ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੀ ਦਹਿਸ਼ਤ : ਭੀੜ ਘਟਾਉਣ ਲਈ ਰੇਲਵੇ ਨੇ ਰੱਦ ਕੀਤੀਆਂ 500 ਰੇਲ ਗੱਡੀਆਂ 

ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਰ 'ਚ ਵੀਰਵਾਰ ਸਵੇਰ ਤਕ ਇਹ ਅੰਕੜਾ 172 ਤਕ ਪਹੁੰਚ ਗਿਆ ਹੈ, ਜਦਕਿ ਦੁਨੀਆ ਭਰ 'ਚ 2,19,345 ਲੋਕ ਕੋਰੋਨਾ ਵਾਇਰਸ ਪਾਜੀਟਿਵ ਹਨ। ਕੋਰੋਨਾ ਕਾਰਨ ਦੇਸ਼ ਦੀ ਰਫ਼ਤਾਰ 'ਤੇ ਬਰੇਕ ਜਿਹੀ ਲੱਗ ਗਈ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਮੁੰਬਈ ਸਮੇਤ ਲਗਭਗ ਪੂਰੇ ਭਾਰਤ 'ਚ ਜਨਤਕ ਥਾਵਾਂ, ਮਾਲ, ਸਿਨੇਮਾ ਘਰ, ਬਾਜ਼ਾਰ ਅਤੇ ਮੰਦਰ ਬੰਦ ਕਰ ਦਿੱਤੇ ਗਏ ਹਨ।
 

ਭਾਰਤੀ ਰੇਲਵੇ ਨੇ ਕੋਰੋਨਾ ਦੇ ਮੱਦੇਨਜ਼ਰ ਰੇਲ ਗੱਡੀਆਂ 'ਚ ਭੀੜ ਘਟਾਉਣ ਲਈ ਟੇਰਨਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਵੀਰਵਾਰ ਨੂੰ ਭਾਰਤੀ ਰੇਲਵੇ ਨੇ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਐਕਸਪ੍ਰੈਸ, ਪੈਸੇਂਜਰ ਗੱਡੀਆਂ ਅਤੇ ਕੁਝ ਵਿਸ਼ੇਸ਼ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਨੂੰ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ ਅੱਜ 524 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਜਨ ਸ਼ਤਾਬਦੀ, ਸੁਪਰ ਫਾਸਟ ਟ੍ਰੇਨਾਂ, ਮੇਲ ਐਕਸਪ੍ਰੈਸ, ਪੈਸੇਂਜਰ ਸਮੇਤ ਕਈ ਮੁੱਖ ਰੇਲ ਗੱਡੀਆਂ ਸ਼ਾਮਲ ਹਨ।
 

ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਯਾਤਰੀਆਂ ਨੇ ਟਿਕਟਾਂ ਰੱਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਿਕ 31 ਮਾਰਚ ਤਕ 60% ਟਿਕਟਾਂ ਰੱਦ ਹੋ ਚੁੱਕੀਆਂ ਹਨ। ਉੱਧਰ ਬੁੱਧਵਾਰ ਨੂੰ ਭਾਰਤੀ ਰੇਲਵੇ ਨੇ ਸਾਵਧਾਨੀ ਦੇ ਤੌਰ ਤੇ ਸਾਰੇ ਜ਼ੋਨਾਂ ਸਮੇਤ 80 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਸੀ। ਇਸ 'ਚ ਉੱਤਰੀ ਰੇਲਵੇ ਦੀਆਂ 8 ਗੱਡੀਆਂ ਸ਼ਾਮਲ ਹਨ।
 

ਇਨ੍ਹਾਂ ਵਿੱਚ ਦਿੱਲੀ ਸਰਾਏ ਰੋਹਿਲਾ-ਪਠਾਨਕੋਟ ਐਕਸਪ੍ਰੈਸ, ਅੰਬਾਲਾ ਕੈਂਟ-ਸ੍ਰੀਗੰਗਾਨਗਰ-ਅੰਬਾਲਾ ਇੰਟਰਸਿਟੀ ਐਕਸਪ੍ਰੈਸ, ਨਵੀਂ ਦਿੱਲੀ-ਫਿਰੋਜ਼ਪੁਰ ਸ਼ਤਾਬਦੀ ਐਕਸਪ੍ਰੈਸ, ਛਤਰਪਤੀ ਸ਼ਿਵਾਜੀ ਮਹਾਰਾਜ-ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈਸ ਅਤੇ ਹਜ਼ਰਤ ਨਿਜ਼ਾਮੂਦੀਨ-ਛਤਰਪਤੀ ਸ਼ਿਵਾਜੀ ਟਰਮਿਨਸ ਰਾਜਧਾਨੀ ਐਕਸਪ੍ਰੈਸ ਸ਼ਾਮਲ ਹਨ।
 

ਰੇਲ ਸਫ਼ਰ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ 'ਤੇ ਕਰ ਲਓ ਜਾਂਚ :
ਜੇ ਤੁਹਾਨੂੰ ਕਿਸੇ ਬਹੁਰ ਜ਼ਰੂਰੀ ਕੰਮ ਲਈ ਰੇਲ ਸਫ਼ਰ ਕਰਨਾ ਵੀ ਹੈ ਤਾਂ ਤੁਸੀ ਘਰੋਂ ਨਿਕਲਣ ਤੋਂ ਪਹਿਲਾਂ ਰੇਲਵੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰੇਲ ਦੀ ਸਥਿਤੀ ਅਤੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ ਸਟੇਸ਼ਨ 'ਤੇ ਵੀ ਐਨਾਊਂਸਮੈਂਟ ਕਰਕੇ ਰੱਦ ਕੀਤੀਆਂ ਰੇਲ ਗੱਡੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਤੁਸੀ 139 ਨੰਬਰ 'ਤੇ ਮੈਸੇਜ ਕਰਕੇ ਰੇਲਗੱਡੀ ਰੱਦ ਹੋਣ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Indian Railways has cancelled more than 500 trains