ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ

1 / 4ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ

2 / 4ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ

3 / 4ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ

4 / 4ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ

PreviousNext

 

 
 
 
 
 
 

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਥਿਤ ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ ਹੈ।

 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਉਨ੍ਹਾਂ 575 ਲੋਕਾਂ ਵਿੱਚ ਸ਼ਾਮਲ ਹਨ ਜੋ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ ਦਾ ਹਿੱਸਾ ਹੋਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਇਸ ਸਮੂਹ ਦਾ ਹਿੱਸਾ ਹੋਣਗੇ।

 

ਚੌਕਸੀ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ। ਥਾਂ ਥਾਂ ਪੁਲਿਸ ਤੈਨਾਤ ਕੀਤੀ ਗਈ ਹੈ।  

 

 
 

 

ਇਸੇ ਦੌਰਾਨ ਮੋਦੀ ਸਰਕਾਰ ਨੇ ਤੈਅ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ।

 

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਦਰਮਿਆਨ ਇਹ ਇਤਿਹਾਸਕ ਪਲ ਹੋਣ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corridor ready by India to visit Kartarpur Gurdwara