ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 112 ਹੋਈ

ਭਾਰਤ ’ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 110 ਹੋਈ

ਉਤਰਾਖੰਡ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤੇ ਜਾਣ ਅਤੇ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ’ਚ ਇੱਕ–ਇੱਕ ਮਾਮਲੇ ਦੀ ਪੁਸ਼ਟੀ ਹੋਣ ਨਾਲ ਭਾਰਤ ’ਚ ਇਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 112 ਤੱਕ ਪੁੱਜ ਗਈ ਹੈ। ਇਹ ਵਾਇਰਸ ਹੁਣ ਤੱਕ ਦੇਸ਼ ਵਿੱਚ ਦੋ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ; ਜਿਨ੍ਹਾਂ ਵਿੱਚੋਂ ਇੱਕ ਕਰਨਾਟਕ ਤੇ ਦੂਜਾ ਦਿੱਲੀ ਤੋਂ ਸੀ।

 

 

ਉੱਧਰ ਸਮੁੱਚੇ ਵਿਸ਼ਵ ’ਚ ਇਸ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 1,67,291 ਤੱਕ ਪੁੱਜ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ।

 

 

ਇੱਥੇ ਵਰਨਣਯੋਗ ਹੈ ਕਿ ਪਿੱਛੇ ਜਿਹੇ ਸਊਦੀ ਅਰਬ ਤੋਂ ਕਰਨਾਟਕ ਦੇ ਕਲਬੁਰੀ ਪਰਤੇ 76 ਸਾਲਾ ਵਿਅਕਤੀ ਦੀ ਬੀਤੇ ਵੀਰਵਾਰ 12 ਮਾਰਚ ਨੂੰ ਮੌਤ ਹੋ ਗਈ ਸੀ। ਇਸ ਤੋਂ ਦਿੱਲੀ ’ਚ ਰਹਿਣ ਵਾਲੀ 68 ਸਾਲਾ ਇੱਕ ਔਰਤ ਵੀ ਕੋਰੋਨਾ ਵਾਇਰਸ ਕਾਰਨ ਅਕਾਲ–ਚਲਾਣਾ ਕਰ ਗਈ ਹੈ। ਉਸ ਦੀ ਮੌਤ ਸ਼ੁੱਕਰਵਾਰ 13 ਮਾਰਚ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਹੋਈ ਸੀ।

 

 

ਉੱਧਰ ਉੱਤਰਾਖੰਡ ’ਚ ਐਤਵਾਰ ਨੂੰ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ। ਪੰਜਾਬ ’ਚ ਹਾਲੇ ਤੱਕ ਕੋਰੋਨਾ ਦੇ ਇੱਕੋ ਮਰੀਜ਼ ਦੀ ਪੁਸ਼ਟੀ ਹੋਈ ਹੈ; ਜੋ ਉਂਝ ਤਾਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਪਰ ਉਹ ਬੀਤੇ ਦਿਨੀਂ ਹੀ ਇਟਲੀ ਤੋਂ ਵਤਨ ਪਰਤਿਆ ਹੈ। ਇਸ ਵੇਲੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਦਿੱਲੀ ’ਚ ਕੋਰੋਨਾ ਵਾਇਰਸ ਦੇ ਹੁਣ ਤੱਕ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਤਰ ਪ੍ਰਦੇਸ਼ ’ਚ 12, ਕਰਨਾਟਕ ’ਚ ਛੇ, ਮਹਾਰਾਸ਼ਟਰ ’ਚ 33, ਲੱਦਾਖ਼ ’ਚ ਤਿੰਨ ਅਤੇ ਜੰਮੂ–ਕਸ਼ਮੀਰ ’ਚ ਦੋ ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਤੇਲੰਗਾਨਾ ’ਚ ਤਿੰਨ ਤੇ ਰਾਜਸਥਾਨ ’ਚ ਦੋ ਮਾਮਲੇ ਸਾਹਮਣੇ ਆਏ ਹਨ। ਤਾਮਿਲ ਨਾਡੂ ਤੇ ਆਂਧਰਾ ਪ੍ਰਦੇਸ਼ ’ਚ ਹਾਲੇ ਤੱਕ ਪੰਜਾਬ ਵਾਂਗ ਇੱਕ–ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।

 

 

ਕੇਰਲ ’ਚ ਕੋਰੋਨਾ ਵਾਇਰਸ ਦੇ 22 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਉਹ ਤਿੰਨ ਵਿਅਕਤੀ ਵੀ ਸ਼ਾਮਲ ਹਨ; ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Count of Corona Virus Affected patients now 110 in India