ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਮੱਦੇਨਜ਼ਰ Ola ਨੇ ਲਿਆ ਵੱਡਾ ਫ਼ੈਸਲਾ, ਦਿੱਤੀ ਖ਼ਾਸ ਛੋਟ

ਟੈਕਸੀ ਸੇਵਾਵਾਂ ਦੇਣ ਵਾਲੀ ਨਿੱਜੀ ਕੰਪਨੀ ਓਲਾ (Ola) ਨੇ ਆਪਣੇ ਡਰਾਈਵਰ ਸਾਥੀਆਂ ਨੂੰ ਲੀਜ਼ ਕਿਰਾਏ 'ਚ ਪੂਰੀ ਤਰ੍ਹਾਂ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਇਸ ਨੂੰ ਈਐਮਆਈ ਵਿੱਚ ਤਬਦੀਲ ਕਰਵਾ ਸਕਣਗੇ। ਡਰਾਈਵਰਾਂ ਨੂੰ ਲੰਮੇ ਸਮੇਂ ਦੀ ਲੀਜ਼ ਦੀ ਆਪਸ਼ਨ ਵੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਪੋਜ਼ਿਟ ਤੋਂ ਇਲਾਵਾ ਰੋਜ਼ਾਨਾ 700 ਤੋਂ 1150 ਰੁਪਏ ਵਿਚਕਾਰ ਕਿਰਾਏ ਰਕਮ ਦੇਣੀ ਪਵੇਗੀ।
 

ਓਲਾ ਫਲੀਟ ਟੈਕਨੋਲਾਜੀ, ਜੋ ਕਿ ਓਲਾ ਦੇ ਫਲੀਟ ਦੀ ਸਹਾਇਕ ਕੰਪਨੀ ਹੈ ਅਤੇ ਇਸ ਦੇ ਬੇੜੇ ਵਿੱਚ ਵੱਖ-ਵੱਖ ਗੱਡੀਆਂ ਮੌਜੂਦ ਹਨ। ਹਾਲ ਹੀ ਵਿੱਚ ਕੰਪਨੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੀ ਸ਼ੇਅਰਡ ਰਾਈਡ ਸਹੂਲਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਉਸ ਦੀ ਵਿਰੋਧੀ ਕੰਪਨੀ ਉਬਰ ਨੇ ਕੁਝ ਸਮੇਂ ਲਈ ਆਪਣੇ ਕੰਮ ਨੂੰ ਬੰਦ ਕਰ ਦਿੱਤਾ ਹੈ।
 

ਓਲਾ ਨੇ ਐਮਰਜੈਂਸੀ ਸਹੂਲਤਾਂ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹਨ। ਓਲਾ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਲੀਜ਼ ਕਿਰਾਏ 'ਚ ਛੋਟ ਦੇ ਸਕਦੇ ਹਾਂ, ਜੋ ਈਐਮਆਈ ਦੇ ਬਰਾਬਰ ਹੈ। ਜਿਹੜੇ ਲੋਕ ਓਲਾ ਦੀ ਸਹਾਈਕ ਕੰਪਨੀ ਓਲਾਫਲੀਟ ਟੈਕਨੋਲੋਜੀ ਦੇ ਮਲਕੀਅਤ ਵਾਲੇ ਵਾਹਨ ਚਲਾਉਂਦੇ ਹਨ, ਉਨ੍ਹਾਂ ਸਾਰੇ ਡਰਾਈਵਰਾਂ ਨੂੰ ਛੋਟ ਦਿੱਤਾ ਜਾ ਰਹੀ ਹੈ।"
 

ਬੁਲਾਰੇ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਅਸਥਾਈ ਤਾਲਾਬੰਦ ਹੋਣ ਕਾਰਨ ਮੌਜੂਦਾ ਸਮੇਂ ਸੰਕਟ 'ਚ ਘਿਰੇ ਡਰਾਈਵਰਾਂ ਦਾ ਆਰਥਿਕ ਬੋਝ ਘੱਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਸੀਂ ਕੋਰੋਨਾ ਵਾਇਰਸ ਦੀ ਲਾਗ ਕਾਰਨ ਡਰਾਈਵਰਾਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਆਪਣੇ ਡਰਾਈਵਰ ਸਾਥੀਆਂ ਨੂੰ ਬੀਮਾ ਅਤੇ ਸਿਹਤ ਸਹਾਇਤਾ ਪ੍ਰਦਾਨ ਕਰਦੇ ਰਹਾਂਗੇ।
 

ਓਲਾ ਲੀਜ਼ਿੰਗ ਪ੍ਰੋਗਰਾਮ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਓਲਾ ਡਰਾਈਵਰਾਂ ਨੂੰ ਇੱਕ ਲੰਮੇ ਸਮੇਂ ਲਈ ਕਾਰ ਨੂੰ ਕਿਰਾਏ 'ਤੇ ਦੇਣ ਦੀ ਆਪਸ਼ਨ ਹੈ। ਇਸ ਵਿੱਚ ਸ਼ਹਿਰ ਅਤੇ ਕਾਰ ਦੇ ਮਾਡਲ ਦੇ ਆਧਾਰ 'ਤੇ 700 ਤੋਂ 1150 ਰੁਪਏ ਦਾ ਰੋਜ਼ਾਨਾ ਕਿਰਾਇਆ ਵਸੂਲਿਆ ਜਾਂਦਾ ਹੈ। ਗੱਡੀ ਲੀਜ਼ 'ਤੇ ਦਿੰਦੇ ਸਮੇਂ ਕੰਪਨੀ ਗੱਡੀ ਦੇ ਮਾਡਲ ਦੇ ਆਧਾਰ 'ਤੇ 4000 ਰੁਪਏ (ਨਾਨ-ਰਿਫੰਡੇਬਲ ਚਾਰਜ) ਅਤੇ 21,000 ਤੋਂ 31,000 ਰੁਪਏ ਰਿਫੰਡੇਬਲ ਸਕਿਊਰਿਟੀ ਡਿਪੋਜ਼ਿਟ ਵਜੋਂ ਲੈਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Ola seeks loan waiver delayed tax payments for drivers amid in India