ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊ ਮੂਤਰ ਪਾਰਟੀ ਨੂੰ ਲਾਈਵ ਵੇਖਣਾ ਚਾਹੁੰਦੀ ਹੈ ਰਿੱਚਾ ਚੱਢਾ, ਕੀਤਾ ਟਵੀਟ

ਬਾਲੀਵੁੱਡ ਅਦਾਕਾਰਾ ਰਿੱਚਾ ਚੱਢਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਨਾ ਸਿਰਫ਼ ਸਿਆਸੀ ਸਗੋਂ ਸਮਾਜਿਕ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਉਨ੍ਹਾਂ ਨੇ ਉਸ ਪਾਰਟੀ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਆਲ ਇੰਡੀਆ ਹਿੰਦੂ ਮਹਾਸਭਾ ਨੇ ਰੱਖਿਆ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਆਲ ਇੰਡੀਆ ਹਿੰਦੂ ਮਹਾਸਭਾ ਨੂੰ ਨਿਸ਼ਾਨਾ ਬਣਾਇਆ ਹੈ।
 

ਰਿਚਾ ਨੇ ਅਸਲ ਵਿੱਚ ਫ਼ਿਲਮ ਨਿਰਮਾਤਾ ਧੂਪਸਵਿਨੀ ਦੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਹੈ, ਜਿਸ ਵਿੱਚ ਫਿਲਮ ਨਿਰਮਾਤਾ ਨੇ ਗਊ ਮੂਤਰ ਪਾਰਟੀ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਆਲ ਇੰਡੀਆ ਹਿੰਦੂ ਮਹਾਸਭਾ 14 ਮਾਰਚ ਦੁਪਹਿਰ 12 ਵਜੇ ‘ਗਊ ਮੂਤਰ ਪਾਰਟੀ’ ਰੱਖ ਰਹੀ ਹੈ। ਰਿਚਾ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਮੈਂ ਚਾਹੁੰਦੀ ਹਾਂ ਕਿ ਕੋਈ ਇਸ ਪਾਰਟੀ ਨੂੰ ਲਾਈਵ ਸਟ੍ਰੀਮ ਕਰੇ। ਮੈਂ ਵੇਖਣਾ ਚਾਹੁੰਦੀ ਹਾਂ ਕਿ ਇਸ ਪਾਰਟੀ 'ਚ ਅਸਲੀਅਤ ਵਿੱਚ ਕੌਣ ਗਊ ਮੂਤਰ ਪੀ ਰਿਹਾ ਹੈ।" ਰਿਚਾ ਦੇ ਟਵੀਟ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ।
 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਿਚਾ ਚੱਢਾ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਕਾਫੀ ਪੋਸਟਾਂ ਕੀਤੀਆਂ ਸਨ। ਉਨ੍ਹਾਂ ਨੇ ਇਸ ਕਾਨੂੰਨ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ।
 

ਦਰਅਸਲ ਕੁਝ ਦਿਨ ਪਹਿਲਾਂ ਆਲ ਇੰਡੀਆ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚੱਕਰਵਾਣੀ ਮੀਡੀਆ ਨੂੰ ਕਿਹਾ ਸੀ, "ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਡਰ ਵੱਧ ਰਿਹਾ ਹੈ ਪਰ ਸਾਡੀ ਜ਼ਿੰਦਗੀ ਦੇ ਤਰੀਕੇ ਵਿੱਚ ਇਸ ਤੋਂ ਬਚਣ ਦਾ ਇੱਕ ਤਰੀਕਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਸੀਂ ਦਿੱਲੀ ਵਿੱਚ ਇੱਕ ਗਊ ਪਾਰਟੀ ਦਾ ਆਯੋਜਨ ਕਰ ਰਹੇ ਹਾਂ, ਜਿੱਥੇ ਪਹਿਲਾਂ ਹਵਨ ਹੋਵੇਗਾ। ਫਿਰ ਗਊ ਮੂਤਰ ਪਿਆਇਆ ਜਾਵੇਗਾ। ਇਸ ਤੋਂ ਬਾਅਦ ਭਜਨ ਹੋਵੇਗਾ।"

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus richa chadha reacts on Gaumutra Party