ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਪਾਜ਼ੀਟਿਵ ਨੌਜਵਾਨ ਲੌਕਡਾਊਨ 'ਚ ਵੀ ਵੇਚਦਾ ਰਿਹਾ ਬਰਿਆਨੀ, 32 ਲੋਕ ਕੁਆਰੰਟੀਨ

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ 'ਚ ਇੱਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਨੌਜਵਾਨ ਲੌਕਡਾਊਨ 'ਚ ਵੀ ਬਰਿਆਨੀ ਵੇਚਦਾ ਰਿਹਾ। ਸਿਹਤ ਖ਼ਰਾਬ ਹੋਣ 'ਤੇ ਹਫ਼ਤੇ ਭਰ ਪਹਿਲਾਂ ਉਸ ਨੇ ਬਰਿਆਨੀ ਦੀ ਰੇਹੜੀ ਲਗਾਉਣੀ ਬੰਦ ਕਰ ਦਿੱਤੀ। ਖਦਸ਼ਾ ਹੈ ਕਿ ਪਾਜ਼ੀਟਿਵ ਹੋਣ ਦੇ ਬਾਵਜੂਦ ਉਸ ਨੇ ਕਈ ਦਿਨ ਤਕ ਬਰਿਆਨੀ ਵੇਚੀ ਹੋਵੇਗੀ। ਰੋਜ਼ਾਨਾ ਉਸ ਦੀ ਰੇਹੜੀ 'ਤੇ ਬਰਿਆਨੀ ਖਾਣ ਵਾਲੇ ਸੈਂਕੜੇ ਲੋਕਾਂ 'ਚ ਹੁਣ ਦਹਿਸ਼ਤ ਦਾ ਮਾਹੌਲ ਹੈ। ਉਸ ਦੀ ਰੇਹੜੀ ਦੇ ਬਰਾਬਰ ਹੀ ਦੂਜੀ ਰੇਹੜੀ 'ਤੇ ਕਚੌੜੀ-ਸਬਜ਼ੀ ਵਿਕਦੀ ਸੀ। ਉਸ ਦੇ ਗਾਹਕ ਵੀ ਘਬਰਾਹਟ 'ਚ ਹਨ। ਦੂਜੇ ਪਾਸੇ ਸਿਹਤ ਵਿਭਾਗ ਨੇ ਉਸ ਦੇ ਸੰਪਰਕ 'ਚ ਆਉਣ ਵਾਲੇ 32 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ।
 

ਬ੍ਰਹਮਾਪੁਰੀ ਖੇਤਰ ਦੇ ਭੂਮੀਆ ਪੁਲਿਆ ਵਾਸੀ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਬੀਤੀ ਵੀਰਵਾਰ ਰਾਤ ਪਾਜ਼ੀਟਿਵ ਆਈ ਸੀ। ਉਸ ਦਾ ਇਲਾਜ ਮੇਰਠ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਚੱਲ ਰਿਹਾ ਹੈ। ਜਦੋਂ ਸਿਹਤ ਵਿਭਾਗ ਨੇ ਉਸ ਦੀ ਟ੍ਰੈਵਲ ਹਿਸਟਰੀ ਇਕੱਠਾ ਕਰਨੀ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਪਤਾ ਲੱਗਿਆ ਕਿ ਉਹ ਮੈਟਰੋ ਪਲਾਜ਼ਾ 'ਤੇ ਅੰਨਾਪੂਰਣਾ ਛੋਲੇ-ਭਟੂਰੇ ਵਾਲੇ ਕੋਲ ਇੱਕ ਰੇਹੜੀ ਲਗਾ ਕੇ ਬਰਿਆਨੀ ਵੇਚਦਾ ਸੀ।
 

ਲੌਕਡਾਊਨ ਦੇ ਬਾਵਜੂਦ ਉਸ ਨੇ ਗੌਤਮਨਗਰ ਸਬਜ਼ੀ ਮੰਡੀ 'ਚ ਸਥਿਤ ਗਲੀ ਦੇ ਬਾਹਰ ਖੜਨਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ ਜਦੋਂ ਪੁਲਿਸ ਸਖ਼ਤ ਹੋ ਗਈ ਤਾਂ ਉਸ ਨੇ ਗਲੀ ਦੇ ਅੰਦਰ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ। ਕੁਲ ਮਿਲਾ ਕੇ ਉਹ ਲੌਕਡਾਊਨ 'ਚ ਲਗਾਤਾਰ ਬਰਿਆਨੀ ਵੇਚਦਾ ਰਿਹਾ। ਦੱਸਿਆ ਗਿਆ ਕਿ ਇੱਕ ਹਫ਼ਤੇ ਪਹਿਲਾਂ ਅਚਾਨਕ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਉਸ ਨੇ ਰੇਹੜੀ ਲਗਾਉਣੀ ਬੰਦ ਕਰ ਦਿੱਤੀ।
 

ਗੌਤਮਨਗਰ ਗਲੀ ਦੇ ਬਾਹਰ, ਜਿੱਥੇ ਉਹ ਰੇਹੜੀ ਲਗਾਉਂਦਾ ਸੀ, ਠੀਕ ਉਸ ਦੇ ਬਰਾਬਰ ਕਚੌੜੀ ਦੀ ਦੂਜੀ ਰੇਹੜੀ ਲੱਗਦੀ ਸੀ। ਕੋਰੋਨਾ ਪੀੜਤ ਨੌਜਵਾਨ ਦਾ ਭਰਾ ਵੀ ਵੈੱਜ ਬਰਿਆਨੀ ਵੇਚਦਾ ਹੈ। ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਬਰਿਆਨੀ ਵਿਕਰੇਤਾ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਉਹ ਕਿਸੇ ਗਾਹਕ ਜਾਂ ਸਬਜ਼ੀ ਮੰਡੀ 'ਚ ਸੰਕਰਮਿਤ ਹੋਇਆ ਹੈ।
 

ਇਹ ਇਲਾਕੇ ਸੀਲ ਕੀਤੇ ਗਏ
ਪੁਲਿਸ ਨੇ ਸਾਵਧਾਨੀ ਵਜੋਂ ਭੂਮੀਆ ਪੁਲਿਸ ਤੋਂ ਸ਼ਾਸਤਰੀ ਕੋਠੀ, ਪ੍ਰਕਾਸ਼ ਵਾਲੀ ਗਲੀ ਦੇ ਬਾਹਰ ਤੋਂ ਡੀਕੇ ਟੈਲੀਕਾਮ ਵਾਲੀ ਗਲੀ ਤਕ ਅਤੇ ਗੌਤਮਨਗਰ ਸਬਜ਼ੀ ਮੰਡੀ ਵਾਲੀ ਗਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਹਰ ਐਂਟਰੀ-ਐਗਜਿਟ ਪੁਆਇੰਟ 'ਤੇ ਬੈਰੀਅਰ ਲਗਾ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus positive man sell continue Biryani in lockdown meerut now 32 people quarantined