ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 333 ਹੋਈ

ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 333 ਹੋਈ

ਭਾਰਤ ’ਚ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 80 ਨਵੇਂ ਮਰੀਜ਼ ਸਾਹਮਣੇ ਆ ਚੁੱਕੇ ਹਨ।

 

 

ਸਮੁੱਚੇ ਦੇਸ਼ ’ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 4 ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਪਹਿਲੀ ਮੌਤ ਕਰਨਾਟਕ ਦੇ ਗੁਲਬਰਗਾ ’ਚ ਹੋਈ ਸੀ। ਦੂਜੀ ਮੌਤ ਦਿੱਲੀ ’ਚ, ਤੀਜੀ ਮੁੰਬਈ ਤੇ ਚੌਥੀ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ’ਚ ਬੰਗਾ ਲਾਗਲੇ ਪਿੰਡ ਪਠਲਾਵਾ ’ਚ ਹੋਈ ਹੈ।

 

 

ਇਸੇ ਲਈ ਇਸ ਵਾਇਰਸ ਦੇ ਤੇਜ਼ੀ ਨਾਲ ਹੁੰਦੇ ਜਾ ਰਹੇ ਪਾਸਾਰ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਰਾਤੀਂ 9:00 ਵਜੇ ਤੱਕ ਜਨਤਾ–ਕਰਫ਼ਿਊ ਦਾ ਐਲਾਨ ਕੀਤਾ ਹੈ। ਇਸ ਤੋਂ ਹਿਲਾਵਾ ਸ੍ਰੀ ਮੋਦੀ ਨੇ ਅੱਜ ਸ਼ਾਮੀਂ 5:00 ਵਜੇ ਸਮੂਹ ਭਾਰਤੀਆਂ ਨੂੰ ਆਪਣੀ ਬਾਲਕੋਨੀ ’ਚ ਖਲੋ ਕੇ ਤਾੜੀਆਂ ਤੇ ਥਾਲ਼ੀਆਂ ਵਜਾਉਣ ਦੀ ਅਪੀਲ ਕੀਤੀ ਹੈ।

 

 

ਇਹ ਤਾੜੀਆਂ ਤੇ ਥਾਲ਼ੀਆਂ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਦੀ ਹੌਸਲ ਅਫ਼ਜ਼ਾਈ ਲਈ ਹਨ, ਜਿਹੜੇ ਆਮ ਲੋਕਾਂ ਦੀ ਸੇਵਾ ਲਈ ਆਪਣੇ ਘਰਾਂ ’ਚੋਂ ਨਿੱਕਲ ਕੇ ਸੇਵਾ ਕਰ ਰਹੇ ਹਨ।

 

 

ਕੋਰੋਨਾ ਵਾਇਰਸ ਦੀ ਲਾਗ ਤੋਂ ਸਮੁੱਚੇ ਦੇਸ਼ ਦੇ ਸਾਰੇ 22 ਸੂਬੇ ਪ੍ਰਭਾਵਿਤ ਹੋ ਚੁੱਕੇ ਹਨ।

 

 

ਉੱਧਰ ਭਾਰਤੀ ਮੈਡੀਕਲ ਖੋਜ ਕੌਂਸਲ ICMR ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ–19 ਦੇ ਟੈਸਟ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਦੀ ਵੱਧ ਤੋਂ ਵੱਧ ਕੀਮਤ 4,500 ਰੁਪਏ ਹੈ। ਸ਼ੱਕੀ ਮਾਮਲਿਆਂ ’ਚ ਸਕ੍ਰੀਨਿੰਗ ਟੈਸਟ 1,500 ਰੁਪਏ ਦਾ ਹੋਵੇਗਾ ਤੇ ਕਨਫ਼ਰਮੇਸ਼ਨ ਟੈਸਟ ਦੀ ਕੀਮਤ 3,000 ਰੁਪਏ ਵਾਧੂ ਹੋਵੇਗੀ।

 

 

ਉਂਝ ICMR ਨੇ ਪ੍ਰਾਈਵੇਟ ਲੈਬਜ਼ ਨੂੰ ਮੁਫ਼ਤ ਜਾਂ ਘੱਟ ਕੀਮਤ ਉੱਤੇ ਟੈਸਟ ਕਰਨ ਦੀ ਬੇਨਤੀ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Count of Corona affected people goes to 333