ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24 ਘੰਟੇ 'ਚ ਕੋਰੋਨਾ ਦੇ 5609 ਨਵੇਂ ਕੇਸ, 132 ਮਰੀਜ਼ਾਂ ਦੀ ਮੌਤ, ਕੁੱਲ ਅੰਕੜਾ 1,12,359

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 1 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਹਰ ਰੋਜ਼ ਲਗਭਗ 5000 ਜਾਂ ਇਸ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟੇ ਵਿੱਚ ਦੇਸ਼ 'ਚ 5609 ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਸੰਕਰਮਿਤ ਲੋਕਾਂ ਦੀ ਗਿਣਤੀ 1,12,359 ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ 'ਚ ਕੋਰੋਨਾ ਦੇ 63,624 ਸਰਗਰਮ ਮਾਮਲੇ ਹਨ।
 

ਸਿਹਤ ਮੰਤਰਾਲੇ ਅਨੁਸਾਰ ਇੱਕ ਦਿਨ 'ਚ 132 ਮਰੀਜ਼ਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਹੁਣ ਤਕ ਕੋਰੋਨਾ ਨਾਲ 3535 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45,299 ਲੋਕ ਠੀਕ ਹੋ ਚੁੱਕੇ ਹਨ। ਇਸ ਸਮੇਂ ਦੇਸ਼ 'ਚ ਕੋਰੋਨਾ ਦੇ 63,624 ਸਰਗਰਮ ਕੇਸ ਹਨ।
 

ਮਹਾਰਾਸ਼ਟਰ 'ਚ 39,297 ਕੇਸ
ਦੇਸ਼ 'ਚ ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਤਬਾਹੀ ਝੱਲ ਰਿਹਾ ਹੈ। ਹਰ ਰੋਜ਼ ਇੱਥੇ ਕੋਰੋਨਾ ਦੇ 2000 ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਕਰੋਨਾ ਵਾਇਰਸ ਸੰਕਰਮਿਤ ਕੇਸਾਂ ਦੇ 2250 ਨਵੇਂ ਮਰੀਜ਼ ਪਾਏ ਗਏ। ਇਸ ਤੋਂ ਬਾਅਦ ਸੂਬੇ 'ਚ ਕੁਲ ਮਰੀਜ਼ਾਂ ਦੀ ਅੰਕੜਾ ਵੱਧ ਕੇ 39,297 ਹੋ ਗਿਆ ਹੈ।

 

ਮਹਾਰਾਸ਼ਟਰ 'ਚ ਇੱਕ ਦਿਨ 'ਚ 65 ਲੋਕਾਂ ਦੀ ਮੌਤ 
ਸਿਹਤ ਵਿਭਾਗ ਅਨੁਸਾਰ ਬੀਤੇ ਦਿਨੀਂ ਮਹਾਰਾਸ਼ਟਰ 'ਚ 65 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 1390 ਹੋ ਗਈ ਹੈ। ਇਨ੍ਹਾਂ ਵਿੱਚੋਂ 41 ਲੋਕ ਮੁੰਬਈ ਦੇ ਸਨ। ਮਹਾਰਾਸ਼ਟਰ 'ਚ ਹੁਣ ਤਕ 10,318 ਲੋਕ ਇਸ ਵਾਇਰਸ ਦੀ ਲਾਗ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਸਮੇਂ 27,581 ਲੋਕ ਇਲਾਜ ਅਧੀਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus India records 5609 COVID19 cases and 132 deaths in the last 24 hours Total number of cases now at 112359