ਲੌਕਡਾਊਨ ਕਾਰਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਘਰ 'ਚ ਹੀ ਮਿਲ ਜਾਵੇ, ਇਸ ਦੇ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਹੀ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ 'ਤੇ ਕਾਲ ਕਰਕੇ ਲੋੜੀਂਦੀ ਚੀਜ਼ਾਂ ਮੰਗਵਾਉਣ।
ਅਜਿਹੇ 'ਚ ਇਸ ਸਹੂਲਤ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ ਇੱਕ ਨੌਜਵਾਨ ਨੇ ਡੋਰ ਸਟੈਪ ਡਿਲੀਵਰੀ ਦੀ ਆੜ 'ਚ ਪੁਲਿਸ ਨਾਲ ਮਜ਼ਾਕ ਦੀ ਕੋਸ਼ਿਸ਼ ਕੀਤੀ, ਜੋ ਉਸ ਨੂੰ ਭਾਰੀ ਪੈ ਗਈ। ਰਾਮਪੁਰ ਦੇ ਇੱਕ ਨੌਜਵਾਨ ਨੇ ਐਤਵਾਰ ਰਾਤ ਨੂੰ ਹੈਲਪਲਾਈਨ ਨੰਬਰ 'ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਉਸ ਦੇ ਘਰ 4 ਸਮੋਸੇ ਪਹੁੰਚਾਉਣ ਲਈ ਕਿਹਾ।
4 समोसा भिजवा दो... चेतावनी के बाद आखिर भिजवाना ही पड़ा।
— DM Rampur (@DeoRampur) March 29, 2020
अनावश्यक मांग कर कंट्रोल रूम को परेशान करने वाले व्यक्ति से सामाजिक कार्य के तहत् नाली सफाई का कार्य कराया गया। pic.twitter.com/88aFRxZpt2
ਪੁਲਿਸ ਨੇ ਇਸ ਨੂੰ ਨੌਜਵਾਨ ਦੀ ਬਦਮਾਸ਼ੀ ਸਮਝਦਿਆਂ ਪਹਿਲਾਂ ਇੱਕ ਵਾਰ ਮਨਾ ਕੀਤਾ ਸੀ, ਪਰ ਚਿਤਾਵਨੀ ਦੇਣ ਤੋਂ ਬਾਅਦ ਵੀ ਉਹ ਨਹੀਂ ਮੰਨਿਆ ਤਾਂ ਪੁਲਿਸ ਨੂੰ ਮਜਬੂਰਨ ਉਸ ਦੇ ਘਰ ਤਕ ਸਮੋਸੇ ਪਹੁੰਚਾਉਣੇ ਪਏ। ਪੁਲਿਸ ਨੇ ਉਸ ਨੂੰ ਸਮੋਸਾ ਤਾਂ ਦੇ ਦਿੱਤਾ, ਪਰ ਇਸ ਦੇ ਨਾਲ ਹੀ ਸਰਕਾਰੀ ਸਹੂਲਤ ਦੀ ਦੁਰਵਰਤੋਂ ਕਰਨ ਕਰਕੇ ਸਜ਼ਾ ਵੀ ਦਿੱਤੀ।
ਰਾਮਪੁਰ ਦੇ ਡੀਐਮ ਨੇ ਐਤਵਾਰ ਰਾਤ ਟਵੀਟ ਕੀਤਾ ਕਿ ਇਹ ਨੌਜਵਾਨ ਚਾਰ ਸਮੋਸੇ ਭੇਜਣ ਦੀ ਜਿੱਦ 'ਤੇ ਅੜਿਆ ਹੋਇਆ ਸੀ। ਉਸ ਨੂੰ ਚਿਤਾਵਨੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਉਹ ਸਹਿਮਤ ਨਾ ਹੋਇਆ ਤਾਂ ਪੁਲਿਸ ਨੂੰ ਸਮੋਸਾ ਭੇਜਣਾ ਪਿਆ। ਇਸ ਕਰਕੇ ਉਸ ਨੇ ਕੰਟਰੋਲ ਰੂਮ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕੀਤਾ।
ਇਸ ਦੀ ਸਜ਼ਾ 'ਚ ਉਸ ਨੂੰ ਸਮਾਜਿਕ ਕੰਮ ਤਹਿਤ ਨਾਲੀ ਦੀ ਸਫ਼ਾਈ ਕਰਵਾਈ ਗਈ। ਡੀਐਮ ਨੇ ਨਾਲੀ ਸਾਫ਼ ਕਰਵਾਉਣ ਦੌਰਾਨ ਸਮੋਸੇ ਮੰਗਵਾਉਣ ਵਾਲੇ ਨੌਜਵਾਨ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਨਾਲੀ ਸਾਫ਼ ਕਰਕੇ ਸਮਾਜਿਕ ਕੰਮਾਂ 'ਚ ਯੋਗਦਾਨ ਪਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਲੋਕ।"
ਡੀਐਮ ਨੇ ਅੱਗੇ ਲਿਖਿਆ, "ਰਾਸ਼ਟਰੀ ਮੁਸ਼ਕਲ ਸਮੇਂ ਤੁਹਾਡੇ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।" ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਨ। ਸਿਹਤਮੰਦ ਤੇ ਸੁਰੱਖਿਅਤ ਰਹਿਣ।