ਸਪੇਨ 'ਚ ਸਤੰਬਰ ਤੋਂ ਖੋਲ੍ਹੇ ਜਾਣਗੇ ਸਕੂਲ
- ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਅਧਾਰ 'ਤੇ ਸਪੈਨ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਹੈ।
- 26 ਮਈ ਤੋਂ ਸਿਨੇਮਾ ਘਰਾਂ ਨੂੰ 30% ਸਮਰੱਥਾ ਨਾਲ ਖੋਲ੍ਹਣ ਦੀ ਮਨਜੂਰੀ।
- ਇੱਥੇ ਸਤੰਬਰ 'ਚ ਸਕੂਲਾਂ ਨੂੰ ਮੁੜ ਖੋਲ੍ਹਿਆ ਜਾਵੇਗਾ।
- 10 ਜੂਨ ਤੋਂ ਇੱਥੇ ਬਾਰ ਤੇ ਰੈਸਟੋਰੈਂਟ ਪੂਰੀ ਤਰ੍ਹਾਂ ਖੋਲ੍ਹਣ ਦੀ ਛੋਟ ਹੈ।
- ਬਾਹਰ ਜਾਣ ਤੇ ਆਵਾਜਾਈ ਲਈ ਮਾਸਕ ਲਗਾਉਣਾ ਲਾਜ਼ਮੀ ਹੈ।
- ਇਸ ਦੌਰਾਨ ਸਖਤ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus India learns lessons from the world