ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀਪਤ 'ਚ 30 ਸਾਲਾ ਔਰਤ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪਾਜੀਟਿਵ

ਪਾਣੀਪਤ ਦੇ ਨੌਲਠਾ ਪਿੰਡ ਵਾਸੀ ਇੱਕ 30 ਸਾਲਾ ਔਰਤ ਦੀ ਕੋਰੋਨਾ ਵਾਇਰਸ ਰਿਪੋਰਟ ਪਾਜੀਟਿਵ ਆਈ ਹੈ। ਉਸ ਦੇ ਸੈਂਪਲ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪੀਜੀਆਈਐਮਐਸ) ਵਿਖੇ ਭੇਜੇ ਗਏ ਸਨ।
 

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਰੋਹਤਕ ਪੀਜੀਆਈਐਮਐਸ ਦੇ ਨੋਡਲ ਅਧਿਕਾਰੀ ਧਰੁੱਵ ਚੌਧਰੀ ਨੇ ਦੱਸਿਆ ਕਿ ਪਾਣੀਪਤ ਦੇ ਨੌਲਠਾ ਪਿੰਡ ਦੀ 30 ਸਾਲਾ ਔਰਤ ਪੇਸ਼ੇ ਵਜੋਂ ਲੋਕਾਂ ਦੇ ਘਰਾਂ 'ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ।
 

ਉਨ੍ਹਾਂ ਦੱਸਿਆ, "ਪੀੜਤ ਔਰਤ ਦੇ ਖੂਨ ਅਤੇ ਥੁੱਕ ਦੇ ਸੈਂਪਲ ਬੀਤੀ 21 ਮਾਰਚ ਨੂੰ ਲਏ ਗਏ ਸਨ, ਜਿਨ੍ਹਾਂ ਦੀ ਅੱਜ ਇੱਥੇ ਪੀਜੀਆਈਐਮਐਸ ਵਿਖੇ ਰਿਪੋਰਟ ਪਾਜੀਟਿਵ ਆਈ ਹੈ। ਉਸ ਦੇ ਦੋ ਬੱਚਿਆਂ (ਲੜਕਾ ਤੇ ਲੜਕੀ) ਅਤੇ ਉਸ ਦੇ ਭਰਾ ਨੂੰ ਵੀ ਪੀਜੀਆਈਐਮਐਸ 'ਚ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ ਅਤੇ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।"
 

ਪੀਜੀਆਈਐਮਐਸ ਦੇ ਵਾਈਸ ਚਾਂਸਲਰ ਓ.ਪੀ. ਕਾਲਰਾ ਨੇ ਕਿਹਾ ਕਿ ਔਰਤ, ਜੋ ਕਿ ਇਕ ਘਰੇਲੂ ਨੌਕਰਾਣੀ ਹੈ, ਪਾਣੀਪਤ ਦੀ 21 ਸਾਲਾ ਲੜਕੇ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਪੀੜਤ ਹੋਈ ਹੈ। ਇਹ ਲੜਕਾ ਬੀਤੀ 15 ਮਾਰਚ ਨੂੰ ਇੰਗਲੈਂਡ ਤੋਂ ਵਾਪਸ ਆਇਆ ਸੀ ਅਤੇ 18 ਮਾਰਚ ਨੂੰ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਸੀ। 
 

ਉਨ੍ਹਾਂ ਕਿਹਾ, "ਇਹ ਔਰਤ ਪਾਣੀਪਤ 'ਚ ਪੀੜਤ ਨੌਜਵਾਨ ਦੇ ਘਰ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਔਰਤ ਨੂੰ ਪੀਜੀਆਈਐਮਐਸ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।"
 

ਇੱਕ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪੀੜਤ ਔਰਤ, ਜਿਸ ਦਾ ਵਿਆਹ ਪਾਣੀਪਤ ਦੇ ਨੌਲਠਾ ਪਿੰਡ 'ਚ ਹੋਇਆ ਸੀ, ਉਹ ਤਿੰਨ ਦਿਨ ਪਹਿਲਾਂ ਆਪਣੇ ਦੋ ਬੱਚਿਆਂ ਸਮੇਤ ਰੋਹਤਕ ਵਿੱਚ ਆਪਣੇ ਪੇਕੇ ਘਰ ਟਰੇਨ 'ਚ ਸਫ਼ਰ ਕਰਕੇ ਆਈ ਸੀ।
 

ਰੋਹਤਕ ਦੇ ਚੀਫ ਮੈਡੀਕਲ ਅਫਸਰ ਡਾ. ਅਨਿਲ ਬਿਰਲਾ ਨੇ ਦੱਸਿਆ ਕਿ ਉਨ੍ਹਾਂ ਨੇ ਰੋਹਤਕ ਵਿੱਚ ਪੀੜਤ ਔਰਤ ਦੇ ਮਾਪਿਆਂ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਸਬੰਧੀ ਉਸ ਦੇ ਮਾਪਿਆਂ ਦੇ ਘਰ ਦੇ ਬਾਹਰ ਇੱਕ ਨੋਟਿਸ ਲਗਾ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Panipat based domestic worker tested positive for Covid-29 at PGIMS