ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨ-ਧਨ ਖਾਤੇ 'ਚੋਂ 500-500 ਰੁਪਏ ਕਢਵਾਉਣ ਗਈਆਂ ਸਨ ਗ਼ਰੀਬ ਔਰਤਾਂ, 10-10 ਹਜ਼ਾਰ ਰੁਪਏ ਦਾ ਭਰਨਾ ਪਿਆ ਜ਼ੁਰਮਾਨਾ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਗ਼ਰੀਬ ਔਰਤਾਂ ਨੂੰ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤੋਂ 500 ਰੁਪਏ ਕਢਵਾਉਣਾ ਮਹਿੰਗਾ ਪੈ ਗਿਆ। ਪੁਲਿਸ ਨੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਦੇ ਦੋਸ਼ 'ਚ 39 ਔਰਤਾਂ ਨੂੰ ਜੇਲ 'ਚ ਬੰਦ ਕਰ ਦਿੱਤਾ।
 

ਇੰਨਾ ਹੀ ਨਹੀਂ, ਪੁਲਿਸ ਨੇ ਔਰਤਾਂ ਵਿਰੁੱਧ ਧਾਰਾ-151 ਤਹਿਤ ਕਾਰਵਾਈ ਵੀ ਕੀਤੀ। ਇਸ ਲਈ ਇਨ੍ਹਾਂ ਔਰਤਾਂ ਨੂੰ 4 ਘੰਟੇ ਜੇਲ 'ਚ ਬਿਤਾਉਣੇ ਪਏ। ਇਨ੍ਹਾਂ ਔਰਤਾਂ ਨੂੰ 10-10 ਹਜ਼ਾਰ ਰੁਪਏ ਦੇ ਜ਼ਮਾਨਤੀ ਬੌਂਡ 'ਤੇ ਐਸਡੀਐਮ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕੀਤਾ ਗਿਆ।
 

 

ਇਸ ਕਾਰਵਾਈ ਦੌਰਾਨ ਪੁਲਿਸ ਦੀ ਅਣਗਹਿਲੀ ਵੀ ਸਾਹਮਣੇ ਆਈ ਅਤੇ ਪੁਲਿਸ ਨੇ ਖ਼ੁਦ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ। ਪੁਲਿਸ ਇਨ੍ਹਾਂ 39 ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਇੱਕੋ ਗੱਡੀ 'ਚ ਬਿਠਾ ਥਾਣੇ ਲੈ ਗਈ। ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਅਸਥਾਈ ਜੇਲ 'ਚ ਬੰਦ ਕਰ ਦਿੱਤਾ ਗਿਆ।
 

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਕਾਰਨ ਲੋਕਾਂ ਦਾ ਕੰਮ ਬੰਦ ਹੋ ਗਿਆ ਹੈ ਅਤੇ ਗਰੀਬਾਂ ਨੂੰ ਰੋਟੀ ਖਾਣੀ ਔਖੀ ਹੋਈ ਪਈ ਹੈ। ਇਸ ਕਾਰਨ ਸਰਕਾਰ ਨੇ 500-500 ਰੁਪਏ ਗਰੀਬ ਲੋਕਾਂ ਦੇ ਖਾਤੇ ਵਿੱਚ ਪਾ ਦਿੱਤੇ ਹਨ। ਇਸ ਨੂੰ ਕਢਵਾਉਣ ਲਈ ਬੈਂਕ ਦੇ ਬਾਹਰ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ।
 

ਪੁਲਿਸ ਦੀ ਇਸ ਕਾਰਵਾਈ ਤੋਂ ਇਹ ਗ਼ਰੀਬ ਔਰਤਾਂ ਬਹੁਤ ਦੁਖੀ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸਰਕਾਰ ਨੇ ਪੈਸੇ ਦੀ ਤੰਗੀ ਤੋਂ ਕੁਝ ਰਾਹਤ ਦੇਣ ਲਈ ਜਨ-ਧਨ ਖਾਤਿਆਂ ਵਿੱਚ 500-500 ਰੁਪਏ ਪਾਏ ਸਨ, ਪਰ ਇਸ ਪੈਸੇ ਨੂੰ ਕਢਵਾਉਣਾ ਇਨ੍ਹਾਂ ਗਰੀਬ ਔਰਤਾਂ ਨੂੰ ਭਾਰੀ ਪੈ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus lockdown Police arrested 39 poor women for violating social distancing