ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨੇ ਭਾਰਤ 'ਚ ਫੜੀ ਰਫ਼ਤਾਰ ; ਹੁਣ ਤਕ 1395 ਲੋਕ ਪਾਜੀਟਿਵ, 40 ਦੀ ਮੌਤ

ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੂਰੇ ਦੇਸ਼ 'ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1395 ਹੋ ਗਈ ਹੈ। ਇਨ੍ਹਾਂ 'ਚੋਂ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਚੁੱਕੇ ਹਨ।
 

ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਹੁਣ ਤੱਕ 216 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਤੋਂ ਇਲਾਵਾ ਕੇਰਲਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ 20 ਤੋਂ ਵੱਧ ਸੂਬਿਆਂ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲੌਕਡਾਊਨ (ਤਾਲਾਬੰਦੀ) ਲਗਾਈ ਹੋਈ ਹੈ। ਅੱਜ ਲੌਕਡਾਊਨ ਦਾ ਸੱਤਵਾਂ ਦਿਨ ਹੈ, ਪਰ ਹਾਲੇ ਦੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ।
 

ਸੋਮਵਾਰ ਨੂੰ ਸਭ ਤੋਂ ਵੱਧ 208 ਮਾਮਲੇ ਸਾਹਮਣੇ ਆਏ :
ਸੋਮਵਾਰ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 208 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 27 ਮਾਰਚ ਨੂੰ 151 ਮਾਮਲੇ ਸਾਹਮਣੇ ਆਏ ਸਨ। ਸੋਮਵਾਰ ਨੂੰ ਮਹਾਰਾਸ਼ਟਰ 'ਚ 35 ਅਤੇ ਕੇਰਲ 'ਚ 32 ਮਰੀਜ਼ ਪਾਜੀਟਿਵ ਪਾਏ ਗਏ। ਇਨ੍ਹਾਂ ਤੋਂ ਇਲਾਵਾ ਦਿੱਲੀ 'ਚ 25, ਉੱਤਰ ਪ੍ਰਦੇਸ਼ 'ਚ 24, ਤਾਮਿਲਨਾਡੂ 'ਚ 17, ਜੰਮੂ-ਕਸ਼ਮੀਰ 'ਚ 11, ਰਾਜਸਥਾਨ 'ਚ 10, ਮੱਧ ਪ੍ਰਦੇਸ਼ 'ਚ 8, ਕਰਨਾਟਕ 'ਚ 8, ਗੁਜਰਾਤ 'ਚ 7, ਚੰਡੀਗੜ੍ਹ 'ਚ 5, ਆਂਧਰਾ ਪ੍ਰਦੇਸ਼ 'ਚ 2, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ ਅਤੇ ਅੰਡੇਮਾਨ-ਨਿਕੋਬਾਰ 'ਚ 1-1 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। 

 

ਕੋਰੋਨਾ ਵਾਇਰਸ ਦਾ ਲਾਗ ਹਾਲੇ ਕਮਿਊਨਿਟੀ ਪੱਧਰ 'ਤੇ ਨਹੀਂ ਪਹੁੰਚਿਆ :
ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਲਾਗ ਹਾਲੇ ਕਮਿਊਨਿਟੀ ਪੱਧਰ 'ਤੇ ਨਹੀਂ ਪਹੁੰਚਿਆ ਹੈ। ਇਹ ਸਥਾਨਕ ਪੱਧਰ 'ਤੇ ਹੀ ਟਰਾਂਸਮਿਟ ਹੋ ਰਿਹਾ ਹੈ। ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਸਹਿਯੋਗ ਦੇਣਾ ਹੋਵੇਗਾ, ਨਹੀਂ ਤਾਂ ਹੁਣ ਤੱਕ ਇਨਫ਼ੈਕਸ਼ਨ ਨੂੰ ਰੋਕਣ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਹ ਸਿਫ਼ਰ ਹੋ ਜਾਣਗੇ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ 100 ਫ਼ੀਸਦੀ ਸੁਚੇਤ ਰਹਿਣ ਅਤੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਦੇਸ਼ ਵਿੱਚ ਯੋਗਦਾਨ ਪਾਉਣ।

 

ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਕਵਾਰੰਟੀਨ ਸੈਂਟਰ ਬਣਾਉਣ ਦਾ ਆਦੇਸ਼ :
ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਰਾਜਧਾਨੀ 'ਚ ਇਸ ਮਹਾਂਮਾਰੀ ਦੇ 25 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 97 ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 72 ਸੀ। ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਕਵਾਰੰਟੀਨ ਸੈਂਟਰ ਬਣਾਉਣ ਦਾ ਆਦੇਸ਼ ਜਾਰੀ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Total number of corona cases in India rise fastly