ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ : ਦੋ ਬੱਚਿਆਂ ਨੂੰ ਮੋਢੇ 'ਤੇ ਟੰਗ ਕੇ ਮਜ਼ਦੂਰ ਪਿਓ ਨੇ ਤੈਅ ਕੀਤਾ 160KM ਦਾ ਸਫ਼ਰ

ਕੋਰੋਨਾ ਸੰਕਟ ਵਿਚਕਾਰ ਲੌਕਡਾਊਨ ਕਾਰਨ ਹਜ਼ਾਰਾਂ-ਲੱਖਾਂ ਪ੍ਰਵਾਸੀ ਮਜ਼ਦੂਰ ਨਿਰਾਸ਼ ਤੇ ਪ੍ਰੇਸ਼ਾਨ ਹਨ। ਰੋਜ਼ੀ-ਰੋਟੀ ਗੁਆਉਣ ਅਤੇ ਜਾਨ ਬਚਾਉਣ ਦੀ ਜੱਦੋਜਹਿਦ ਲਈ ਮਜ਼ਦੂਰ ਬਗੈਰ ਕਿਸੇ ਚੀਜ਼ ਦੀ ਪਰਵਾਹ ਕੀਤੇ ਪੈਦਲ ਹੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਵਿਚਕਾਰ ਉੜੀਸਾ ਦੇ ਮਯੂਰਭਾਂਜ ਜ਼ਿਲ੍ਹੇ ਤੋਂ ਇੱਕ ਹੈਰਾਨੀ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। 
 

ਦਿਹਾੜੀ ਮਜ਼ਦੂਰੀ ਕਰਨ ਵਾਲੇ ਰੁਪਿਆ ਟੁੱਡੂ ਆਪਣੇ ਪਰਿਵਾਰ ਨਾਲ ਆਪਣੇ ਘਰ ਮਯੂਰਭਾਂਜ ਜ਼ਿਲ੍ਹੇ ਤੋਂ 160 ਕਿਲੋਮੀਟਰ ਦੂਰ ਜਾਜਪੁਰ ਜ਼ਿਲ੍ਹੇ 'ਚ ਇੱਟ ਭੱਠੇ ਵਿੱਚ ਕੰਮ ਕਰਦੇ ਸਨ। ਜਦੋਂ ਕੋਰੋਨਾ ਲੌਕਡਾਊਨ ਮਗਰੋਂ ਉਨ੍ਹਾਂ ਨੂੰ ਘਰ ਪਰਤਣਾ ਪਿਆ ਤਾਂ ਟੁੱਡੂ ਦੇ ਮੋਢੇ 'ਤੇ ਨਾ ਸਿਰਫ਼ ਆਪਣੇ ਪਰਿਵਾਰ ਨੂੰ ਰੋਟੀ-ਪਾਣੀ ਦਾ ਪ੍ਰਬੰਧ ਕਰਨ ਦਾ ਬੋਝ ਸੀ, ਸਗੋਂ ਉਨ੍ਹਾਂ ਨੂੰ ਆਪਣੇ ਦੋਵੇਂ ਬੱਚਿਆਂ ਨੂੰ ਮੋਢੇ 'ਤੇ ਚੁੱਕ ਕੇ ਲਿਜਾਣਾ ਪਿਆ।
 

ਕੁਝ ਮਹੀਨੇ ਪਹਿਲਾਂ ਮਯੂਰਭਾਂਜ ਜ਼ਿਲ੍ਹੇ ਦੇ ਮੁਰਾਡਾ ਬਲਾਕ ਦੇ ਬਲਾਦੀਆ ਪਿੰਡ 'ਚ ਰਹਿਣ ਆਦੀਵਾਸੀ ਟੁੱਡੂ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਲਈ ਜਾਜਪੁਰ ਜ਼ਿਲ੍ਹੇ ਦੇ ਪਨੀਕੋਇਲੀ ਗਏ ਸਨ। ਲੌਕਡਾਊਨ ਤੋਂ ਬਾਅਦ ਭੱਠੇ ਦੇ ਮਾਲਕ ਨੇ ਕੰਮ ਬੰਦ ਕਰ ਦਿੱਤਾ ਅਤੇ ਟੁੱਡੂ ਨੂੰ ਉਸ ਦਾ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੂੰ ਕੋਈ ਰਸਤਾ ਨਹੀਂ ਵਿਖਾਈ ਦਿੱਤਾ ਤਾਂ ਟੁੱਡੂ ਆਪਣੇ ਪਰਿਵਾਰ ਨਾਲ ਘਰ ਲਈ ਰਵਾਨਾ ਹੋ ਗਿਆ। ਪਰ ਉਸ ਦੇ ਸਾਹਮਣੇ ਇੱਕ ਸਮੱਸਿਆ ਸੀ ਕਿ ਉਹ ਆਪਣੇ ਦੋਹਾਂ ਬੱਚਿਆਂ ਨੂੰ ਲੈ ਕੇ ਕਿਵੇਂ ਪੈਦਲ ਸਫ਼ਰ ਕਰਦਾ। ਉਸ ਦੇ ਇੱਕ ਬੱਚੇ ਦੀ ਉਮਰ 4 ਸਾਲ ਅਤੇ ਦੂਜੇ ਦੀ ਉਮਰ ਢਾਈ ਸਾਲ ਹੈ।
 

ਇਸ ਤੋਂ ਬਾਅਦ ਉਸ ਨੇ ਦੋ ਵੱਡੇ ਭਾਂਡਿਆਂ ਨੂੰ ਬਾਂਸ ਦੇ ਡੰਡੇ 'ਚ ਰੱਸੀ ਨਾਲ ਬੰਨ੍ਹਿਆ ਅਤੇ ਇਸ 'ਚ ਆਪਣੇ ਦੋਵੇਂ ਬੱਚਿਆਂ ਨੂੰ ਬਿਠਾ ਦਿੱਤਾ। ਫਿਰ ਟੁੱਡੂ ਨੇ ਉਨ੍ਹਾਂ ਨੂੰ ਆਪਣੇ ਮੋਢੇ 'ਤੇ ਲਟਕਾਇਆ ਅਤੇ 120 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਉਹ ਸਨਿੱਚਰਵਾਰ ਨੂੰ ਆਪਣੇ ਘਰ ਪਹੁੰਚੇ।
 

ਟੁੱਡੂ ਨੇ ਕਿਹਾ, "ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ। ਇਸ ਲਈ ਮੈਂ ਪੈਦਲ ਹੀ ਆਪਣੇ ਪਿੰਡ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਪਿੰਡ ਪਹੁੰਚਣ ਲਈ 7 ਦਿਨ ਤੁਰਨਾ ਪਿਆ। ਬੱਚਿਆਂ ਨੂੰ ਇਸ ਤਰ੍ਹਾਂ ਮੋਢਿਆਂ 'ਤੇ ਬਿਠਾ ਕੇ ਤੁਰਨਾ ਕਾਫ਼ੀ ਮੁਸ਼ਕਲ ਸੀ ਪਰ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ।"
 

ਮਜ਼ਦੂਰ ਟੁੱਡੂ ਅਤੇ ਉਸ ਦੇ ਪਰਿਵਾਰ ਨੂੰ ਪਿੰਡ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਹੈ ਪਰ ਉਨ੍ਹਾਂ ਲਈ ਕੋਈ ਭੋਜਨ ਨਹੀਂ ਸੀ। ਉੜੀਸਾ ਸਰਕਾਰ ਦੇ ਕੁਆਰੰਟੀਨ ਪ੍ਰੋਟੋਕੋਲ ਦੇ ਅਨੁਸਾਰ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ 21 ਦਿਨ ਅਤੇ ਅਗਲੇ 7 ਦਿਨ ਘਰ ਵਿੱਚ ਬਤੀਤ ਕਰਨੇ ਹਨ। ਜਦੋਂ ਕੁਆਰੰਟੀਨ ਸੈਂਟਰ ਵਿੱਚ ਖਾਣ-ਪੀਣ ਦਾ ਪ੍ਰਬੰਧ ਨਹੀਂ ਸੀ ਤਾਂ ਸਨਿੱਚਰਵਾਰ ਨੂੰ ਮਯੂਰਭਾਂਜ ਜ਼ਿਲ੍ਹੇ ਦੇ ਬੀਜਦ ਪ੍ਰਧਾਨ ਦੇਬਾਸ਼ੀਸ਼ ਮੋਹੰਤੀ ਨੇ ਟੁੱਡੂ ਦੇ ਪਰਿਵਾਰ ਅਤੇ ਉੱਥੇ ਰਹਿੰਦੇ ਹੋਰ ਮਜ਼ਦੂਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus updates Odisha tribal walks 160 kilometres with two kids on sling amid Covid 19 lockdown