ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ੀ ਨਾਗਰਿਕ ਨੇ ਖੁਦ ਨੂੰ ਦੱਸਿਆ ਕੋਰੋਨਾ ਪਾਜੀਟਿਵ, ਲੋਕਾਂ ਨੇ ਮਾਰੇ ਪੱਥਰ

ਕੋਰੋਨਾ ਵਾਇਰਸ ਕਾਰਨ ਸਾਰੇ ਦੇਸ਼ 'ਚ ਦਹਿਸ਼ਤ ਦਾ ਮਾਹੌਲ ਹੈ। ਰਾਜਸਥਾਨ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਦੋਂ ਇੱਕ ਵਿਦੇਸ਼ੀ ਨੇ ਖੁਦ ਨੂੰ ਕੋਰੋਨਾ ਪਾਜੀਟਿਵ ਦੱਸਿਆ ਤਾਂ ਲੋਕਾਂ ਨੇ ਉਸ 'ਤੇ ਪੱਥਰ ਸੁੱਟੇ। ਗੋਪਾਲਪੁਰਾ ਮੋੜ ਵਿਖੇ ਮੁਕਤਾਨੰਦ ਨਗਰ 'ਚ ਇੱਕ ਦੁਕਾਨ ਦੇ ਕੋਲ ਬੈਠੇ ਵਿਦੇਸ਼ੀ ਨਾਗਰਿਕ ਨੇ ਇਹ ਕਹਿ ਕੇ ਹਫੜਾ-ਦਫੜੀ ਮਚਾ ਦਿੱਤੀ ਕਿ ਉਸ ਨੂੰ ਕੋਰੋਨਾ ਵਾਇਰਸ ਹੋਇਆ ਹੈ। ਫਿਰ ਦੁਕਾਨ 'ਤੇ ਕਿਸੇ ਕੰਮ ਲਈ ਆਏ ਐਮਐਨਆਈਟੀ ਮੁਲਾਜ਼ਮ ਨੇ ਹਿੰਮਤ ਵਿਖਾਈ ਅਤੇ ਉਸ ਨਾਲ ਗੱਲ ਕੀਤੀ। ਉਸ ਨੇ ਤੁਰੰਤ ਐਂਬੂਲੈਂਸ ਰਾਹੀਂ ਵਿਦੇਸ਼ੀ ਨੂੰ ਹਸਪਤਾਲ ਭੇਜਿਆ। ਮਾਮਲਾ ਸ਼ੁੱਕਰਵਾਰ ਰਾਤ ਦਾ ਹੈ।
 

ਐਮਐਨਆਈਟੀ 'ਚ ਕੰਮ ਕਰਦੇ ਮੁਲਾਜ਼ਮ ਨੰਦਲਾਲ ਕੁਮਾਵਤ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਐਨਐਨਆਈਟੀ ਤੋਂ ਘਰ ਜਾ ਰਿਹਾ ਸੀ। ਗੋਪਾਲਪੁਰਾ ਮੋੜ 'ਤੇ ਕੁਝ ਖਾਣ ਲਈ ਰੁਕਿਆ। ਉਦੋਂ ਇੱਕ ਵਿਅਕਤੀ ਆਇਆ ਅਤੇ ਉਸ ਨੇ ਕਿਹਾ ਕਿ ਕੀ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ? ਇੱਕ ਵਿਦੇਸ਼ੀ ਨਾਗਰਿਕ ਦੁਕਾਨ ਦੇ ਕੋਲ ਬੈਠਾ ਹੈ।
 

ਜਦੋਂ ਨੰਦਲਾਲ ਨੇ ਇੱਕ ਵਿਦੇਸ਼ੀ ਨਾਗਰਿਕ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਟਲੀ ਤੋਂ ਹੈ ਅਤੇ ਕੋਰੋਨਾ ਪਾਜੀਟਿਵ ਹੈ। ਇਹ ਸੁਣਦਿਆਂ ਆਸਪਾਸ ਦੇ ਲੋਕ ਭੱਜਣ ਲੱਗੇ। ਲੋਕਾਂ ਦੀ ਭੀੜ ਨੂੰ ਵੇਖਦਿਆਂ ਉਹ ਗਲੀਆਂ 'ਚ ਵੀ ਭੱਜ ਗਿਆ। ਲੋਕਾਂ ਨੇ ਗਲੀਆਂ 'ਚ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਨੰਦਲਾਲ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ।
 

ਬਹੁਤ ਭਾਲ ਕਰਨ ਤੋਂ ਬਾਅਦ ਉਹ ਵਿਦੇਸ਼ੀ ਨਾਗਰਿਕ ਮਿਲ ਗਿਆ। ਉਸ ਨੇ ਦੱਸਿਆ ਕਿ ਉਹ ਇਟਲੀ ਤੋਂ ਆਇਆ ਸੀ। ਕੋਈ ਹੋਟਲ ਉਸ ਨੂੰ ਕਮਰਾ ਨਹੀਂ ਦੇ ਰਿਹਾ। ਉਹ ਵਿਦੇਸ਼ੀ ਬਹੁਤ ਡਰਿਆ ਹੋਇਆ ਸੀ। ਸੂਚਨਾ ਮਿਲਣ 'ਤੇ ਪੁਲਿਸ ਤੇ ਐਂਬੂਲੈਂਸ ਪਹੁੰਚੀ। ਇਸ ਤੋਂ ਬਾਅਦ ਵੀ ਪੁਲਿਸ ਅਤੇ ਐਂਬੂਲੈਂਸ ਦੇ ਕਰਮਚਾਰੀ ਉਸ ਨੂੰ ਛੂਹਣ ਤੋਂ ਡਰ ਰਹੇ ਸਨ। ਹਾਲਾਂਕਿ ਨੰਦਲਾਲ ਨੇ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਨੇ ਹਿੰਮਤ ਵਿਖਾਈ ਅਤੇ ਵਿਦੇਸ਼ੀ ਨਾਗਰਿਕ ਨੂੰ ਹਸਪਤਾਲ ਜਾਣ ਲਈ ਰਾਜ਼ੀ ਕੀਤਾ। ਬਾਅਦ 'ਚ ਐਂਬੂਲੈਂਸ ਉਸ ਨੂੰ ਹਸਪਤਾਲ ਲੈ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus people throw strone in jaipur on italian citizan