ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ 130 ਕਰੋੜ ਦੀ ਆਬਾਦੀ ਲਈ ਹਸਪਤਾਲਾਂ 'ਚ ਸਿਰਫ਼ 40 ਹਜ਼ਾਰ ਵੈਂਟੀਲੇਟਰ 

ਕੋਰੋਨਾ ਵਾਇਰਸ ਨੇ ਦੁਨੀਆ ਦੇ 188 ਦੇਸ਼ਾਂ ਦੀ ਰਫ਼ਤਾਰ 'ਤੇ ਬਰੇਕ ਲਗਾ ਦਿੱਥੀ ਹੈ। ਅਮਰੀਕਾ, ਇਟਲੀ ਸਮੇਤ ਕਈ ਯੂਰਪੀ ਦੇਸ਼ ਲਾਕਡਾਊਨ ਦੀ ਸਥਿਤੀ 'ਚ ਹਨ। ਭਾਰਤ 'ਚ ਜ਼ਿਆਦਾਤਰ ਸੂਬੇ ਲਾਕਡਾਊਨ ਤੋਂ ਬਾਅਦ ਕਰਫ਼ਿਊ ਲਗਾ ਰਹੇ ਹਨ। ਦੁਨੀਆ ਭਰ ਦੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮਕਸਦ ਇਹੀ ਹੈ ਕਿ ਕੋਰੋਨਾ ਦੀ ਲਾਗ ਦੇ ਫੈਲਣ ਤੋਂ ਕਿਵੇਂ ਰੋਕਿਆ ਜਾਵੇ।
 

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਰਫ਼ ਲਾਕਡਾਊਨ ਹੀ ਕਾਫ਼ੀ ਨਹੀਂ ਹੈ। ਦੂਜੇ ਪਾਸੇ ਮਾਹਿਰਾਂ ਨੇ ਭਾਰਤ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਤਹਿਤ ਦੂਜੇ ਦੇਸ਼ਾਂ ਦੀ ਤਰ੍ਹਾਂ ਜੇ ਭਾਰਤ 'ਚ ਕੋਰੋਨਾ ਵਾਇਰਸ ਤੀਜੀ ਸਟੇਜ਼ 'ਚ ਪਹੁੰਚ ਜਾਂਦਾ ਹੈ ਤਾਂ ਸਾਡੇ ਕੋਲ ਡਾਕਟਰੀ ਉਪਕਰਣਾਂ ਦੀ ਭਾਰੀ ਘਾਟ ਪੈ ਜਾਵੇਗੀ।
 

ਮਾਹਿਰ ਮੁਤਾਬਿਕ ਦੇਸ਼ 'ਚ 1 ਅਰਬ 30 ਕਰੋੜ ਦੀ ਆਬਾਦੀ ਲਈ ਸਿਰਫ਼ 44 ਹਜ਼ਾਰ ਵੈਂਟੀਲੇਟਰ (ਆਕਸੀਜ਼ਨ ਤੇ ਹੋਰ ਜ਼ਰੂਰੀ ਉਪਕਰਣਾਂ ਵਾਲਾ ਬੈਡ) ਹਨ, ਜੋ ਐਮਰਜੈਂਸੀ ਦੀ ਸਥਿਤੀ 'ਚ ਨਾਕਾਫ਼ੀ ਹਨ।

 


 

ਬੀਬੀਸੀ ਦੇ ਇੱਕ ਇੰਟਰਵਿਊ 'ਚ ਵਿਸ਼ਵ ਸਿਹਤ ਸੰਗਠਨ ਦੇ ਮਾਈਕ ਰਿਆਨ ਨੇ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਸਿਰਫ਼ ਤਾਲਾਬੰਦੀ ਹੀ ਕਾਫ਼ੀ ਨਹੀਂ ਹੈ। ਸਮੇਂ ਦੀ ਲੋੜ ਇਹ ਹੈ ਕਿ ਜਿਹੜੇ ਲੋਕ ਕੋਵਿਡ-19 ਤੋਂ ਪੀੜਤ ਹਨ, ਉਨ੍ਹਾਂ ਨੂੰ ਲੱਭਿਆ ਜਾਵੇ ਅਤੇ ਨਿਗਰਾਨੀ ਹੇਠ ਰੱਖਿਆ ਜਾਵੇ, ਤਾਂ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।
 

ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਲਾਕਡਾਊਨ ਦੇ ਨਾਲ ਸੱਭ ਤੋਂ ਵੱਡੀ ਪ੍ਰੇਸ਼ਾਨੀ ਇਹੀ ਹੈ ਕਿ ਇਸ ਦੇ ਖਤਮ ਹੋਣ 'ਤੇ ਲੋਕ ਅਚਾਨਕ ਵੱਡੀ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲਣਗੇ ਅਤੇ ਫਿਰ ਖਤਰਾ ਵੱਧ ਜਾਵੇਗਾ। ਉਨ੍ਹਾਂ ਨੇ ਯੂਰਪ ਅਤੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਨੇ ਚੀਨ ਤੋਂ ਸਬਕ ਲੈ ਕੇ ਅਤੇ ਆਪਣੇ ਲੋਕਾਂ ਨੂੰ ਘਰ ਰਹਿਣ ਲਈ ਕਹਿ ਕੇ ਤਾਲਾਬੰਦੀ ਦਾ ਐਲਾਨ ਕੀਤਾ ਹੈ। ਯੂਰਪ ਦੇ ਕਈ ਸ਼ਹਿਰਾਂ ਵਿੱਚ ਬਾਰ, ਰੈਸਟੋਰੈਂਟ ਸਮੇਤ ਕਈ ਸਹੂਲਤਾਂ ਕੁਝ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
 

ਇਸ ਦੇ ਨਾਲ ਹੀ ਮਾਈਕ ਰਿਆਨ ਨੇ ਕਿਹਾ ਕਿ ਜਦੋਂ ਚੀਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਨੇ ਤਾਲਾਬੰਦੀ ਕੀਤੀ ਤਾਂ ਉਨ੍ਹਾਂ ਹਰ ਉਸ ਵਿਅਕਤੀ ਦੀ ਪੜਤਾਲ ਕੀਤੀ ਜਿਸ ਨੂੰ ਕੋਰੋਨਾ ਵਾਇਰਸ ਦਾ ਖ਼ਤਰਾ ਸੀ। ਹੁਣ ਯੂਰਪ, ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਇਕੋ ਮਾਡਲ ਲਾਗੂ ਕਰਨਾ ਚਾਹੀਦਾ ਹੈ। ਜੇ ਇਸ ਨੂੰ ਫੈਲਣ ਤੋਂ ਰੋਕਿਆ ਜਾਵੇ ਤਾਂ ਬਿਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਦੇ ਟੀਕੇ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਸਿਰਫ਼ ਇਕ ਦਾ ਹੀ ਕਲੀਨਿਕਲ ਟ੍ਰਾਈਲ ਸ਼ੁਰੂ ਹੋ ਸਕਿਆ ਹੈ। ਅਜਿਹੇ 'ਚ ਲਾਕਡਾਊਨ ਦੇ ਨਾਲ-ਨਾਲ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
 

ਵੈਂਟੀਲੇਟਰਾਂ ਦੀ ਘਾਟ
ਹਿੰਦੁਸਤਾਨ ਟਾਈਮਜ਼ 'ਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਭਾਰਤ 'ਚ ਕੰਮ ਚਲਾਊ ਹਾਲਤ ਵਿੱਚ ਸਿਰਫ਼ 40 ਹਜ਼ਾਰ ਵੈਂਟੀਲੇਟਰ ਹਨ। ਮਾਹਿਰ ਕਹਿੰਦੇ ਹਨ ਕਿ ਜੇ ਕੋਰੋਨਾ ਵਾਇਰਸ ਤੀਜੀ ਸਟੇਜ਼ 'ਚ ਪਹੁੰਚ ਜਾਂਦਾ ਹੈ ਤਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਦੀ ਸੂਰਤ 'ਚ ਵੈਂਟੀਲੇਟਰਾਂ ਦੀ ਗਿਣਤੀ ਬਹੁਤ ਘੱਟ ਹੋ ਜਾਵੇਗੀ। ਧਿਆਨ ਦੇਣ ਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨਾਲ ਪੀੜਤ 5 ਫੀਸਦੀ ਮਰੀਜ਼ਾਂ ਨੂੰ ਸਾਹ ਦੀ ਗੰਭੀਰ ਸਮੱਸਿਆ ਦੇ ਕਾਰਨ ਆਈਸੀਯੂ 'ਚ ਰੱਖਿਆ ਜਾਂਦਾ ਹੈ। ਐਤਵਾਰ ਨੂੰ ਕੋਰੋਨਾ ਪਾਜੀਟਿਵ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸੇ ਤਰ੍ਹਾਂ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ 'ਚ ਅਚਾਨਕ ਵਾਧਾ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus only 40 thousand ventilators on 13 billion population in India