ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੇ ਦੁਕਾਨਦਾਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

ਕੋਰੋਨਾ ਵਾਇਰਸ ਦੇ ਕਾਰਨ ਸਾਰੇ ਲੋਕਾਂ ਨੂੰ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਦਾ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਝਾਰਖੰਡ ਵਿੱਚ ਇੱਕ ਦੁਕਾਨਦਾਰ ਨੂੰ ਇੱਕ ਵਿਅਕਤੀ ਤੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਵਾਉਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਪਲਾਮੂ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਦੇ ਘਰੋਂ ਬਾਹਰ ਆਉਣ 'ਤੇ 50 ਸਾਲਾ ਦੁਕਾਨਦਾਰ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਵਿਅਕਤੀ ਨੇ ਦੁਕਾਨਦਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
 

ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ, ਇਸ 'ਚ ਦੋ ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਲਾਮੂ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੋਰੋਨਾ ਦੀ ਲਾਗ ਦੇ ਫੈਲਣ ਤੋਂ ਬਾਅਦ ਸ਼ਾਇਦ ਦੇਸ਼ ਵਿਚ ਇਹ ਪਹਿਲਾ ਕੇਸ ਹੈ ਜਦੋਂ ਕਿਸੇ ਸਮਾਜਿਕ ਦੂਰੀ ਦੇ ਵਿਵਾਦ ਵਿੱਚ ਕਿਸੇ ਦੀ ਜਾਨ ਗਈ ਹੈ।
 

ਪਲਾਮੂ ਦੇ ਐਸ.ਪੀ. ਅਜੇ ਲਿੰਡਾ ਨੇ ਬੁੱਧਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਹੈਦਰਾਬਾਦ ਅਤੇ ਬੰਗਲੁਰੂ ਤੋਂ ਆਪਣੇ ਪਿੰਡ ਚੱਕ-ਉਦੈਪੁਰ ਵਾਪਸ ਆਏ ਚਾਰ ਮਜ਼ਦੂਰਾਂ ਰਾਜਨ ਸਾਵ, ਅਸ਼ੀਸ਼ ਸਾਵ, ਛੋਟੂ ਸਾਵ ਅਤੇ ਵਿੱਕੀ ਸਾਵ ਦੀ ਮੁੱਢਲੀ ਜਾਂਚ ਪਾਟਨ ਬਲਾਕ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੀਤੀ ਗਈ ਸੀ। ਉਨ੍ਹਾਂ ਨੂੰ 14 ਦਿਨਾਂ ਤੱਕ ਆਪਣੇ ਘਰ ਵਿੱਚ ਅਲੱਗ ਰਹਿਣ ਦੀ ਹਦਾਇਤ ਦਿੱਤੀ ਗਈ ਸੀ। ਪਰ ਉਹ ਬੀਤੀ ਮੰਗਲਵਾਰ ਸ਼ਾਮ ਨੂੰ ਪਿੰਡ 'ਚ ਘੁੰਮ ਰਹੇ ਸਨ ਅਤੇ ਕਾਸ਼ੀ ਸਾਵ ਦੀ ਦੁਕਾਨ 'ਤੇ ਪਹੁੰਚ ਗਏ। ਕਾਸ਼ੀ ਨੇ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਦਾ ਹਵਾਲਾ ਦਿੰਦਿਆਂ ਪਿੰਡ 'ਚ ਘੁੰਮਣ ਤੋਂ ਰੋਕਿਆ।
 

ਇਸ 'ਤੇ ਚਾਰੇ ਭੜਕ ਪਏ ਅਤੇ ਲੜਨਾ ਸ਼ੁਰੂ ਕਰ ਦਿੱਤਾ। ਮਾਰਕੁੱਟ 'ਚ ਕਾਸ਼ੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਪੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ। ਹਮਲੇ 'ਚ ਜ਼ਖਮੀ ਹੋਏ ਕਾਸ਼ੀ ਦੇ ਬੇਟੇ ਰਾਕੇਸ਼ ਨੂੰ ਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Jharkhand Fear of social distancing has created havoc beating shopkeeper to death