ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੀ ਪਰਵਾਹ ਨਹੀਂ, ਸਾਡੇ ਕੋਲ 33 ਕਰੋੜ ਦੇਵੀ-ਦੇਵਤੇ : ਭਾਜਪਾ ਆਗੂ

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਕੈਲਾਸ਼ ਵਿਜੈਵਰਗੀਯ ਨੇ ਹੁਣ ਦੇਸ਼ ਵਿੱਚ ਫੈਲ ਰਹੇ ਜਾਨਲੇਵਾ ਕੋਰਨਾ ਵਾਇਰਸ ਬਾਰੇ ਇੱਕ ਅਜੀਬ ਬਿਆਨ ਦਿੱਤਾ ਹੈ।
 

ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੈਲਾਸ਼ ਵਿਜੈਵਰਗੀਯ ਨੇ ਕਿਹਾ, "ਸਾਨੂੰ ਕੋਰੋਨਾ ਵਾਇਰਸ ਦੀ ਕੋਈ ਪਰਵਾਹ ਨਹੀਂ ਹੈ। 33 ਕਰੋੜ ਦੇਵੀ-ਦੇਵਤੇ ਵਾਲੇ ਦੇਸ਼ 'ਚ ਇਸ ਵਾਇਰਸ ਦਾ ਕੋਈ ਅਸਰ ਨਹੀਂ ਹੋਵੇਗਾ। ਕੋਰੋਨਾ ਵਾਇਰਸ ਸਾਡਾ ਕੁਝ ਨਹੀਂ ਕਰ ਸਕਦਾ ਕਿਉਂਕਿ ਸਾਡੇ ਕੋਲ ਜਿਹੜੇ ਹਨੂੰਮਾਨ ਹਨ, ਮੈਂ ਉਨ੍ਹਾਂ ਦਾ ਨਾਂਅ 'ਕੋਰੋਨਾ ਪਛਾੜ ਹਨੂੰਮਾਨ' ਰੱਖ ਦਿੱਤਾ ਹੈ।"
 

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇੰਦੌਰ ਸ਼ਹਿਰ ਅਤੇ ਜ਼ਿਲ੍ਹੇ 'ਚ ਰੰਗ ਪੰਚਮੀ ਮੌਕੇ ਕੱਢੀ ਜਾਣ ਵਾਲੀ ਝਾਂਕੀ ਇਸ ਸਾਲ ਆਯੋਜਿਤ ਨਹੀਂ ਕੀਤੀ ਜਾਵੇਗੀ। ਇੱਥੇ ਹੋਣ ਵਾਲੇ ਬਜਰਬੱਟੂ ਸੰਮੇਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬਜਰਬੱਟੂ ਸੰਮੇਲਨ ਲਈ ਹਨੂੰਮਾਨ ਦੇ ਪਹਿਰਾਵੇ 'ਚ ਪਹੁੰਚੇ ਸਾਬਕਾ ਵਿਧਾਇਕ ਜੀਤੂ ਜਿਰਾਤੀ ਬਾਰੇ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਜੀਤੂ ਨੂੰ 'ਕੋਰੋਨਾ ਪਛਾੜ ਹਨੂੰਮਾਨ' ਦਾ ਨਾਂਅ ਦਿੱਤਾ ਗਿਆ ਹੈ, ਜਿਨ੍ਹਾਂ ਦੇ ਅਸ਼ੀਰਵਾਦ ਨਾਲ ਕਿਸੇ ਨੂੰ ਵੀ ਵਾਇਰਸ ਨਹੀਂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus will not impcat india says BJP leader kailash vijayvargiya