ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਸੋਲੇਸ਼ਨ ਵਾਰਡ ਬਣਿਆ OT, ਡਾਕਟਰਾਂ ਨੇ ਕਰਵਾਈ ਕੋਰੋਨਾ ਪੀੜਤ ਮਾਂ ਦੀ ਡਿਲੀਵਰੀ

ਦਿੱਲੀ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਕਾਰ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਰਾਜਧਾਨੀ 'ਚ ਪਹਿਲੀ ਕੋਰੋਨਾ ਪੀੜਤ ਗਰਭਵਤੀ ਔਰਤ ਦੀ ਸਫ਼ਲਤਾਪੂਰਵਕ ਡਿਲੀਵਰੀ ਹੋਈ ਹੈ। 10 ਡਾਕਟਰਾਂ ਦੀ ਟੀਮ ਨੇ ਆਈਸੋਲੇਸ਼ਨ ਕਮਰੇ ਨੂੰ ਆਪ੍ਰੇਸ਼ਨ ਥੀਏਟਰ ਬਣਾ ਕੇ ਔਰਤ ਦੀ ਡਿਲੀਵਰੀ ਕਰਵਾਈ। ਚੰਗੀ ਗੱਲ ਇਹ ਹੈ ਕਿ ਬੱਚਾ ਅਤੇ ਮਾਂ ਦੋਵੇਂ ਸਿਹਤਮੰਦ ਹਨ। ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਸਫ਼ਲਤਾਪੂਰਵਕ ਡਿਲੀਵਰੀ ਤੋਂ ਬਾਅਦ ਕਿਹਾ ਕਿ ਮਾਂ ਅਤੇ ਬੱਚਾ ਬਿਲਕੁਲ ਤੰਦਰੁਸਤ ਹਨ। ਏਮਜ਼ ਦੇ ਪ੍ਰਸੂਤੀ ਰੋਗ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਸਫ਼ਲਤਾਪੂਰਵਕ ਡਿਲੀਵਰੀ ਕਰਵਾਈ।
 

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੀਰਵਾਰ ਨੂੰ ਔਰਤ ਦੀ ਡਿਲੀਵਰੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਸ਼ੁੱਕਰਵਾਰ ਨੂੰ ਇਸ ਨੂੰ ਪੂਰਾ ਕਰ ਲਿਆ ਗਿਆ। ਔਰਤ ਦੀ ਡਿਲੀਵਰੀ ਇੱਕ ਹਫ਼ਤੇ ਪਹਿਲਾਂ ਹੀ ਕਰ ਦਿੱਤੀ ਗਈ। ਸੀਜ਼ੇਰੀਅਨ ਤਰੀਕੇ ਨਾਲ ਡਿਲੀਵਰੀ ਕਰਵਾਈ ਗਈ ਹੈ। ਆਈਸੋਲੇਸ਼ਨ ਵਾਰਡ ਨੂੰ ਹੀ ਆਪ੍ਰੇਸ਼ਨ ਥੀਏਟਰ ਬਣਾ ਦਿੱਤਾ ਗਿਆ। ਵੀਰਵਾਰ ਨੂੰ ਜਿਵੇਂ ਹੀ ਏਮਜ਼ ਦੇ ਡਾਕਟਰ ਅਤੇ ਉਨ੍ਹਾਂ ਦੀ ਗਰਭਵਤੀ ਪਤਨੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਬਾਰੇ ਪਤਾ ਲੱਗਿਆ ਤਾਂ ਏਮਜ਼ ਦੇ ਡਾਕਟਰਾਂ ਨੇ ਔਰਤ ਦੀ ਡਿਲੀਵਰੀ ਦੀ ਚੁਣੌਤੀ ਨੂੰ ਸਵੀਕਾਰ ਕਰਕੇ ਕੰਮ ਸ਼ੁਰੂ ਕਰ ਦਿੱਤਾ। ਔਰਤ ਹਸਪਤਾਲ ਦੇ ਜਿਹੜੇ ਆਈਸੋਲੇਸ਼ਨ ਵਾਰਡ 'ਚ ਸੀ, ਉਸ ਨੂੰ ਹੀ ਆਪ੍ਰੇਸ਼ਨ ਥੀਏਟਰ ਬਣਾ ਦਿੱਤਾ ਗਿਆ। ਇਸ ਡਿਲੀਵਰੀ ਨੂੰ ਕਰਵਾਉਣ 'ਚ 10 ਡਾਕਟਰਾਂ ਦੀ ਟੀਮ ਲੱਗੀ।
 

ਏਮਜ਼ ਦੇ ਸੂਤਰਾਂ ਅਨੁਸਾਰ ਸਭ ਕੁਝ ਉਸੇ ਤਰ੍ਹਾਂ ਹੋਇਆ ਹੈ, ਜਿਵੇਂ ਯੋਜਨਾ ਬਣਾਈ ਗਈ ਸੀ। ਔਰਤ ਤੇ ਬੱਚੇ ਦੀ ਅੱਗੀ ਦੇ ਜਾਂਚ ਕੀਤੀ ਜਾ ਰਹੀ ਹੈ। ਬੱਚੇ ਨੂੰ ਮਾਂ ਦੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਸਾਵਧਾਨੀ ਅਤੇ ਸੁਰੱਖਿਆ ਉਪਕਰਣਾਂ ਨਾਲ ਬੱਚਾ ਮਾਂ ਦੇ ਕੋਲ ਰਹਿ ਕੇ ਕੋਰੋਨਾ ਤੋਂ ਬੱਚ ਸਕਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਇਆ ਜਾ ਰਿਹਾ ਹੈ।
 

ਡਾਕਟਰ ਦੇ ਅਨੁਸਾਰ ਹਾਲੇ ਤਕ ਅਜਿਹੀ ਕੋਈ ਖੋਜ ਨਹੀਂ ਹੈ, ਜੋ ਇਹ ਕਹਿ ਸਕੇ ਕਿ ਮਾਂ ਦਾ ਦੁੱਧ ਪੀਣ ਨਾਲ ਬੱਚਾ ਕੋਰੋਨਾ ਪੀੜਤ ਹੋ ਜਾਵੇਗਾ। ਹਾਲਾਂਕਿ ਅਸੀਂ ਬੱਚੇ ਨੂੰ ਪੂਰੀ ਦੇਖਭਾਲ ਅਤੇ ਉਪਕਰਣਾਂ ਨਾਲ ਮਾਂ ਦੇ ਕੋਲ ਛੱਡਿਆ ਹੈ। ਬੱਚੇ ਦੀ ਕੁਝ ਦਿਨਾਂ ਬਾਅਦ ਜਾਂਚ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus infected Woman gave birth to a child with the Help of 10 Doctors in Delhi amid Covid19 Lockdown