ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ ਭਾਰਤ ਦੇ ਮੰਤਰ ਨੂੰ ਦੇਸ਼ ਦੇ ਨੌਜੁਆਨਾਂ, ਯੂਨੀਵਰਸਿਟੀਆਂ, ਕਾਲਜਾਂ ਅਤੇ ਖੋਜ ਸੰਸਥਾਨਾਂ ਵਿਚ ਪ੍ਰੋਫੈਸਰਾਂ ਵੱਲੋਂ ਪੂਰਾ ਕੀਤਾ ਜਾਵੇਗਾ।

 

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਪੋਸਟ ਕੋਰੋਨਾ ਆਤਮਨਿਰਭਰ ਭਾਰਤ 'ਤੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਇਹ ਗਲ ਕਹੀ।

 

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਪੂਰੀ ਮਨੁੱਖਤਾ ਲਈ ਇਕ ਵੱਡੀ ਚਨੌਤੀ ਵਜੋ ਆਇਆ ਹੈ, ਪਰ ਸਾਨੂੰ ਅੱਗੇ ਵੱਧਣ ਅਤੇ ਭਾਰਤ ਨੂੰ ਆਤਮਨਿਰਭਰ ਬਨਾਉਣ ਲਈ ਆਤਮਵਿਸ਼ਵਾਸ, ਨਵੀਂ ਸੋਚ ਅਤੇ ਨਵੀ ਤਕਨੀਕਾਂ 'ਤੇ ਨਿਰਭਰ ਰਹਿਣਾ ਹੋਵੇਗਾ। ਸਾਨੂੰ ਕੋਰੋਨਾ ਦੌਰਾਨ ਜੀਵਨ ਦੇ ਨਵੇਂ ਵਰਜਨ 2.0 ਦੇ ਅਨੁਰੂਪ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰਨਾ ਹੋਵੇਗਾ।

 

ਅਨਿਸ਼ਚਿਤਤਾ ਜੀਵਨ ਦੀ ਸੁੰਦਰਤਾ ਹੈ। ਸਰਕਾਰ ਨੇ ਨਵੀਂ ਚਨੋਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਲਈ ਆਨਲਾਇਨ ਸਿਖਿਆ ਦੀ ਵਿਵਸਥਾ ਸ਼ੁਰੂ ਕੀਤੀ ਹੈ। ਐਨਸੀਈਆਰਟੀ ਨੇ ਆਨਲਾਇਨ ਪੱਦਤੀ ਰਾਹੀਂ ਸਕੂਲਾਂ ਵਿਚ 52 ਲੱਖ ਵਿਦਿਆਰਥੀਆਂ ਨੂੰ ਜੋੜਿਆ ਹੈ, ਸਿਖਿਆ ਸੇਤੂ ਐਪ ਰਾਹੀਂ ਕਰੀਬ 2 ਲੱਖ ਵਿਦਿਆਰਥੀਆਂ ਨੂੰ ਸਿਖਿਆ ਦਿੱਤੀ ਜਾ ਰਹੀ ਹੈ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਆਨਲਾਇਨ ਰਾਹੀਂ ਲੈਕਚਰ ਉਪਲਬਧ ਕਰਵਾਏ ਜਾ ਰਹੇ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਵੱਲੋਂ ਲਏ ਗਏ ਕਰਜਿਆਂ ਦਾ ਦਬਾਅ ਘੱਟ ਕਰਨ ਲਈ ਕਰਜਿਆਂ ਦੀ ਈਐਮਆਈ ਦੀ ਅਦਾਇਗੀ ਵਿਚ ਛੋਟ ਦੇਣ ਅਤੇ ਨਾਲ ਹੀ ਆਪਣੀ ਗਾਰੰਟੀ 'ਤੇ ਸਿਖਿਆ ਲੋਨ ਲਈ ਕੋਲੇਟਲ ਦੇਣ ਦਾ ਪ੍ਰਾਵਧਾਨ ਕੀਤਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਿਖਿਆ ਦੇ ਨਾਲ ਕੌਸ਼ਲ ਵਿਕਾਸ 'ਤੇ ਜੋਰ ਦੇਣ 'ਤੇ ਵੀ ਬਲ ਦਿੱਤਾ ਹੈ ਤਾਂ ਜੋ ਵਿਦਿਆਰਥੀ ਰੁਜਗਾਰ ਯੋਗ ਬਣ ਸਕਣ। ਇਸ ਉਦੇਸ਼ ਨਾਲ ਸਰਕਾਰ ਨੇ ਪਲਵਲ ਵਿਚ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਸਟਾਟ ਅੱਪ ਯੋਜਨਾ ਦੇ ਤਹਿਤ ਸੂਬੇ ਵਿਚ 4149 ਯੁਵਾ ਉਦਮੀਆਂ ਨੂੰ ਸਟਾਟ ਅੱਪ ਲਈ 868 ਕਰੋੜ ਰੁਪਏ ਦੇ ਕਰਜੇ ਦਿੱਤੇ। ਇਸ ਤਰ੍ਹਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿਚ ਨੌਜੁਆਨਾਂ ਨੂੰ ਸਟਾਟ ਅੱਪ ਸਥਾਪਿਤ ਕਰਨ ਲਈ 14,141 ਕਰੋੜ ਰੁਪਏ ਦਾ ਕਰਜਾ ਦਿੱਤਾ ਗਿਆ।

 

ਇਸ ਸਮੇਂ ਵਿਚ ਸੂਚਨਾ ਤਕਨਾਲੋਜੀ ਨੇ ਇਕ ਮਹਤੱਵਪੂਰਣ ਭੂਮਿਕਾ ਨਿਭਾਈ ਹੈ, ਸੂਬਾ ਸਰਕਾਰ ਨੇ 14 ਲੱਖ ਪਰਿਵਾਰਾਂ ਨੂੰ ਪ੍ਰਤੀ ਮਹੀਨੇ 4-5 ਹਜਾਰ ਰੁਪਏ ਟ੍ਰਾਂਸਫਰ ਕੀਤੇ ਹਨ। 5 ਲੱਖ ਪਰਿਵਾਰਾਂ ਨੂੰ ਭੋਜਨ, ਅਨਾਜ ਅਤੇ ਰਾਸ਼ਨ ਵੰਡ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ 3.5 ਲੱਖ ਮਜਦੂਰਾਂ ਨੂੰ ਟ੍ਰੇਨਾਂ ਅਤੇ ਵਿਸ਼ੇਸ਼ ਬੱਸਾਂ ਰਾਹੀਂ ਘਰ ਪਹੁੰਚਾਉਣ ਦੀ ਸਹੂਲਤ ਦਿੱਤੀ ਹੈ।

 

ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਜ ਅਮੇਰਿਕਾ ਜਿਵੇਂ ਸ਼ਕਤੀਸ਼ਾਲੀ ਦੇਸ਼ਾਂ ਨੇ ਹਾਈਡ੍ਰੋਕਸੀਕਲੋਰੋਕੀਨਦੇ ਲਈ ਭਾਰਤ ਨੂੰ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਹਰ ਦਿਨ ਇਕ ਲੱਖ ਤੋਂ ਵੱਧ ਮਾਸਕ ਅਤੇ ਪੀਪੀਈ ਕਿੱਟ ਦਾ ਨਿਰਮਾਣ ਕਰ ਰਿਹਾ ਹੈ। ਮਾਰੂਤੀ ਵਰਗੀ ਕਈ ਕੰਪਨੀਆਂ ਵੇਂਟੀਲੇਟਰ ਅਤੇ ਹੋਰ ਮਹਤੱਵਪੂਰਣ ਸਮੱਗਰੀਆਂ ਦਾ ਉਤਪਾਦਨ ਕਰਨ ਲਈ ਅੱਗੇ ਆਈਆਂ ਹਨ।

 

ਇਸ ਤੋਂ ਪਹਿਲਾਂ ਵੈਬੀਨਾਰ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵਾਇਸ ਚਾਂਸਲਰਜ ਡਾ. ਨੀਤਾ ਖੰੰਨਾ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਇਸ ਗਲਬਾਤ ਨੂੰ ਆਯੋਜਿਤ ਕਰਨ ਦੀ ਮਹਤੱਤਾ ਦੇ ਬਾਰੇ ਵਿਚ ਦਸਿਆ। ਉਨ੍ਹਾਂ ਨੇ ਦਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕੋਰੋਨਾ ਜਾਗਰੁਕਤਾ ਦੇ ਬਾਰੇ ਵਿਚ ਹੋਰ ਜਰੂਰਤਮੰਦਾਂ ਦੀ ਮਦਦ ਲਈ 4 ਤੋਂ ਵੱਘ ਪ੍ਰੋਗ੍ਰਾਮ ਆਯੋਜਿਤ ਕੀਤੇ ਹਨ। ਰਜਿਸਟ੍ਰਾਰ ਪ੍ਰੋਫੈਸਰ ਭਗਵਾਨ ਸਿੰਘ ਚੌਧਰੀ ਨੇ ਧੰਨਵਾਦ ਪ੍ਰਸਤਾਵ ਰੱਖਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Countless possibilities in Haryana to become a self-reliant India: CM Haryana