ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਘਰੋਂ ਬਾਹਰ ਨਿਕਲਣ ਲਈ ਅਦਾਲਤ 'ਚ ਦਾਖ਼ਲ ਕੀਤੀ ਪਟੀਸ਼ਨ

ਲੌਕਡਾਊਨ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਜੋ ਜਿੱਥੇ ਹੈ, ਉੱਥੇ ਫਸਿਆ ਹੋਇਆ ਹੈ। ਬਹੁਤ ਸਾਰੇ ਲੋਕ ਜ਼ਰੂਰੀ ਕੰਮ ਲਈ ਆਪਣੇ ਸ਼ਹਿਰ ਤੋਂ ਬਾਹਰ ਗਏ ਸਨ, ਪਰ ਇੱਕੋਦਮ ਲੌਕਡਾਊਨ ਕਾਰਨ, ਜੋ ਜਿੱਥੇ ਸੀ, ਉੱਥੇ ਫਸ ਗਿਆ।
 

ਅਜਿਹਾ ਹੀ ਕੁਝ ਕਾਨਪੁਰ ਦੇ ਇੱਕ ਵਕੀਲ ਨਾਲ ਵਾਪਰਿਆ। ਉਸ ਦੀ ਭੈਣ ਦਿੱਲੀ 'ਚ ਫਸ ਗਈ। ਲੌਕਡਾਊਨ ਕਾਰਨ ਉਹ ਵਾਪਸ ਨਹੀਂ ਆ ਸਕੀ। ਵਕੀਲ ਸਹਿਬ ਵੀ ਉਸ ਨੂੰ ਲੈਣ ਲਈ ਨਹੀਂ ਜਾ ਪਾ ਰਹੇ ਸਨ। ਕੋਈ ਰਸਤਾ ਨਾ ਵੇਖ ਉਨ੍ਹਾਂ ਨੇ ਅਦਾਲਤ 'ਚ ਈ-ਪਾਸ ਲੈਣ ਲਈ ਪਟੀਸ਼ਨ ਦਾਖ਼ਲ ਕਰ ਦਿੱਤੀ। ਹਾਲਾਂਕਿ ਜਦੋਂ ਤਕ ਸੁਣਵਾਈ ਹੁੰਦੀ, ਪੁਲਿਸ ਨੇ ਉਨ੍ਹਾਂ ਨੂੰ ਪਾਸ ਦੇ ਦਿੱਤਾ। ਇਸ ਤਰ੍ਹਾਂ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ।
 

ਜਾਣਕਾਰੀ ਮੁਤਾਬਿਕ ਵਕੀਲ ਨੇ ਈ-ਮੇਲ ਰਾਹੀਂ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਉਸ ਨੂੰ ਦਿੱਲੀ 'ਚ ਫਸੀ ਆਪਣੀ ਭੈਣ ਨੂੰ ਘਰ ਲਿਆਉਣ ਦੀ ਮਨਜੂਰੀ ਦਿੱਤੀ ਜਾਵੇ। ਸਥਾਨਕ ਪ੍ਰਸ਼ਾਸਨ ਨੂੰ ਇਸ ਲਈ ਨਿਰਦੇਸ਼ ਦਿੱਤੇ ਜਾਣ ਕਿ ਉਹ ਉਸ ਨੂੰ ਪਾਸ ਜਾਰੀ ਕਰਨ। ਪਟੀਸ਼ਨ ਦਾ ਨੋਟਿਸ ਲੈਂਦਿਆਂ ਚੀਫ਼ ਜਸਟਿਸ ਗੋਵਿੰਦ ਮਾਥੁਰ ਨੇ ਸੂਬਾ ਸਰਕਾਰ ਤੋਂ ਇਸ ਮਾਮਲੇ ਵਿਚ ਜਾਣਕਾਰੀ ਮੰਗੀ।
 

ਵਧੀਕ ਸਰਕਾਰੀ ਵਕੀਲ ਮੁਰਤਜ਼ਾ ਅਲੀ ਨੇ ਈ-ਮੇਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਕਰਤਾ ਨੂੰ ਪਹਿਲਾਂ ਹੀ ਪਾਸ ਜਾਰੀ ਕਰ ਦਿੱਤਾ ਗਿਆ ਹੈ। ਇਸ ਸਥਿਤੀ 'ਚ ਪਟੀਸ਼ਨ ਅਰਥਹੀਣ ਹੋ ​​ਗਈ ਹੈ। ਇਸ 'ਤੇ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ। ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦੀ ਭੈਣ ਕਿਸੇ ਕੰਮ ਲਈ ਦਿੱਲੀ ਗਈ ਹੋਈ ਸੀ। ਉਸੇ ਸਮੇਂ ਲੌਕਡਾਉਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਹ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਨ ਦਿੱਲੀ 'ਚ ਫਸ ਗਈ ਸੀ। ਅਜਿਹੀ ਸਥਿਤੀ 'ਚ ਉਸ ਨੂੰ ਇਕ ਪਾਸ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਭੈਣ ਨੂੰ ਸੁਰੱਖਿਅਤ ਘਰ ਲਿਆ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Petition in allahabad high court to get out of lockdown