ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਹਵਾਈ ਆਵਾਜਾਈ ਨੂੰ ਮੁੜ ਪਟੜੀ 'ਤੇ ਲਿਆਉਣ 'ਚ ਲੱਗਣਗੇ ਡੇਢ ਸਾਲ

ਕੌਮਾਂਤਰੀ ਹਵਾਈ ਅੱਡਾ ਕੌਂਸਲ (ਏ.ਸੀ.ਆਈ.) ਨੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਇਸ ਸਾਲ ਹਵਾਬਾਜ਼ੀ ਉਦਯੋਗ ਨੂੰ 76 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਉਂਦਿਆਂ ਕਿਹਾ ਹੈ ਕਿ ਮੁਸਾਫ਼ਰਾਂ ਦੀ ਗਿਣਤੀ ਨੂੰ ਵਧਾਉਣ 'ਚ ਡੇਢ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
 

ਹਵਾਈ ਅੱਡਾ ਆਪ੍ਰੇਟਰਾਂ ਦੇ ਸੰਗਠਨ ਏ.ਸੀ.ਆਈ. ਵੱਲੋਂ ਬੁੱਧਵਾਰ ਨੂੰ ਪ੍ਰਕਾਸ਼ਿਤ ਆਰਥਿਕ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਮੁਸਾਫ਼ਰਾਂ ਦੀ ਗਿਣਤੀ 'ਚ ਲਗਭਗ 3.6 ਅਰਬ ਮਤਲਬ 38.1 ਫ਼ੀਸਦੀ ਦੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਗਿਣਤੀ ਘਟਣ ਅਤੇ ਉਡਾਨਾਂ ਰੱਦ ਹੋਣ ਕਾਰਨ ਹਵਾਈ ਅੱਡਿਆਂ ਦੇ ਮਾਲੀਏ 'ਤੇ ਵੀ ਦਬਾਅ ਰਹੇਗਾ। ਉਨ੍ਹਾਂ ਨੂੰ ਮਾਲੀਏ 'ਚ 50 ਫ਼ੀਸਦੀ ਤੱਕ ਦਾ ਨੁਕਸਾਨ ਹੋ ਸਕਦਾ ਹੈ। ਇਸ ਸਾਲ ਦੇ ਸ਼ੁਰੂ 'ਚ ਹਵਾਈ ਅੱਡਿਆਂ ਦੀ ਕਮਾਈ 172 ਅਰਬ ਡਾਲਰ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਹੁਣ ਇਸ ਦੇ ਅਨੁਮਾਨ ਤੋਂ 45% ਘੱਟ ਰਹਿਣ ਦੀ ਸੰਭਾਵਨਾ ਹੈ।
 

ਏ.ਸੀ.ਆਈ. ਦੀ ਗਲੋਬਲ ਡਾਇਰੈਕਟਰ ਜਨਰਲ ਏਂਜੇਲਾ ਗਿਟੇਨਜ਼ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਜਨਵਰੀ ਤੋਂ ਮਾਰਚ ਤੱਕ ਹਵਾਈ ਅੱਡਾ ਉਦਯੋਗ ਨੂੰ ਪਹਿਲਾਂ ਹੀ ਕਈ ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਕੋਵਿਡ-19 ਦਾ ਪ੍ਰਭਾਵ ਸਿਰਫ਼ ਦੂਜੀ ਤਿਮਾਹੀ ਵਿੱਚ ਹੀ ਨਹੀਂ, ਸਗੋਂ ਸਾਲ ਦੇ ਅਖੀਰ ਤਕ ਵੀ ਰਹਿ ਸਕਦਾ ਹੈ। ਬਹੁਤੇ ਮਾਹਰਾਂ ਦਾ ਮੰਨਣਾ ਹੈ ਕਿ ਹਵਾਈ ਆਵਾਜਾਈ ਨੂੰ ਪਹਿਲਾਂ ਵਾਲੇ ਪੱਧਰ ਤਕ ਪਹੁੰਚਣ 'ਚ ਇੱਕ ਤੋਂ ਡੇਢ ਸਾਲ ਤਕ ਦਾ ਸਮਾਂ ਲੱਗ ਸਕਦਾ ਹੈ। ਸਾਲ 2021 ਦੇ ਅੰਤ 'ਚ ਇਹ ਆਪਣੀ ਪਹਿਲਾਂ ਵੀ ਰਫ਼ਤਾਰ ਨੂੰ ਪ੍ਰਾਪਤ ਕਰ ਸਕੇਗਾ।
 

ਗਿਟੇਨਜ਼ ਨੇ ਕਿਹਾ ਕਿ ਇੰਨੀ ਵੱਡੀ ਗਿਰਾਵਟ ਨਾਲ ਹਵਾਈ ਅੱਡਾ ਕਾਰੋਬਾਰ ਦੇ ਸਾਹਮਣੇ ਵਿਸ਼ਵ ਪੱਧਰ 'ਤੇ ਹੋਂਦ ਦਾ ਖ਼ਤਰਾ ਪੈਦਾ ਹੋ ਗਿਆ ਹੈ। ਲੱਖਾਂ ਦੀ ਗਿਣਤੀ 'ਚ ਲੋਕਾਂ ਦੀਆਂ ਨੌਕਰੀਆਂ ਬਚਾਉਣ, ਜ਼ਰੂਰੀ ਗਤੀਵਿਧੀਆਂ ਜਾਰੀ ਰੱਖਣ ਅਤੇ ਇਸ ਉਦਯੋਗ ਨੂੰ ਛੇਤੀ ਪਟੜੀ 'ਤੇ ਲਿਆਉਣ ਦਾ ਮੌਕਾ ਦੇਣ ਲਈ ਸਰਕਾਰਾਂ ਨੂੰ ਪ੍ਰਭਾਵੀ ਤੇ ਗੈਰ-ਪੱਖਪਾਤੀ ਨੀਤੀ ਅਪਨਾਉਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus : it will take one and a half years to improve air traffic