ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਉਬਰ ਦਾ ਵੱਡਾ ਫ਼ੈਸਲਾ

ਆਨਲਾਈਨ ਕੈਬ ਸੇਵਾ ਦੇਣ ਵਾਲੀ ਉਬਰ (Uber) ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ 'ਚ ਲੱਗੇ ਸਿਹਤ ਮੁਲਾਜ਼ਮਾਂ ਨੂੰ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਲਈ ਰਾਸ਼ਟਰੀ ਸਿਹਤ ਅਥਾਰਟੀ (ਐਨਐਚਏ) ਨਾਲ ਭਾਈਵਾਲੀ ਕੀਤੀ ਹੈ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਉਸ ਨੇ ਹਾਲ ਹੀ ਵਿੱਚ ਨਵੀਂ ਦਿੱਲੀ, ਨੋਇਡਾ, ਗਾਜ਼ੀਆਬਾਦ, ਕਾਨਪੁਰ, ਲਖਨਊ, ਪ੍ਰਯਾਗਰਾਜ ਅਤੇ ਪਟਨਾ ਲਈ ਉਬਰ ਮੈਡੀਕਲ ਸੇਵਾ ਸ਼ੁਰੂ ਕੀਤੀ ਹੈ। ਨੈਸ਼ਨਲ ਹੈਲਥ ਅਥਾਰਟੀ ਨੂੰ ਉਬਰ ਵੱਲੋਂ ਦਿੱਤੀ ਜਾਣ ਵਾਲੀਆਂ ਕਾਰਾਂ 'ਚ ਉੱਪਰ ਤੋਂ ਹੇਠਾਂ ਤੱਕ ਪਲਾਸਟਿਕ ਸ਼ੀਟ ਲੱਗੀ ਹੋਵੇਗੀ।
 

ਸ਼ੁਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਉਬਰ ਨੇ ਕਿਹਾ, "ਅਸੀਂ ਆਪਣੇ ਪਲੇਟਫਾਰਮ ਰਾਹੀਂ ਵਿਸ਼ੇਸ਼ ਕਿਸਮਾਂ ਦੀਆਂ ਕਾਰਾਂ ਅਤੇ ਟਾਪ ਰੇਟਿੰਗ ਵਾਲੇ ਡਰਾਈਵਰ ਮੁਹੱਈਆ ਕਰਵਾਵਾਂਗੇ। ਸਰਕਾਰ ਦੀ ਸਲਾਹ ਅਨੁਸਾਰ ਡਰਾਈਵਰਾਂ ਦੀ ਸੁਰੱਖਿਆ ਦਾ ਖਿਆਲ ਰੱਖਦਿਆਂ ਹਸਪਤਾਲਾਂ ਤੋਂ ਪੀਪੀਈ ਕਿੱਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਸੈਨੀਟਾਈਜ਼ਰ, ਦਸਤਾਨੇ, ਫੇਸ ਮਾਸਕ ਆਦਿ ਵੀ ਪ੍ਰਦਾਨ ਕੀਤੇ ਜਾਣਗੇ। ਉਬਰ ਦਾ ਕਹਿਣਾ ਹੈ ਕਿ ਇਸ ਕੰਮ ਲਈ ਇਹ ਅਜਿਹੇ ਡਰਾਈਵਰਾਂ ਨੂੰ ਤਾਇਨਾਤ ਕਰਾਂਗੇ, ਜਿਨ੍ਹਾਂ ਕੋਲ ਕੋਰੋਨਾ ਨਾਲ ਸਬੰਧਤ ਸੇਫ਼ਟੀ ਪ੍ਰੋਟੋਕੋਲ ਦੀ ਪੂਰੀ ਟ੍ਰੇਨਿੰਗ ਹੋਵੇਗੀ।
 

ਇਸ ਸੇਵਾ ਵਿੱਚ ਯਾਤਰੀਆਂ ਨੂੰ ਅਗਲੀ ਸੀਟ 'ਤੇ ਬੈਠਣ ਦੀ ਮਨਜੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸੇਵਾ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਫ਼ੋਨ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਬਰ ਨੇ ਕੋਰੋਨਾ ਦੇ ਇਲਾਜ ਵਿੱਚ ਲੱਗੇ ਸਿਹਤ ਕਰਮਚਾਰੀਆਂ ਲਈ ਇਸ ਆਵਾਜਾਈ ਸੇਵਾ ਦਾ ਨਾਂਅ 'ਉਬਰ ਮੈਡਿਕ' ਰੱਖਿਆ ਹੈ। ਕੰਪਨੀ ਦੀ ਯੋਜਨਾ ਸ਼ੁਰੂਆਤੀ ਗੇੜ 'ਚ 150 ਕਾਰਾਂ ਉਪਲੱਬਧ ਕਰਵਾਉਣ ਦੀ ਹੈ। ਇਹ ਸੇਵਾ ਪਹਿਲਾਂ ਦਿੱਲੀ, ਨੋਇਡਾ, ਪਟਨਾ, ਕਾਨਪੁਰ, ਗਾਜ਼ੀਆਬਾਦ, ਪ੍ਰਯਾਗਰਾਜ ਆਦਿ ਸ਼ਹਿਰਾਂ 'ਚ ਸ਼ੁਰੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Uber launches Ubermedic service in India