ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮੈਂ ਸਮਾਜ ਦਾ ਦੁਸ਼ਮਣ ਹਾਂ, ਘਰ 'ਚ ਨਹੀਂ ਰਹਾਂਗਾ' - ਲਾਕਡਾਊਨ ਤੋੜਨ ਵਾਲਿਆਂ ਦੀ ਪੁਲਿਸ ਨੇ ਲਗਾਈ ਕਲਾਸ

ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਕਡਾਊਨ (ਤਾਲਾਬੰਦੀ) ਕੀਤਾ ਗਿਆ ਹੈ। ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ। ਕੁਝ ਲੋਕ ਲਾਕਡਾਊਨ 'ਚ ਵੀ ਘਰੋਂ ਬਾਹਰ ਨਿਕਲ ਰਹੇ ਹਨ ਅਤੇ ਧਾਰਾ 144 ਦੀ ਪਾਲਣਾ ਨਹੀਂ ਕਰ ਰਹੇ। ਅਜਿਹੀ ਸਥਿਤੀ 'ਚ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅਜਿਹੇ ਲੋਕਾਂ ਨਾਲ ਨਜਿੱਠਣ ਲਈ ਇੱਕ ਨਵਾਂ ਤਰੀਕਾ ਅਪਣਾਇਆ ਹੈ।
 

 

ਮੱਧ ਪ੍ਰਦੇਸ਼ ਦੀ ਪੁਲਿਸ ਨੇ ਧਾਰਾ 144 ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਨਵਾਂ ਤਰੀਕਾ ਲੱਭਿਆ ਹੈ। ਜਿਹੜੇ ਲੋਕ ਧਾਰਾ 144 ਦੀ ਉਲੰਘਣਾ ਕਰਦੇ ਪਾਏ ਜਾ ਰਹੇ ਹਨ, ਮੰਦਸੌਰ ਪੁਲਿਸ ਉਨ੍ਹਾਂ ਲੋਕਾਂ ਦੀ ਪਰਚੇ ਨਾਲ ਤਸਵੀਰਾਂ ਖਿੱਚ ਰਹੀ ਹੈ। ਪਰਚੇ ਉੱਤੇ ਲਿਖਿਆ ਹੈ, "ਮੈਂ ਸਮਾਜ ਦਾ ਦੁਸ਼ਮਣ ਹਾਂ, ਮੈਂ ਘਰ ਨਹੀਂ ਰਹਾਂਗਾ।"
 

ਐਸ.ਪੀ. ਹਿਤੇਸ਼ ਚੌਧਰੀ ਨੇ ਕਿਹਾ ਕਿ ਲੋਕਾਂ ਨੂੰ ਘਰ 'ਚ ਰੱਖਣਾ ਸਮਾਜਿਕ ਪ੍ਰਯੋਗ ਦਾ ਹਿੱਸਾ ਹੈ।
 

 

ਦੂਜੇ ਪਾਸੇ ਬੀਤੇ ਦਿਨੀਂ ਜਨਤਾ ਕਰਫਿਊ ਦੌਰਾਨ ਯੂਪੀ ਦੇ ਬਰੇਲੀ ਵਿੱਚ ਪੁਲਿਸ ਕੁਝ ਅਜਿਹੇ ਹੀ ਅੰਦਾਜ਼ ਵਿੱਚ ਨਜ਼ਰ ਆਈ ਸੀ। ਜਿਹੜੇ ਲੋਕ ਜਨਤਾ ਕਰਫ਼ਿਊ ਦੌਰਾਨ ਬਗੈਰ ਕਿਸੇ ਕਾਰਨ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਸਨ, ਪੁਲਿਸ ਨੇ ਉਨ੍ਹਾਂ ਦੇ ਹੱਥਾਂ 'ਚ ਪਰਚੇ ਫੜਾ ਦਿੱਤੇ ਸਨ। ਇਨ੍ਹਾਂ ਪਰਚਿਆਂ 'ਤੇ ਲਿਖਿਆ ਸੀ ਕਿ ਮੈਂ ਸਮਾਜ ਦਾ ਦੁਸ਼ਮਣ ਹਾਂ, ਮੈਂ ਘਰ 'ਚ ਨਹੀਂ ਰਹਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus lockdown Police make people get clicked with pamphlets reading I am enemy of society and will not stay home