ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : 6 ਫੁੱਟ ਦੇ ਦਾਇਰੇ 'ਚ 10 ਮਿੰਟ ਇਕੱਠੇ ਰਹੇ ਤਾਂ ਵੱਧ ਖ਼ਤਰਾ

ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਡਰੇ ਤੇ ਸਹਿਮੇ ਲੋਕਾਂ ਲਈ ਇਹ ਰਾਹਤ ਵਾਲੀ ਖ਼ਬਰ ਹੈ। ਇੱਕ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਮਰੀਜ਼ ਨਾਲ 6 ਫੁੱਟ ਤੋਂ ਘੱਟ ਦੂਰੀ 'ਚ ਲਗਭਗ 10 ਮਿੰਟ ਰਹਿਣ 'ਤੇ ਲਾਗ ਲੱਗਣ ਦਾ ਵੱਧ ਖ਼ਤਰਾ ਹੈ। ਕਿਸੇ ਕੋਰੋਨਾ ਪੀੜਤ ਦੇ ਨੇੜਿਉਂ ਲੰਘਣ ਜਾਂ ਕੁਝ ਮਿੰਟ ਲਈ ਸੰਪਰਕ 'ਚ ਆਉਣ ਨਾਲ ਇਹ ਵਾਇਰਸ ਨਹੀਂ ਹੁੰਦਾ।
 

ਇਸ ਤਰ੍ਹਾਂ ਫ਼ੈਲਦਾ ਹੈ ਵਾਇਰਸ :
ਪ੍ਰਸਿੱਧ ਮੈਡੀਕਲ ਜਰਨਲ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ 'ਚ ਪ੍ਰਕਾਸ਼ਿਤ ਇੱਕ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਲਾਗ ਉਦੋਂ ਹੀ ਫੈਲਦੀ ਹੈ ਜਦੋਂ 10 ਮਿੰਟ ਤੋਂ ਲੈ ਕੇ 30 ਮਿੰਟ ਤਕ 6 ਫੁੱਟ ਤੋਂ ਘੱਟ ਦੂਰੀ 'ਤੇ ਆਹਮੋ-ਸਾਹਮਣੇ ਮੌਜੂਦਗੀ ਹੋਵੇ। ਅਜਿਹੇ 'ਚ ਕਿਸੇ ਜਨਤਕ ਥਾਂ ਤੋਂ ਲੰਘਣ ਸਮੇਂ ਹੋਣ ਵਾਲੀ ਗੱਲਬਾਤ ਨਾਲ ਇਸ ਦੇ ਫੈਲਣ ਦਾ ਖ਼ਤਰਾ ਸਿਫ਼ਰ ਹੈ। ਇਸ ਲਈ ਸਾਰੇ ਲੋਕਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ।

 

ਸਿਹਤ ਮੁਲਾਜ਼ਮਾਂ ਦੀ ਸਿਰਫ਼ ਮਾਸਕ ਨਾਲ ਸੁਰੱਖਿਆ ਨਹੀਂ :
ਅਧਿਐਨ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਹਸਪਤਾਲਾਂ 'ਚ ਵਾਇਰਸ ਫੈਲਣ ਦਾ ਜ਼ੋਖਮ ਸਭ ਤੋਂ ਵੱਧ ਹੁੰਦਾ ਹੈ, ਉਨ੍ਹਾਂ ਸਿਹਤ ਮੁਲਾਜ਼ਮਾਂ ਨੂੰ ਸਿਰਫ਼ ਮਾਸਕ ਨਾਲ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ। ਅਧਿਐਨ 'ਚ ਕਿਹਾ ਗਿਆ ਹੈ ਕਿ ਮਾਸਕ ਸੰਕਰਮਿਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦਾ ਇੱਕ ਮੁੱਖ ਹਿੱਸਾ ਹੈ, ਪਰ ਇਹ ਤਾਂ ਹੀ ਕੰਮ ਕਰੇਗਾ ਜੇ ਹੋਰ ਹਿੱਸੇ ਜਿਵੇਂ ਕਿ ਗਾਊਨ, ਦਸਤਾਨੇ ਅਤੇ ਅੱਖਾਂ ਦੀ ਸੁਰੱਖਿਆ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾਵੇ।

 

ਘਬਰਾਉਣ ਦੀ ਲੋੜ ਨਹੀਂ :
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਰਿਸ਼ੀਕੇਸ਼ ਦੇ ਇੱਕ ਡਾਕਟਰ ਮਧੁਰ ਉਨਿਆਲ ਨੇ ਕਿਹਾ ਕਿ ਅਧਿਐਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਾਰੇ ਲੋਕਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਘਬਰਾਉਣ ਦੀ ਜ਼ਰੂਰਤ ਹੈ। ਜੇ ਆਮ ਲੋਕ ਸਮਾਜਿਕ ਦੂਰੀ ਬਣਾਈ ਰੱਖਦੇ ਹਨ ਤਾਂ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਇਹ ਬਿਹਤਰ ਹੈ ਕਿ ਲੋਕ ਘਬਰਾ ਕੇ ਮਾਸਕ ਨਾ ਖਰੀਦਣ, ਤਾਂ ਜੋ ਇਸ ਨੂੰ ਸਭ ਤੋਂ ਵੱਧ ਖ਼ਤਰੇ ਦਾ ਸਾਹਮਣਾ ਕਰ ਰਹੇ ਸਿਹਤ ਮੁਲਾਜ਼ਮਾਂ ਨੂੰ ਪ੍ਰਦਾਨ ਕਰਕੇ ਸੁਰੱਖਿਅਤ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus you have danger if you are there for ten minutes in six feets