ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ 'ਚ ਹਾਲਾਤ ਖਰਾਬ, ਧਾਰਾ 144 ਲਾਗੂ

ਦੇਸ਼ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਮੁੰਬਈ 'ਤੇ ਪੈ ਰਹੀ ਹੈ। ਮਹਾਰਾਸ਼ਟਰ 'ਚ ਅੱਜ ਮੰਗਲਵਾਰ ਨੂੰ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਹਾਰਾਸ਼ਟਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ। ਗੰਭੀਰ ਹਾਲਾਤ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਇੱਥੇ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨਿੱਜੀ ਦਫ਼ਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਉਧਵ ਠਾਕਰੇ ਇੱਕ ਐਮਰਜੈਂਸੀ ਬੈਠਕ ਵੀ ਕਰਨਗੇ, ਜਿਸ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।
 

ਰੇਲਵੇ ਪਲੇਟਫ਼ਾਰਮ ਟਿਕਟ 50 ਰੁਪਏ :
ਕੋਰੋਨਾ ਵਾਇਰਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਭੀੜ ਘਟਾਉਣ ਲਈ ਕਈ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ 50 ਰੁਪਏ ਕਰ ਦਿੱਤੀ ਗਈ ਹੈ। ਰਤਲਾਮ ਰੇਲਵੇ ਮੰਡਲ ਨੇ ਆਪਣੇ ਸਾਰੇ ਸਟੇਸ਼ਨਾਂ 'ਤੇ ਰੇਟ 'ਚ ਵਾਧਾ ਕਰ ਦਿੱਤਾ ਹੈ, ਤਾਕਿ ਬਾਹਰ ਆਉਣ-ਜਾਣ ਵਾਲੇ ਯਾਤਰੀਆਂ ਨਾਲ ਜ਼ਿਆਦਾ ਲੋਕ ਸਟੇਸ਼ਨ ਅੰਦਰ ਨਾ ਆਉਣ। ਹਾਲੇ ਤਕ ਪਲੇਟਫਾਰਮ ਟਿਕਟ 10 ਰੁਪਏ 'ਚ ਮਿਲਦੀ ਸੀ।

 

ਸਕੂਲ-ਕਾਲਜ ਬੰਦ :
ਸੂਬੇ ਦੇ ਸਾਰੇ ਸਕੂਲ-ਕਾਲਜ, ਨਿੱਜੀ ਕਲਾਸਾਂ, ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਜਿੰਮ ਅਤੇ ਸਵੀਮਿੰਗ ਪੂਲ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਰਕਾਰ ਨੇ ਸਾਰੇ ਧਾਰਮਿਕ ਜਾਂ ਸਮਾਜਿਕ ਸਮਾਗਮ 'ਤੇ ਪਾਬੰਦੀ ਲਗਾਈ ਹੈ। ਸੂਬੇ ਦੇ ਕਈ ਮੰਦਰ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ। ਹਾਈ ਕੋਰਟ 'ਚ ਅੱਜ ਤੋਂ ਸਿਰਫ ਦੋ ਘੰਟੇ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਤਿੰਨ ਘੰਟੇ ਕੰਮ ਹੋਵੇਗਾ।

 

ਅੱਜ 5 ਨਵੇਂ ਪਾਜੀਟਿਵ ਮਰੀਜ਼ ਮਿਲੇ :
ਮਹਾਰਾਸ਼ਟਰ ਟਚ ਮੰਗਲਵਾਰ ਨੂੰ 5 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਨਾਗਰਿਕ ਵਿਦੇਸ਼ੀ ਹਨ। 5 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 44 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus outbreak Maharashtra peaks coronavirus count in India