ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਵਧ ਗਿਆ ਭ੍ਰਿਸ਼ਟਾਚਾਰ, ਇਹੋ ਆਖਦੇ ਨੇ ਤਾਜ਼ਾ ਕੌਮਾਂਤਰੀ ਅੰਕੜੇ

ਭਾਰਤ ’ਚ ਵਧ ਗਿਆ ਭ੍ਰਿਸ਼ਟਾਚਾਰ, ਇਹੋ ਆਖਦੇ ਨੇ ਤਾਜ਼ਾ ਕੌਮਾਂਤਰੀ ਅੰਕੜੇ

ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੋ ਸਥਾਨ ਹੋਰ ਵੀ ਹੇਠਾਂ ਚਲਾ ਗਿਆ ਹੈ। ਸਾਲ 2018 ਦੌਰਾਨ ਉਹ 78ਵੇਂ ਨੰਬਰ ’ਤੇ ਸੀ ਪਰ ਹੁਣ 80ਵੇਂ ਸਥਾਨ ’ਤੇ ਪੁੱਜ ਗਿਆ ਹੈ; ਜਿਸ ਦਾ ਸਿੱਧਾ ਮਤਲਬ ਇਹੋ ਹੈ ਕਿ ਹੁਣ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਭਾਰਤ ’ਚ ਭ੍ਰਿਸ਼ਟਾਚਾਰ ਵਧ ਗਿਆ ਹੈ। ਵਿਸ਼ਵ ਭ੍ਰਿਸ਼ਟਾਚਾਰ ਧਾਰਨਾ ਸੂਚਕ–ਅੰਕ 2019 ਦੀ 180 ਦੇਸ਼ਾਂ ਦੀ ਸੂਚੀ ਵਿੱਚ ਪਾਕਿਸਤਾਨ 120ਵੇਂ ਨੰਬਰ ’ਤੇ ਹੈ, ਜਦ ਕਿ ਡੈਨਮਾਰਕ ਪਹਿਲੇ ਨੰਬਰ ’ਤੇ ਹੈ।

 

 

ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਦਾਵੋਸ ਵਿਖੇ ਵਿਸ਼ਵ ਆਰਥਿਕ ਮੰਚ ਦੇ ਸਾਲਾਨਾ ਇਜਲਾਸ ਦੌਰਾਨ ਇਹ ਸੂਚਕ–ਅੰਕ ਜਾਰੀ ਕੀਤਾ।

 

 

ਬੰਗਲਾਦੇਸ਼ ’ਚ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ ਤੇ ਉਹ ਇਸ ਸੂਚੀ ਵਿੱਚ ਸਿਰਫ਼ 26 ਅੰਕਾਂ ਨਾਲ 146ਵੇਂ ਨੰਬਰ ’ਤੇ ਹੈ। ਨਿਰਪੱਖ ਤੌਰ ’ਤੇ ਵਿਸ਼ਵ–ਪੱਧਰੀ ਭ੍ਰਿਸ਼ਟਾਚਾਰ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਜਾਰੀ ਤਾਜ਼ਾ ਸਰਵੇਖਣ ਮੁਤਾਬਕ ਇਸ ਸੂਚਕ–ਅੰਕ ’ਚ ਭਾਰਤ ਦਾ ਕੁੱਲ ਸਕੋਰ 41 ਰਿਹਾ।

 

 

ਸਾਲ 2017 ਦੇ ਸੂਚਕ–ਅੰਕ ਵਿੱਚ ਉਹ 40 ਅੰਕਾਂ ਨਾਲ 81ਵੇਂ ਸਥਾਨ ’ਤੇ ਸੀ। ਇਸ ਤੋਂ ਪਹਿਲਾਂ 2016 ’ਚ ਭਾਰਤ ਇਸ ਸੂਚਕ–ਅੰਕ ਵਿੱਚ 79ਵੇਂ ਸਥਾਨ ’ਤੇ ਸੀ। ਭਾਰਤ ਦੇ ਨਾਲ–ਨਾਲ ਚੀਨ, ਘਾਨਾ, ਬੇਨਿਨ ਤੇ ਮੋਰੱਕੋ ਵੀ 80ਵੇਂ ਨੰਬਰ ’ਤੇ ਹੀ ਹਨ।

 

 

ਇਸ ਸੂਚੀ ਵਿੱਚ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 180 ਦੇਸ਼ਾਂ ਨੂੰ ਰੱਖਿਆ ਗਿਆ ਸੀ। ਫ਼ਿਨਲੈਂਡ, ਸਿੰਗਾਪੁਰ, ਸਵੀਡਨ, ਸਵਿਟਜ਼ਰਲੈਂ, ਨਾਰਵੇ, ਨੀਦਰਲੈਂਡ, ਜਰਮਨੀ ਤੇ ਲਕਸਮਬਰਗ ਇਸ ਸੂਚਕ–ਅੰਕ ਵਿੱਚ ਪਹਿਲੇ 10 ਸਥਾਨਾਂ ’ਤੇ ਆਏ ਹਨ।

 

 

ਗਲੋਬਲ ਕੁਰੱਪਸ਼ਨ ਪਰਸੈਪਸ਼ਨ ਇੰਡੈਕਸ ਮੁਤਾਬਕ ਦੋ–ਤਿਹਾਈ ਦੇਸ਼ਾਂ ਦਾ ਸਕੋਰ 50 ਤੋਂ ਘੱਟ ਹੈ ਤੇ ਔਸਤ ਸਕੋਰ 43 ਹੈ। 2012 ਤੋਂ ਲੈ ਕੇ ਹੁਣ ਤੱਕ ਕੇਵਲ 22 ਦੇਸ਼ਾਂ ਨੇ ਭ੍ਰਿਸ਼ਟਾਚਾਰ ਘੱਟ ਕੀਤਾ ਹੈ। ਇਸ ਵਿੱਚ ਐਸਟੋਨੀਆ, ਗ੍ਰੀਸ ਤੇ ਗਿਆਨਾ ਸ਼ਾਮਲ ਹਨ। 21 ਦੇਸ਼ਾਂ ਦੇ ਸਕੋਰ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਵਿੱਚ ਆਸਟ੍ਰੇਲੀਆ, ਕੈਨੇਡਾ ਤੇ ਨਿਕਾਰਾਗੁਆ ਸ਼ਾਮਲ ਹਨ।

 

 

ਜੀ–7 ਦੇਸ਼ਾਂ ਦੇ ਚਾਰ ਦੇਸ਼ਾਂ ਦੇ ਸਕੋਰ ਵਿੱਚ ਕਮੀ ਦਰਜ ਕੀਤੀ ਗਈ; ਜਿਨ੍ਹਾਂ ਵਿੱਚ ਕੈਨੇਡਾ, ਫ਼ਰਾਂਸ, ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹਨ। ਜਰਮਨੀ ਤੇ ਜਾਪਾਨ ਦੇ ਸਕੋਰ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਟਲੀ ਦੇ ਸਕੋਰ ਵਿੱਚ ਇੱਕ ਅੰਕ ਦਾ ਸੁਧਾਰ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corruption increased in India Latest International Statistics tell