ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਇਟਲੀ 'ਚ ਫਸੇ 85 ਭਾਰਤੀ ਵਿਦਿਆਰਥੀ,  ਸਰਕਾਰ ਤੋਂ ਮੰਗੀ ਮਦਦ 

ਕੋਰੋਨਾ ਵਾਇਰਸ ਦਾ ਖਤਰਾ ਚੀਨ ਤੋਂ ਬਾਅਦ ਹੁਣ ਇਟਲੀ, ਦੱਖਣ ਕੋਰੀਆ ਅਤੇ ਈਰਾਨ ਵਰਗੇ ਦੇਸ਼ਾਂ 'ਚ ਵੱਧਦਾ ਜਾ ਰਿਹਾ ਹੈ। ਇਟਲੀ 'ਚ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਹੁਤ ਸਾਰੇ ਲੋਕ ਇਸ ਤੋਂ ਪੀੜਤਨ ਹਨ। ਇਸ ਦੌਰਾਨ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਉੱਤਰੀ ਇਟਲੀ ਦੇ ਪਾਵੀਆ ਸ਼ਹਿਰ ਵਿੱਚ ਫਸੇ 85 ਭਾਰਤੀ ਵਿਦਿਆਰਥੀਆਂ ਨੇ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਨੇ ਭਾਰਤ ਪਰਤਣ ਲਈ ਟਿਕਟਾਂ ਬੁੱਕ ਕੀਤੀਆਂ ਸਨ, ਪਰ ਨਵੇਂ ਮਾਮਲਿਆਂ ਕਾਰਨ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
 

ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਪਾਵੀਆ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਸਟਾਫ਼ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਵਿਦਿਆਰਥੀ ਡਰੇ ਹੋਏ ਹਨ। ਹੁਣ ਤੱਕ 15 ਸਟਾਫ਼ ਮੈਂਬਰਾਂ ਨੂੰ ਵੱਖਰੇ ਸੈਂਟਰ 'ਚ ਰੱਖਿਆ ਗਿਆ ਹੈ। ਇੱਥੇ ਇੰਟਰਨੈਸ਼ਨਲ ਬਿਜਨੈਸ ਅਤੇ ਉੱਦਮ ਦੀ ਪੜ੍ਹਾਈ ਕਰ ਰਹੀ ਬੰਗਲੁਰੂ ਦੀ ਅੰਕਿਤਾ ਨੇ ਕਿਹਾ, "ਸਾਡੇ 'ਚੋਂ ਅੱਧੇ ਵਿਦਿਆਰਥੀਆਂ ਨੇ ਭਾਰਤ ਵਾਪਸ ਜਾਣ ਲਈ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਹਰ ਰੋਜ਼ ਜਹਾਜ਼ ਰੱਦ ਕੀਤੇ ਜਾ ਰਹੇ ਹਨ ਅਤੇ ਨਵੀਂ ਟਿਕਟਾਂ ਬਹੁਤ ਮਹਿੰਗੀ ਹੋ ਗਈਆਂ ਹਨ।"

 


 

ਇਨ੍ਹਾਂ 85 ਭਾਰਤੀ ਵਿਦਿਆਰਥੀਆਂ 'ਚ 25 ਤੇਲੰਗਾਨਾ, 20 ਕਰਨਾਟਕ ਦੇ, 15 ਤਾਮਿਲਨਾਡੂ, 4 ਕੇਰਲਾ, 2 ਦਿੱਲੀ ਅਤੇ ਰਾਜਸਥਾਨ, ਗੁਰੂਗ੍ਰਾਮ ਤੇ ਦੇਹਰਾਦੂਨ ਦਾ 1-1 ਵਿਦਿਆਰਥੀ ਹੈ। ਇਨ੍ਹਾਂ ਵਿੱਚੋਂ 65 ਦੇ ਕਰੀਬ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਟਲੀ 'ਚ ਜਿੱਥੇ ਉਹ ਰਹਿ ਰਹੇ ਹਨ, ਉੱਥੇ ਕਰਿਆਨੇ ਦੀਆਂ ਦੁਕਾਨਾਂ 'ਚੋਂ ਸਮਾਨ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਹਾਲਾਤ ਕਦੇ ਵੀ ਵਿਗੜ ਸਕਦੇ ਹਨ। ਇਸ ਲਈ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ।
 

ਪੁਰਸ਼ੋਤਮ ਕੁਮਾਰ ਮਧੂ ਨਾਂਅ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ 10 ਮਾਰਚ ਨੂੰ ਭਾਰਤ ਪਰਤਣਾ ਹੈ, ਪਰ ਉਹ ਨਹੀਂ ਜਾਣਦਾ ਕਿ ਜਹਾਜ਼ ਜਾਵੇਗਾ ਜਾਂ ਨਹੀਂ। ਵਿਦਿਆਰਥੀ ਨੇ ਕਿਹਾ, "ਮੈਨੂੰ ਪਤਾ ਲੱਗਿਆ ਹੈ ਕਿ ਖਾੜੀ ਵੱਲ ਜਾਣ ਵਾਲੇ ਜਹਾਜ਼ ਰੱਦ ਕਰ ਦਿੱਤੇ ਗਏ ਹਨ। ਹਵਾਈ ਅੱਡਿਆਂ 'ਤੇ ਉਤਰਨ ਤੋਂ ਬਾਅਦ ਭਾਰਤੀ ਲੋਕਾਂ ਨੂੰ 10-15 ਦਿਨਾਂ ਲਈ ਵੱਖਰੇ ਕੇਂਦਰਾਂ 'ਚ ਰੱਖਿਆ ਜਾਂਦਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus scare 85 Indian students have sent an SOS to get evacuated as soon as possible