ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਲੌਕਡਾਊਨ ਦਾ ਤੀਜਾ ਗੇੜ ਖ਼ਤਮ ਹੋਣ ਵਾਲਾ ਹੈ। ਇਸ ਦੇ ਬਾਵਜੂਦ ਵਾਇਰਸ ਦੀ ਰਫ਼ਤਾਰ ਹੌਲੀ ਨਹੀਂ ਹੋਈ ਹੈ।
ਸਿਹਤ ਮੰਤਰਾਲੇ ਵੱਲੋਂ ਅੱਜ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 78,003 ਤਕ ਪਹੁੰਚ ਗਈ ਹੈ। ਇਸ ਖ਼ਤਰਨਾਕ ਕੋਵਿਡ-19 ਮਹਾਂਮਾਰੀ ਕਾਰਨ ਹੁਣ ਤਕ 2549 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇ ਅਸੀਂ ਦੁਨੀਆ ਦੀ ਗੱਲ ਕਰੀਏ ਤਾਂ 2,98,083 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ ਅਤੇ ਕੁਲ ਪਾਜ਼ੀਟਿਵ ਦੇ ਕੇਸਾਂ ਦੀ ਗਿਣਤੀ 44,28,238 ਤਕ ਪਹੁੰਚ ਗਈ ਹੈ।
ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ 24 ਘੰਟੇ 'ਚ 3722 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 134 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ ਅੰਡੇਮਾਨ ਤੇ ਨਿਕੋਬਾਰ 'ਚ 33, ਆਂਧਰਾ ਪ੍ਰਦੇਸ਼ 'ਚ 2137, ਅਰੁਣਾਚਲ ਪ੍ਰਦੇਸ਼ 'ਚ 1, ਅਸਾਮ 'ਚ 80, ਬਿਹਾਰ 'ਚ 940, ਚੰਡੀਗੜ੍ਹ 'ਚ 184, ਛੱਤੀਸਗੜ੍ਹ 'ਚ 59, ਦਾਦਰ-ਨਗਰ ਹਵੇਲੀ 'ਚ 1, ਦਿੱਲੀ 'ਚ 7998, ਗੋਆ 'ਚ 7, ਗੁਜਰਾਤ 'ਚ 9267, ਪੰਜਾਬ 'ਚ 1924, ਰਾਜਸਥਾਨ 'ਚ 4328, ਹਰਿਆਣਾ 'ਚ 793, ਜੰਮੂ- ਕਸ਼ਮੀਰ 'ਚ 971, ਝਾਰਖੰਡ 'ਚ 173, ਕਰਨਾਟਕ 'ਚ 959, ਕੇਰਲ 'ਚ 534, ਲੱਦਾਖ 'ਚ 43, ਮੱਧ ਪ੍ਰਦੇਸ਼ 'ਚ 4173, ਮਹਾਰਾਸ਼ਟਰ 'ਚ 25922, ਮਨੀਪੁਰ 'ਚ 2, ਮੇਘਾਲਿਆ 'ਚ 13, ਮਿਜੋਰਮ 'ਚ 1, ਉਡੀਸ਼ਾ 'ਚ 538, ਪੁਡੂਚੇਰੀ 'ਚ 13, ਤਾਮਿਲਨਾਡੂ 'ਚ 9227, ਉਤਰਾਖੰਡ 'ਚ 72, ਉੱਤਰ ਪ੍ਰਦੇਸ਼ 'ਚ 3573 ਅਤੇ ਪੱਛਮੀ ਬੰਗਾਲ 'ਚ 2290, ਤ੍ਰਿਪੁਰਾ 'ਚ 155, ਤੇਲੰਗਾਨਾ 'ਚ 1367 ਅਤੇ ਹਿਮਾਚਲ ਪ੍ਰਦੇਸ਼ 'ਚ 59 ਮਾਮਲੇ ਸਾਹਮਣੇ ਆਏ ਹਨ।
ਦੇਸ਼ ਭਰ 'ਚ ਠੀਕ ਹੋ ਰਹੇ ਮਰੀਜ਼ਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ 'ਚ 33, ਆਂਧਰਾ ਪ੍ਰਦੇਸ਼ 'ਚ 1142, ਅਰੁਣਾਚਲ ਪ੍ਰਦੇਸ਼ 'ਚ 1, ਅਸਾਮ 'ਚ 39, ਬਿਹਾਰ 'ਚ 388, ਚੰਡੀਗੜ੍ਹ 'ਚ 28, ਛੱਤੀਸਗੜ੍ਹ 'ਚ 55, ਦਿੱਲੀ 'ਚ 2858, ਗੋਆ 'ਚ 7, ਗੁਜਰਾਤ 'ਚ 3562, ਹਰਿਆਣਾ 'ਚ 418, ਜੰਮੂ ਕਸ਼ਮੀਰ 'ਚ 466, ਝਾਰਖੰਡ 'ਚ 79, ਕਰਨਾਟਕ 'ਚ 451, ਕੇਰਲ 'ਚ 490, ਲੱਦਾਖ 'ਚ 22, ਮੱਧ ਪ੍ਰਦੇਸ਼ 'ਚ 2004, ਮਹਾਰਾਸ਼ਟਰ 'ਚ 5547, ਮਨੀਪੁਰ 'ਚ 2, ਮੇਘਾਲਿਆ 'ਚ 10, ਉਡੀਸ਼ਾ 'ਚ 143, ਪੁਡੂਚੇਰੀ 'ਚ 9, ਪੰਜਾਬ 'ਚ 200, ਰਾਜਸਥਾਨ 'ਚ 2459, ਤਾਮਿਲਨਾਡੂ 'ਚ 2176, ਉੱਤਰਾਖੰਡ 'ਚ 46, ਉੱਤਰ ਪ੍ਰਦੇਸ਼ 'ਚ 1902, ਪੱਛਮੀ ਬੰਗਾਲ 'ਚ 702, ਤੇਲੰਗਾਨਾ 'ਚ 940, ਤ੍ਰਿਪੁਰਾ 'ਚ 16 ਅਤੇ ਹਿਮਾਚਲ ਪ੍ਰਦੇਸ਼ 'ਚ 39 ਕੇਸ ਸ਼ਾਮਲ ਹਨ।