ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਹਾਜ਼ਾਂ 'ਚ ਸੋਸ਼ਲ ਡਿਸਟੈਂਸਿੰਗ ਪਵੇਗੀ ਮਹਿੰਗੀ, ਚਾਰ ਗੁਣਾ ਵੱਧ ਸਕਦੀਆਂ ਹਨ ਟਿਕਟ ਕੀਮਤਾਂ

ਕੋਰੋਨਾ ਮਹਾਂਮਾਰੀ ਦੌਰਾਨ ਹਵਾਈ ਜਹਾਜ਼ਾਂ ਦੇ ਅੰਦਰ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੀਟ 'ਤੇ ਦੂਰ-ਦੂਰ ਬੈਠਣ ਨਾਲ ਟਿਕਟ ਦੀਆਂ ਕੀਮਤਾਂ ਲਗਭਗ ਚਾਰ ਗੁਣਾ ਵਧਣ ਦੀ ਉਮੀਦ ਹੈ। 
 

‘ਹਿੰਦੁਸਤਾਨ’ ਦੇ ਸਰੋਤਾਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰੋਟੋਕੋਲ ਦੇ ਅਨੁਸਾਰ ਜੇ ਇਹ ਨਿਯਮ ਜਹਾਜ਼ ਦੇ ਅੰਦਰ ਅਪਣਾਏ ਜਾਂਦੇ ਤਾਂ ਜਹਾਜ਼ 'ਚ ਸਿਰਫ਼ 25% ਮੁਸਾਫ਼ਰ ਹੀ ਸਫ਼ਰ ਕਰ ਸਕਣਗੇ। ਅਜਿਹੀ ਸਥਿਤੀ 'ਚ ਕੰਪਨੀਆਂ ਟਿਕਟ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੀਆਂ ਹਨ।
 

ਨਿੱਜੀ ਏਅਰਲਾਈਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਇਸ ਵੇਲੇ ਪੂਰੀ ਸਮਰੱਥਾ ਨਾਲ ਉਡਾਣ ਭਰਨ ਬਾਰੇ ਵਿਚਾਰ ਕਰ ਰਹੀ ਹੈ। ਉਸ ਦੇ ਅਨੁਸਾਰ ਹਾਲਾਂਕਿ ਹਵਾਈ ਅੱਡੇ 'ਤੇ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕਦੀ ਹੈ, ਪਰ ਇਸ ਨੂੰ ਜਹਾਜ਼ ਦੇ ਅੰਦਰ ਲਾਗੂ ਕਰਨਾ ਮੁਸ਼ਕਲ ਹੋਵੇਗਾ। ਇਸ ਦੀ ਬਜਾਏ ਕੰਪਨੀਆਂ ਯਾਤਰੀਆਂ ਲਈ ਮਾਸਕ ਤੇ ਸੈਨੀਟਾਈਜ਼ਰ ਲਾਜ਼ਮੀ ਕਰਨਗੀਆਂ। ਇਸ ਦੇ ਨਾਲ ਹੀ ਉਹ ਜਹਾਜ਼ ਦੇ ਅੰਦਰ ਖਾਣ-ਪੀਣ ਦਾ ਸਿਸਟਮ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਕਿਸੇ ਨਾਲ ਮਿਲਣ-ਜੁਲਣ ਨਾ ਦੇਣ ਦਾ ਸਖ਼ਤੀ ਨਾਲ ਪਾਲਣ ਕਰਨ 'ਤੇ ਵਿਚਾਰ ਕਰ ਰਹੀਆਂ ਹਨ।
 

ਹਾਲਾਂਕਿ, ਇਸ ਸਮੇਂ ਏਅਰਲਾਇੰਸ ਹਵਾਈ ਯਾਤਰਾ ਸ਼ੁਰੂ ਕਰਨ ਅਤੇ ਰਸਮੀ ਬੁਕਿੰਗ ਕਰਨ ਲਈ ਡੀਜੀਸੀਏ ਦੀ ਮਨਜ਼ੂਰੀ ਅਤੇ ਉਡਾਨ ਦੌਰਾਨ ਮੁਸਾਫ਼ਰਾਂ ਦੇ ਬੈਠਣ ਦੇ ਨਿਯਮ ਕਾਨੂੰਨਾਂ ਦੀ ਉਡੀਕ ਕਰ ਰਹੀਆਂ ਹਨ। ਮੌਜੂਦਾ ਆਰਥਿਕ ਸਥਿਤੀ 'ਚ ਜਿੱਥੇ ਵਰਕ ਫ਼ਰਾਮ ਹੋਮ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ, ਉੱਥੇ ਹੀ ਆਉਣ ਵਾਲੇ ਦਿਨਾਂ 'ਚ ਹਵਾਈ ਯਾਤਰਾ ਪਹਿਲਾਂ ਦੀ ਤਰ੍ਹਾਂ ਹੋਣੀ ਮੁਸ਼ਕਲ ਹੋਵੇਗੀ।
 

ਹਵਾਬਾਜ਼ੀ ਮਾਮਲਿਆਂ ਦੇ ਮਾਹਿਰ ਅਰਵਿੰਦ ਸਿੰਘ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ 40 ਫ਼ੀਸਦੀ ਹਵਾਈ ਯਾਤਰਾ 'ਚ ਕਮੀ ਆਵੇਗੀ। ਜ਼ਿਆਦਾਤਰ ਲੋਕ ਘੁੰਮਣ-ਫਿਰਣ ਅਤੇ ਕਾਰੋਬਾਰ ਦੇ ਉਦੇਸ਼ ਨਾਲ ਹਵਾਈ ਯਾਤਰਾ ਕਰਦੇ ਸਨ, ਪਰ ਅਜਿਹੇ ਮਾਹੌਲ 'ਚ ਵੀਡੀਓ ਕਾਨਫਰੰਸਿੰਗ 'ਤੇ ਹੀ ਕੰਮਕਾਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਫੰਡ ਮੁਹੱਈਆ ਕਰਵਾਉਂਦੀ ਹੈ ਤਾਂ ਰੈਪਿਡ ਟੈਸਟਿੰਗ ਕਿੱਟ ਦੀ ਵਰਤੋਂ ਤੋਂ ਬਾਅਦ ਬਗੈਰ ਸੋਸ਼ਲ ਡਿਸਟੈਂਸਿੰਗ ਹਵਾਈ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ।
 

ਹਵਾਬਾਜ਼ੀ ਉਦਯੋਗ ਸੰਕਟ 'ਚ ਫਿੱਕੀ ਦੀ ਹਵਾਬਾਜ਼ੀ ਕਮੇਟੀ ਦੇ ਚੇਅਰਮੈਨ ਤੇ ਏਅਰਬਸ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਆਨੰਦ ਸਟੇਨਲੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕਾਰਨ ਹਵਾਬਾਜ਼ੀ ਉਦਯੋਗ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਭਰ 'ਚ ਯਾਤਰਾ 'ਤੇ ਰੋਕ ਕਾਰਨ ਹਵਾਬਾਜ਼ੀ ਉਦਯੋਗ ਕੋਲ ਪੈਸੇ ਦਾ ਭੰਡਾਰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਸਾਰਿਆਂ ਦੇ ਜਹਾਜ਼ ਪਿਛਲੇ ਇੱਕ ਮਹੀਨੇ ਤੋਂ ਖੜੇ ਹਨ। ਉਨ੍ਹਾਂ ਮੁਤਾਬਿਕ ਇਸ ਸੈਕਟਰ 'ਚ ਕੰਮ ਕਰ ਰਹੇ ਲਗਭਗ 30 ਲੱਖ ਲੋਕਾਂ ਦੀ ਨੌਕਰੀ 'ਤੇ ਵੀ ਖ਼ਤਰਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Social distancing will be expensive in the aircraft ticket prices may increase four times