ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਵਾਰੰਟਾਈਨ 'ਚ ਵੀ ਨਹੀਂ ਮੰਨੇ ਲੋਕ, ਹਸਪਤਾਲ ਚ ਹੀ ਪੜ੍ਹਣ ਲੱਗੇ ਨਮਾਜ਼

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧਣ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੱਖ ਕੀਤਾ ਜਾ ਰਿਹਾ ਹੈ। ਕੁਝ ਅਜਿਹੀ ਹੀ ਸਥਿਤੀ ਤੇਲੰਗਾਨਾ ਵਿੱਚ ਵੀ ਹੈ, ਪਰ ਇੱਥੋਂ ਦੇ ਕਵਾਰੰਟਾਈਨ ਕੀਤੇ ਗਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਹਸਪਤਾਲ ਵਿੱਚ ਨਮਾਜ਼ ਅਦਾ ਕਰਨ ਦੀ ਖ਼ਬਰ ਕਾਫੀ ਚਰਚਾ ਵਿੱਚ ਹਨ। ਇਹ ਮਾਮਲਾ ਹੈਦਰਾਬਾਦ ਦੇ ਗਾਂਧੀ ਹਸਪਤਾਲ ਦਾ ਹੈ, ਜਿਥੇ ਹਸਪਤਾਲ ਵਿੱਚ ਕੋਰੋਨਾ ਦੇ ਸ਼ੱਕੀ ਕਵਾਰੰਟਾਈਨ ਹੋਏ ਮੁਸਲਮਾਨ ਵੀਰਵਾਰ (2 ਅਪ੍ਰੈਲ) ਨੂੰ ਉਥੇ ਨਮਾਜ਼ ਅਦਾ ਲੱਗੇ। ਸਰਕਾਰ ਨੇ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਕਿਸੇ ਵੀ ਤਰ੍ਹਾਂ ਦੇ ਇਕੱਠ, ਭਾਵੇਂ ਉਹ ਸਮਾਜਕ, ਰਾਜਨੀਤਿਕ ਜਾਂ ਧਾਰਮਿਕ ਹੋਣ 'ਤੇ ਪਾਬੰਦੀ ਲਗਾਈ ਹੈ।
 

ਉਥੇ, ਬੁੱਧਵਾਰ (1 ਅਪ੍ਰੈਲ) ਨੂੰ ਹੈਦਰਾਬਾਦ ਦੇ ਸਰਕਾਰੀ ਗਾਂਧੀ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ 49 ਸਾਲਾ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਦੇ ਸੁਪਰਡੈਂਟ ਸ਼ਰਵਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੇ ਦਿੱਲੀ ਦੀ ਯਾਤਰਾ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਪੰਜ ਦਿਨ ਪਹਿਲਾਂ ਦਾਖ਼ਲ ਕਰਵਾਇਆ ਗਿਆ ਸੀ ਅਤੇ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਸੀ, ਉਸ ਦੀ ਮੌਤ ਹੋ ਗਈ।

 

 

 

ਪੁਲਿਸ ਨੇ ਬੁੱਧਵਾਰ (1 ਅਪ੍ਰੈਲ) ਦੀ ਰਾਤ ਨੂੰ ਦੱਸਿਆ ਕਿ ਮੌਤ ਤੋਂ ਬਾਅਦ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਹਸਪਤਾਲ ਵਿੱਚ ਤਾਇਨਾਤ ਡਾਕਟਰ 'ਤੇ ਹਮਲਾ ਕੀਤਾ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਉਥੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ।

........
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Coronavirus Telangana People who are under quarantine at Gandhi Hospital in Hyderabad offer namaaz