ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਟੇਜ਼-3 ਵਲ ਵੱਧ ਰਿਹੈ ਭਾਰਤ, ਅਗਲੇ 10-12 ਦਿਨ ਦੇਸ਼ ਲਈ ਅਹਿਮ

ਕੋਰੋਨਾ ਵਾਇਰਸ ਨੂੰ ਜੇ ਤੁਸੀ ਗੰਭੀਰਤਾ ਨਾਲ ਨਹੀਂ ਲੈ ਰਹੇ ਤਾਂ ਸਾਵਧਾਨ ਹੋ ਜਾਓ। ਹੁਣ ਤੁਹਾਡਾ ਇਸ ਬਾਰੇ ਢਿੱਲਾ ਵਤੀਰਾ ਤੁਹਾਡੀ ਜ਼ਿੰਦਗੀ ਨੂੰ ਕਈ ਗੁਣਾ ਵੱਧ ਖਤਰੇ 'ਚ ਪਾ ਸਕਦਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਫਿਲਹਾਲ ਦੂਜੀ ਸਟੇਜ਼ 'ਚ ਹੈ ਪਰ ਜਿਸ ਤਰ੍ਹਾਂ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉਸ ਤੋਂ ਛੇਤੀ ਹੀ ਦੇਸ਼ ਤੀਜੀ ਸਟੇਜ਼ 'ਚ ਪਹੁੰਚ ਸਕਦਾ ਹੈ।
 

ਭਾਰਤ ਲਈ ਅਗਲੇ 10-12 ਦਿਨ ਕਾਫੀ ਅਹਿਮ ਹਨ। ਦੇਸ਼ 'ਚ ਕੋਰੋਨਾ ਵਾਇਰਸ ਇਸ ਸਮੇਂ ਸਟੇਜ਼-2 'ਤੇ ਹੈ। ਇਸ ਦਾ ਮਤਲਬ ਇਹ ਹੈ ਕਿ ਕੋਰੋਨਾ ਵਾਇਰਸ ਸਥਾਨਕ ਪੱਧਰ 'ਤੇ ਹੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਜੇ ਇਹ ਸਟੇਜ਼-3 'ਤੇ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਕੋਰੋਨਾ ਵਾਇਰਸ ਨੇ ਦੁਨੀਆ ਦੇ 188 ਦੇਸ਼ਾਂ ਦੀ ਰਫ਼ਤਾਰ 'ਤੇ ਬਰੇਕ ਲਗਾ ਦਿੱਤੀ ਹੈ।
 

ਜੇ ਕੋਰੋਨਾ ਭਾਰਤ 'ਚ ਤੀਜੀ ਸਟੇਜ਼ 'ਚ ਦਾਖਲ ਹੋ ਗਿਆ ਤਾਂ ਹਾਲਾਤ ਬਦਤਰ ਹੋ ਜਾਣਗੇ। ਜੇ ਕੋਰੋਨਾ ਦਾ ਕਮਿਊਨਿਟੀ ਫੈਲਾਅ ਹੋਇਆ ਤਾਂ ਇਸ ਤੋਂ ਖ਼ਤਰਨਾਕ ਕੁਝ ਵੀ ਨਹੀਂ ਹੋ ਸਕਦਾ। ਅਜਿਹੇ 'ਚ ਤੁਹਾਨੂੰ ਜੇ ਆਪਣੀ ਜਾਨ ਦੀ ਰਾਖੀ ਕਰਨੀ ਹੈ ਤਾਂ ਇਨ੍ਹਾਂ 10-12 ਦਿਨ ਤਕ ਖੁਦ ਅਤੇ ਪਰਿਵਾਰ ਨੂੰ ਘਰ 'ਚ ਬੰਦ ਕਰ ਲਓ।
 

ਤੀਜੀ ਸਟੇਜ਼ ਨੂੰ ਕਮਿਊਨਿਟੀ ਟਰਾਂਸਫ਼ਰ ਕਿਹਾ ਜਾਂਦਾ ਹੈ। ਇਸ 'ਚ ਖ਼ਤਰਾ ਵਧੇਰੇ ਅਤੇ ਭਿਆਨਕ ਹੈ, ਕਿਉਂਕਿ ਇਹ ਨਹੀਂ ਪਤਾ ਹੈ ਕਿ ਮਰੀਜ਼ ਵਾਇਰਸ ਨਾਲ ਪੀੜਤ ਹੈ। ਅਜਿਹੀ ਸਥਿਤੀ ਵਿੱਚ ਉਸ ਦਾ ਸੰਪਰਕ ਦੂਜੇ ਸਿਹਤਮੰਦ ਲੋਕਾਂ ਨਾਲ ਹੁੰਦਾ ਹੈ ਅਤੇ ਵਾਇਰਸ ਇੱਕ ਲੜੀ ਦੀ ਤਰ੍ਹਾਂ ਇੱਕ ਤੋਂ ਦੂਜੇ 'ਚ ਫੈਲਦਾ ਜਾਂਦਾ ਹੈ। ਇਸ ਤੋਂ ਬਾਅਦ ਇਸ ਬੀਮਾਰੀ ਦੀ ਚੌਥੀ ਸਟੇਜ਼ ਸ਼ੁਰੂ ਹੋ ਜਾਂਦੀ ਹੈ, ਜੋ ਸੱਭ ਤੋਂ ਖਤਰਨਾਕ ਹੈ।
 

ਚੌਥੀ ਸਟੇਜ਼ ਦਾ ਮਤਲਬ ਮਹਾਂਮਾਰੀ ਹੁੰਦਾ ਹੈ। ਮਤਲਬ ਜਦੋਂ ਦੇਸ਼ ਦੇ ਅੰਦਰ ਹੀ ਵੱਡੇ ਭੂਗੋਲਿਕ ਪੱਧਰ 'ਤੇ ਬੀਮਾਰੀ ਆਪਣੇ ਪੈਰ ਪਸਾਰ ਲਵੇ ਤਾਂ ਮੰਨ ਲਓ ਇਹ ਚੌਥੀ ਸਟੇਜ਼ ਹੈ। ਚੀਨ 'ਚ ਕੋਰੋਨਾ ਵਾਇਰਸ ਨੇ ਮਹਾਮਾਰੀ ਦੀ ਸ਼ਕਲ ਲੈ ਲਈ ਸੀ। ਇਸ ਤੋਂ ਇਲਾਵਾ ਇਟਲੀ, ਇਰਾਨ ਅਤੇ ਸਪੇਨ 'ਚ ਵੀ ਕੋਰੋਨਾ ਚੌਥੀ ਸਟੇਜ਼ 'ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus stage 3 is very dangerous for India