ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ 81 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ

ਝਾਰਖੰਡ ’ਚ 81 ਸੀਟਾਂ ਲਈ 8:00 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਝਾਰਖੰਡ ਵਿਧਾਨ ਸਭਾ (Jharkhand Election Results 2019) ਦੀਆਂ 81 ਸੀਟਾਂ ਲਈ ਪੰਜ ਗੇੜਾਂ ਦੌਰਾਨ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ 30 ਨਵੰਬਰ ਤੋਂ 20 ਦਸੰਬਰ ਤੱਕ ਚੱਲਿਆ ਸੀ। ਅੱਜ ਉਨ੍ਹਾਂ ਸਾਰੀਆਂ ਸੀਟਾਂ ਲਈ ਈਵੀਐੱਮ (EVMs) ਭਾਵ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਵੋਟਾਂ ਦੀ ਗਿਣਤੀ ਹੋ ਰਹੀ ਹੈ।

 

 

24 ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਗਿਣਤੀ ਦੇ ਵੱਧ ਤੋਂ ਵੱਧ 28 ਗੇੜ ਚਤਰਾ ਵਿਧਾਨ ਸਭਾ ਹਲਕੇ ’ਚ ਅਤੇ ਸਭ ਤੋਂ ਘੱਟ ਦੋ ਗੇੜ ਚੰਦਨਕਿਆਰੀ ਅਤੇ ਤੋਰਪਾ ਹਲਕਿਆਂ ’ਚ ਹੋਣਗੇ। ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਬੇਹੱਦ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ।

 

 

ਪਹਿਲਾ ਨਤੀਜਾ ਸੋਮਵਾਰ ਦੁਪਹਿਰ 12 ਤੋਂ 1 ਵਜੇ ਤੱਕ ਆਉਣ ਦੀ ਆਸ ਹੈ। ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਗੱਠਜੋੜ ਨੇ ਵੋਟਰਾਂ ਨੂੰ ਲੁਭਾਉੋਣ ਦੇ ਭਰਪੂਰ ਜਤਨ ਕੀਤੇ ਹਨ। ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਵੱਖੋ–ਵੱਖ 9 ਰੈਲੀਆਂ ਹੋਈਆਂ ਸਨ।

 

 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ।

 

 

ਭਾਜਪਾ ਲਈ ਝਾਰਖੰਡ ਇੱਕ ਹੌਟ–ਕੇਕ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਕਈ ਰੈਲੀਆਂ ਕਰ ਕੇ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਭਾਜਪਾ ਬਨਾਮ ਝਾਰਖੰਡ ਮੁਕਤੀ ਮੋਰਚਾ ਦਾ ਰੂਪ ਦੇ ਦਿੱਤਾ ਹੈ। ਝਾਰਖੰਡ ਦੀ ਚੋਣ–ਸਫ਼ਲਤਾ ਮੋਦੀ ਸਰਕਾਰ ਲਈ ਕਾਫ਼ੀ ਅਰਕ ਰੰਖਦੀ ਹੈ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਝਾਰਖੰਡ ਦੇ ਵਿਕਾਸ ਲਈ ਮੌਕਾ ਦੇਣ ਦੀ ਗੱਲ ਆਖਾ ਕੇ ਆਪਣੇ ਇਰਾਦੇ ਪ੍ਰਗਟਾ ਦਿੱਤੇ ਹਨ। ਇਸ ਜਿੱਤ ਨੂੰ ਮੋਦੀ ਲਹਿਰ ਦਾ ਨਤੀਜਾ ਮੰਨਿਆ ਜਾਵੇਗਾ।

 

 

ਉੱਧਰ ਝਾਰਖੰਡ ਮੁਕਤੀ ਮੋਰਚਾ ਜੇ ਜਿੱਤਦਾ ਹੈ, ਤਾਂ ਪਾਰਟੀ ਵਿੱਚ ਹੇਮੰਤ ਸੋਰੇਨ ਦੀ ਸਰਦਾਰੀ ਸਥਾਪਤ ਹੋ ਜਾਵੇਗੀ। ਸਰਕਾਰ ਬਣਾਉਣ ਵਿੱਚ ਝਾਰਖੰਡ ਮੋਰਚਾ ਨੂੰ ਸਾਥ ਦੇਣ ਲਈ ਕਾਂਗਰਸ ਨੇ ਪਹਿਲਾਂ ਹੀ ਗੱਠਜੋੜ ਦਾ ਐਲਾਨ ਕੀਤਾ ਹੋਇਆ ਹੈ। ਕਾਂਗਰਸ ਨੇ ਵੀ ਹੇਮੰਤ ਸੋਰੇਨ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਚਿਹਰਾ ਐਲਾਨਿਆ ਹੋਇਆ ਹੈ।

 

 

ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਪਹਿਲਾਂ ਹੀ ਝਾਰਖੰਡ ਮੁਕਤੀ ਮੋਰਚਾ ਨਾਲ ਪਹਿਲਾਂ ਹੀ ਆਪਣਾ ਇੱਕ ਮਜ਼ਬੂਤ ਕੈਂਪ ਬਣਾ ਚੁੱਕੇ ਹਨ। ਝਾਵਿਮੋ ਅਤੇ ਆਜਸੂ ਜਿਹੀਆਂ ਪਾਰਟੀਆਂ ਪਹਿਲਾਂ ਹੀ ਖ਼ੁਦ ਦੀ ਸੰਭਾਵੀ ਸਰਕਾਰ ਬਣਾਉਣ ਤੋਂ ਲਾਂਭੇ ਹੋ ਚੁੱਕੀਆਂ ਹਨ। ਇਹ ਪਾਰਟੀਆਂ ਸਰਕਾਰ ਬਣਾਉਣ ਲਈ ਆਪਣਾ ਕੈਂਪ ਚੁਣਨਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Counting of Polls to start at 8 am for Jharkhand s 81 seats