ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਚੀਨ 'ਚ ਫਸੀ ਭਾਰਤੀ ਔਰਤ ਨੇ ਮੰਗੀ ਮਦਦ

ਚੀਨ ਦੇ ਵੁਹਾਨ ਸ਼ਹਿਰ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਵੱਲੋਂ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੀਨ ਦੇ ਵੁਹਾਨ ਸ਼ਹਿਰ 'ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਦਾ ਕੰਮ ਪੂਰਾ ਹੋ ਗਿਆ ਹੈ। ਏਅਰ ਇੰਡੀਆ ਦੇ ਦੋ ਜਹਾਜ਼ਾਂ 'ਚ 654 ਲੋਕਾਂ ਨੂੰ ਚੀਨ ਤੋਂ ਭਾਰਤ ਲਿਆਂਦਾ ਗਿਆ ਹੈ।
 

ਇਸ ਵਿਚਕਾਰ ਜਿਨ੍ਹਾਂ 6 ਲੋਕਾਂ ਨੂੰ ਚੀਨ ਦੇ ਵੁਹਾਨ ਸ਼ਹਿਰ ਤੋਂ ਭਾਰਤ ਵਾਪਸ ਆਉਣ ਤੋਂ ਰੋਕਿਆ ਗਿਆ ਹੈ, ਉਨ੍ਹਾਂ 'ਚ ਸ਼ਾਮਿਲ ਇੱਕ ਔਰਤ ਨੇ ਵੀਡੀਓ ਜਾਰੀ ਕਰਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਚੀਨ ਸਰਕਾਰ ਨੇ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਤੋਂ ਸਨਿੱਚਰਵਾਰ ਨੂੰ ਪਰਤੇ 324 ਲੋਕਾਂ 'ਚੋਂ 6 ਭਾਰਤੀਆਂ ਨੂੰ ਜਾਣ ਦੀ ਮਨਜੂਰੀ ਨਹੀਂ ਦਿੱਤੀ।
 

ਦੱਸ ਦੇਈਏ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ 57 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੀ ਸਥਿਤੀ 'ਚ ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 361 ਹੋ ਗਈ ਹੈ। ਇਸ ਤੋਂ ਪਹਿਲਾਂ ਸਨਿੱਚਰਵਾਰ ਸਵੇਰੇ 324 ਭਾਰਤੀ ਨਾਗਰਿਕਾਂ ਨੂੰ ਏਅਰ ਇੰਡੀਆ ਦੇ ਜੰਬੋ ਬੀ-747 ਜਹਾਜ਼ ਰਾਹੀਂ ਚੀਨ 'ਚੋਂ ਏਅਰਲਿਫਟ ਕਰ ਲਿਆ ਗਿਆ। ਹਾਲਾਂਕਿ ਬੁਖਾਰ ਨਾਲ ਪੀੜਤ 6 ਭਾਰਤੀ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਸ਼ੱਕਾ ਲੱਛਣਾਂ ਕਾਰਨ ਚੀਨੀ ਅਧਿਕਾਰੀਆਂ ਨੇ ਜਹਾਜ਼ 'ਚ ਚੜ੍ਹਨ ਦੀ ਮਨਜੂਰੀ ਨਹੀਂ ਦਿੱਤੀ। ਇਹ ਜਹਾਜ਼ ਸਨਿੱਚਰਵਾਰ ਸਵੇਰੇ 7.30 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ ਸੀ।
 

ਇਸ ਤੋਂ ਬਾਅਦ ਐਤਵਾਰ ਸਵੇਰੇ 323 ਭਾਰਤੀਆਂ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਦੂਜਾ ਜਹਾਜ਼ ਵੁਹਾਨ ਤੋਂ ਦਿੱਲੀ ਪਹੁੰਚਿਆ। ਇਸ ਦੇ ਨਾਲ ਹੀ ਹੁਣ ਤਕ ਕੁਲ 654 ਲੋਕਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Woman in Wuhan releases video to ask for help take us back to India