ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਦੁਬਈ ਤੋਂ ਭਾਰਤ ਨਾ ਪਰਤ ਸਕਿਆ ਲਾੜਾ, Video Call ਰਾਹੀਂ ਕੀਤਾ ਨਿਕਾਹ

ਕੋਰੋਨਾ ਵਾਇਰਸ ਫੈਲਣ ਕਾਰਨ ਦੁਨੀਆ ਭਰ 'ਚ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਲੋਕ ਆਪਣੇ ਜ਼ਰੂਰੀ ਕੰਮਕਾਜ ਨੂੰ ਭੁਲਾ ਕੇ ਕੋਰੋਨਾ ਵਾਇਰਸ ਤੋਂ ਆਪਣਾ ਬਚਾਅ ਕਰਨ 'ਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਕਾਰਨ ਵਿਆਹ ਦੀਆਂ ਤਰੀਕਾਂ ਮੁਲਤਵੀ ਹੋ ਰਹੀਆਂ ਹਨ। ਜਿਨ੍ਹਾਂ ਦੇ ਵਿਆਹ ਦੀਆਂ ਤਰੀਕਾਂ ਨਹੀਂ ਬਦਲੀਆਂ ਜਾ ਸਕਦੀਆਂ ਉਹ ਆਪਣੇ ਘਰ ਅੰਦਰ ਜਾਂ ਆਨਲਾਈਨ ਵੀਡੀਓ ਕਾਲ ਜ਼ਰੀਏ ਵਿਆਹ ਕਰ ਰਹੇ ਹਨ।
 

ਤਾਜ਼ਾ ਮਾਮਲਾ ਤੇਲੰਗਾਨਾ ਦਾ ਹੈ। ਲਾੜਾ ਮੁਹੰਮਦ ਅਦਨਾਨ ਖਾਨ ਬੀਤੇ 5 ਸਾਲ ਤੋਂ ਦੁਬਈ 'ਚ ਕੰਮ ਕਰ ਰਹੇ ਹਨ। ਮੱਧ ਪੂਰਬੀ ਦੇਸ਼ਾਂ ਵਿੱਚ ਲੱਗੀਆਂ ਪਾਬੰਦੀਆਂ ਕਾਰਨ ਉਹ ਆਪਣੇ ਵਿਆਹ ਲਈ ਭਾਰਤ ਨਹੀਂ ਆ ਸਕੇ। ਨਿਕਾਹ ਦੀ ਪਲਾਨਿੰਗ ਮੁਤਾਬਿਕ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਬੀਤੇ ਸ਼ੁੱਕਰਵਾਰ ਨੂੰ ਹੈਦਰਾਬਾਦ ਪਹੁੰਚਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਐਤਵਾਰ ਨੂੰ ਖੰਮਮ ਸ਼ਹਿਰ 'ਚ ਵਿਆਹ ਹੋਣਾ ਸੀ। ਹਾਲਾਂਕਿ ਲਾੜੇ ਦੇ ਨਾ ਆਉਣ ਕਾਰਨ ਆਨਲਾਈਨ ਵੀਡੀਓ ਕਾਲ ਜ਼ਰੀਏ ਦੋਹਾਂ ਨੇ ਨਿਕਾਹ ਕੀਤਾ ਅਤੇ ਨਿਕਾਹਨਾਮੇ 'ਤੇ ਹਸਤਾਖਰ ਕੀਤੇ।
 

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 131 ਹੋ ਗਈ ਹੈ। ਅੱਜ ਭਾਰਤ 'ਚ ਕੋਰੋਨਾ ਕਾਰਨ ਤੀਜੀ ਮੌਤ ਹੋਈ ਹੈ। ਮੁੰਬਈ ਦੇ ਕਸਤੂਰਬਾ ਹਸਪਤਾਲ 'ਚ 64 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਅੱਜ ਨੋਇਡਾ 'ਚ 2 ਅਤੇ ਲੱਦਾਖ 'ਚ 3 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Nikah formalities to go online in Telangana