ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਨਾਲੋਂ ਵੱਧ ਖ਼ਤਰਨਾਕ ਹੋਵੇਗਾ ਕੋਰੋਨਾ ਵਾਇਰਸ, ਮਿਲੀ ਚਿਤਾਵਨੀ

ਦਸੰਬਰ ਦੇ ਅਖੀਰ 'ਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਲਗਭਗ ਸਾਰੇ ਦੇਸ਼ ਲੌਕਡਾਊਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। ਕਈ ਹਫ਼ਤੇ ਬੀਤਣ ਤੋਂ ਬਾਅਦ ਕਈ ਦੇਸ਼ਾਂ ਦੀਆਂ ਸਰਕਾਰਾਂ ਹੌਲੀ-ਹੌਲੀ ਇਨ੍ਹਾਂ ਪਾਬੰਦੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਡੈਨਮਾਰਕ ਜਿਹੇ ਦੇਸ਼ਾਂ 'ਚ ਪਾਰਲਰ ਤੇ ਸੈਲੂਨ ਵੀ ਖੋਲ੍ਹੇ ਜਾ ਰਹੇ ਹਨ। ਅਜਿਹੀ ਸਥਿਤੀ 'ਚ ਡਬਲਿਯੂਐਚਓ ਨੇ ਚਿਤਾਵਨੀ ਦਿੱਤੀ ਕਿ ਲਾਗ ਅਜੇ ਖ਼ਤਮ ਨਹੀਂ ਹੋਈ ਹੈ, ਪਰ ਹੋ ਸਕਦਾ ਹੈ ਕਿ ਉਹ ਦੁਬਾਰਾ ਵਾਪਸ ਆਵੇ ਅਤੇ ਇਸ ਵਾਰ ਵੱਧ ਖ਼ਤਰਨਾਕ ਹੋ ਕੇ ਪਰਤੇਗੀ। ਇਸ ਤੋਂ ਪਹਿਲਾਂ ਵੀ ਸੰਗਠਨ ਇਹ ਚਿਤਾਵਨੀ ਦੇ ਚੁੱਕਾ ਹੈ।
 

ਡਬਲਿਯੂਐਚਓ ਦੇ ਮੁਖੀ ਟੇਡਰੋਸ ਐਡਹਾਨੋਮ ਨੇ ਸਾਲ 1918 'ਚ ਫੈਲੇ ਸਪੇਨਿਸ਼ ਫਲੂ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਟੇਡਰੋਸ ਨੇ ਕਿਹਾ ਕਿ ਉਹ ਬਿਮਾਰੀ ਤਿੰਨ ਵਾਰ ਵਾਪਸ ਆਈ ਸੀ। ਜਿਵੇਂ ਹੀ ਲੋਕ ਲਾਪਰਵਾਹ ਹੋਣਗੇ, ਕੋਰੋਨਾ ਦਾ ਘਟਦਾ ਕਹਿਰ ਫਿਰ ਵਧੇਗਾ ਅਤੇ ਜ਼ਿਆਦਾ ਪ੍ਰਭਾਵੀ ਹੋ ਕੇ ਪਰਤੇਗਾ। ਵਿਗਿਆਨੀ ਵੀ ਇਸ ਦੀ ਤੁਲਨਾ ਇਸੇ ਬੀਮਾਰੀ ਨਾਲ ਕਰ ਰਹੇ ਹਨ।
 

ਸਪੇਨਿਸ਼ ਫਲੂ ਕੀ ਸੀ :
ਮਾਰਚ 1918 'ਚ ਇਸ ਬਿਮਾਰੀ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ। ਐਲਬਰਟ ਗਿਚੇਲ ਨਾਮ ਦਾ ਇਹ ਮਰੀਜ਼ ਅਮਰੀਕੀ ਆਰਮੀ 'ਚ ਕੁੱਕ ਦਾ ਕੰਮ ਕਰਦਾ ਸੀ। ਉਸ ਨੂੰ 104 ਡਿਗਰੀ ਦੇ ਬੁਖਾਰ ਨਾਲ ਕੰਸਾਸ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਛੇਤੀ ਹੀ ਇਹ ਬੁਖਾਰ ਫ਼ੌਜ ਦੀਆਂ 54 ਹਜ਼ਾਰ ਫ਼ੌਜੀਆਂ 'ਚ ਫੈਲ ਗਿਆ ਸੀ। ਮਾਰਚ ਦੇ ਅਖੀਰ ਤੱਕ ਹਜ਼ਾਰਾਂ ਫ਼ੌਜੀ ਹਸਪਤਾਲ ਪਹੁੰਚ ਗਏ ਅਤੇ 38 ਫ਼ੌਜੀਆਂ ਦੀ ਗੰਭੀਰ ਨਿਮੋਨੀਆ ਨਾਲ ਮੌਤ ਹੋ ਗਈ ਸੀ।

 

ਇਹ ਬਿਮਾਰੀ ਪਹਿਲੇ ਵਿਸ਼ਵ ਯੁੱਧ ਦੌਰਾਨ ਖਾਨਾਂ, ਕੈਂਪਾਂ 'ਚ ਭੈੜੇ ਹਾਲਾਤਾਂ ਵਿੱਚ ਰਹਿਣ ਕਾਰਨ ਫ਼ੌਜੀਆਂ 'ਚ ਆਈ ਸੀ। ਪਹਿਲਾ ਵਿਸ਼ਵ ਯੁੱਧ 1918 ਦੇ ਅੰਤ ਤੱਕ ਖ਼ਤਮ ਹੋ ਗਿਆ ਪਰ ਲਗਭਗ 2 ਸਾਲ ਤਕ ਸਾਫ਼-ਸਫ਼ਾਈ ਨਾ ਮਿਲਣ ਅਤੇ ਠੀਕ ਖਾਣਾ ਨਾ ਮਿਲਣ ਕਾਰਨ ਸਪੇਨਿਸ਼ ਫਲੂ ਪ੍ਰਫੁੱਲਤ ਹੁੰਦਾ ਰਿਹਾ। ਮਾਰਚ 'ਚ ਪਹਿਲੇ ਪ੍ਰਕੋਪ ਤੋਂ ਬਾਅਦ ਦੂਜਾ ਦੌਰ ਅਗੱਸਤ 'ਚ ਸ਼ੁਰੂ ਹੋਇਆ। ਕੁਝ ਮਹੀਨਿਆਂ ਬਾਅਦ ਫ਼ਲੂ ਫਿਰ ਫ਼ੈਲ ਗਿਆ। ਵਿਗਿਆਨੀਆਂ ਨੇ ਇਸ ਨੂੰ ਬੈਕਟੀਰੀਆ ਤੋਂ ਪੈਦਾ ਹੋਈ ਬੀਮਾਰੀ ਮੰਨ ਕੇ ਇਲਾਜ 'ਚ ਕਰੋੜਾਂ ਰੁਪਏ ਖ਼ਰਚ ਕੀਤੇ, ਪਰ ਇਹ ਬੀਮਾਰੀ ਵਾਇਰਸ ਤੋਂ ਪੈਦਾ ਹੋਈ ਸੀ। ਇਸ ਲਈ ਇਲਾਜ ਨਾ ਹੋ ਸਕਿਆ ਅਤੇ ਮੌਤਾਂ ਹੁੰਦੀਆਂ ਰਹੀਆਂ। ਇਸ ਖ਼ਤਰਨਾਕ ਵਾਇਰਸ ਨੇ 5 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ।
 

ਜਿਸ ਤਰ੍ਹਾਂ ਮੌਜੂਦਾ ਸਮੇਂ ਕੋਵਿਡ-19 ਨਾਲ ਮਰਨ ਵਾਲੇ ਲੋਕ ਇਕ ਤਰ੍ਹਾਂ ਦੇ ਨਿਮੋਨੀਆ ਨਾਲ ਜੂਝਦੇ ਹਨ। ਸਰੀਰ 'ਚ ਵਾਇਰਸ ਦੇ ਫੈਲਣ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਨਿਮੋਨੀਏ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਇਹੋ ਚੀਜ਼ ਸਪੇਨਿਸ਼ ਫਲੂ ਵਿੱਚ ਵੀ ਵੇਖਣ ਨੂੰ ਮਿਲਦੀ ਸੀ। ਹਾਲਾਂਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੇਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕਿਤੇ ਘੱਟ ਹੈ।
 

ਜਦੋਂ ਸਪੇਨਿਸ਼ ਫਲੂ ਫੈਲਿਆ, ਉਸ ਵੇਲੇ ਹਵਾਈ ਉਡਾਨ ਆਪਣੀ ਹੋਂਦ ਦੇ ਮੁੱਢਲੇ ਸਾਲਾਂ ਵਿੱਚ ਹੀ ਸੀ। ਇਸ ਕਰਕੇ ਦੁਨੀਆ ਦੇ ਕੁਝ ਹਿੱਸੇ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚੇ ਰਹੇ। ਰੇਲ ਗੱਡੀਆਂ 'ਚ ਸਫ਼ਰ ਕਰਨ ਵਾਲਿਆਂ ਦੇ ਨਾਲ ਇਹ ਬਿਮਾਰੀ ਮੱਧਮ ਦਰ 'ਤੇ ਦੁਨੀਆ ਦੇ ਕਈ ਸ਼ਹਿਰਾਂ ਵਿਚ ਫੈਲੀ। ਕਈ ਥਾਵਾਂ 'ਤੇ ਤਾਂ ਫਲੂ ਨੇ ਆਪਣੀ ਹੋਂਦ ਦੇ ਕਈ ਮਹੀਨਿਆਂ ਤੇ ਸਾਲਾਂ ਬਾਅਦ ਕਹਿਰ ਮਚਾਇਆ, ਪਰ ਕਈ ਦੇਸ਼ਾਂ ਨੇ ਸਾਵਧਾਨੀ ਵਰਤ ਕੇ ਇਸ ਫਲੂ ਨੂੰ ਆਪਣੇ ਤੋਂ ਦੂਰ ਰੱਖਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus second attack of virus will be more dangerous than before warning WHO