ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਹੜੇ ਸ਼ਹਿਰ 'ਚ ਹੋ, ਕੁਝ ਦਿਨ ਉੱਥੇ ਰਹੋ - ਪੀਐਮ ਮੋਦੀ ਨੇ ਲੋਕਾਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਦੇ ਡਰੋਂ ਸ਼ਹਿਰ ਛੱਡ ਕੇ ਪਿੰਡਾਂ ਵੱਲ ਨਾ ਭੱਜਣ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦੇਸ਼ ਭਰ 'ਚ ਲੱਗਣ ਵਾਲੇ ਜਨਤਾ ਕਰਫਿਊ ਤੋਂ ਇੱਕ ਦਿਨ ਪਹਿਲਾਂ ਸਨਿੱਚਰਵਾਰ ਨੂੰ ਇਹ ਟਵੀਟ ਕੀਤਾ। ਜ਼ਿਆਦਾਤਰ ਸ਼ਹਿਰ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਵਿਚਕਾਰ ਲਾਕਡਾਊਨ ਹੋਣ ਦੀ ਕਗਾਰ 'ਤੇ ਹਨ। ਇਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਆ ਗਈ ਹੈ। ਇਸ ਤੋਂ ਇਲਾਵਾ ਲੋਕ ਡਰ ਕਾਰਨ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵੱਲ ਭੱਜ ਰਹੇ ਹਨ।
 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਘਬਰਾਉਣ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, "ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਸ ਸ਼ਹਿਰ ਵਿੱਚ ਤੁਸੀਂ ਹੋ, ਕਿਰਪਾ ਕਰਕੇ ਕੁਝ ਦਿਨ ਉੱਥੇ ਰਹੋ। ਇਸ ਨਾਲ ਅਸੀਂ ਸਾਰੇ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਅਸੀਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ 'ਤੇ ਭੀੜ ਇਕੱਠੀ ਕਰਕੇ ਆਪਣੀ ਸਿਹਤ ਨਾਲ ਖੇਡ ਰਹੇ ਹਾਂ। ਕਿਰਪਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ। ਜੇ ਇਹ ਜ਼ਰੂਰੀ ਨਹੀਂ ਹੈ ਤਾਂ ਆਪਣਾ ਘਰ ਨਾ ਛੱਡੋ।"
 

 

ਪੀਐਮ ਮੋਦੀ ਨੇ ਕਿਹਾ, "ਕੋਰੋਨਾ ਦੇ ਡਰੋਂ ਮੇਰੇ ਬਹੁਤ ਸਾਰੇ ਭੈਣ-ਭਰਾ ਆਪਣੇ ਸ਼ਹਿਰ ਛੱਡ ਕੇ ਆਪਣੇ ਪਿੰਡ ਪਰਤ ਰਹੇ ਹਨ। ਭੀੜ ਵਿੱਚ ਯਾਤਰਾ ਕਰਨ ਨਾਲ ਇਸ ਦੇ ਫੈਲਣ ਦਾ ਜੋਖਮ ਵੱਧਦਾ ਹੈ। ਤੁਸੀਂ ਜਿੱਥੇ ਵੀ ਜਾ ਰਹੇ ਹੋ, ਉੱਥੇ ਵੀ ਇਹ ਲੋਕਾਂ ਲਈ ਖ਼ਤਰਾ ਬਣੇਗਾ। ਤੁਹਾਡੇ ਪਿੰਡ ਅਤੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਵੀ ਵਧਾਏਗਾ।"
 

ਦੱਸ ਦੇਈਏ ਕਿ ਵੱਡੀ ਗਿਣਤੀ ਵਿੱਚ ਉੱਤਰ ਭਾਰਤੀ ਆਪਣੇ ਘਰ ਪਰਤ ਰਹੇ ਹਨ, ਖ਼ਾਸਕਰ ਮਹਾਰਾਸ਼ਟਰ ਤੋਂ। ਕੇਂਦਰੀ ਰੇਲਵੇ ਦੇ ਸੀਨੀਅਰ ਲੋਕ ਸੰਪਰਕ ਅਧਿਕਾਰੀ ਏਕੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਕਰੀਬਨ 70 ਹਜ਼ਾਰ ਯਾਤਰੀ ਇੱਥੋਂ ਰਵਾਨਾ ਹੋਏ ਸਨ, ਜਦਕਿ ਅੱਜ ਸਨਿੱਚਰਵਾਰ ਨੂੰ ਇਹ ਗਿਣਤੀ ਇਕ ਲੱਖ ਦੇ ਆਸਪਾਸ ਪਹੁੰਚ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus PM Narendra Modi Appeal To People COVID19