SCO ਸੰਮੇਲਨ 'ਚ PM ਮੋਦੀ ਬੋਲੇ, ਸਮਾਜ ਨੂੰ ਅੱਤਵਾਦ ਤੋਂ ਮੁਕਤ ਕਰਾਉਣਾ ਜ਼ਰੂਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਸਿਖਰ ਸੰਮੇਲਨ 'ਚ ਕਿਹਾ ਕਿ ਸਮਾਜ ਨੂੰ ਅੱਤਵਾਦ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਸਮਰੱਥਨ, ਵਿੱਤੀ ਸਹਾਇਤਾ ਦੇਣ ਵਾਲੇ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਭਾਰਤ ਅੱਤਵਾਦ ਨਾਲ ਨਜਿੱਠਣ ਦੀ ਅਪੀਲ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਅੱਤਵਾਦ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ। ਅੱਤਵਾਦ ਨਾਲ ਨਜਿੱਠਣ ਲਈ ਐਸ.ਸੀ.ਓ. ਦੇਸ਼ਾਂ ਨੂੰ ਇੱਕ ਮੰਚ ਉੱਤੇ ਆਉਣਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਜ਼ਾਕਸਤਾਨ ਦੇ ਰਾਸ਼ਟਰਪਤੀ ਕੈਸੀਮ-ਜੋਮੇਟ ਟੋਕਾਏਵ ਨਾਲ ਮੁਲਾਕਾਤ ਕੀਤੀ। ਈਰਾਨ ਦੇ ਰਾਸ਼ਟਰਪਤੀ ਹੁਸਨ ਰੋਹਾਨੀ ਨਾਲ ਦੁਵੱਲੀ ਮੀਟਿੰਗ ਰੱਖੀ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਚੀਨੀ ਰਾਸ਼ਟਰਪਤੀ ਸ਼ੀ ਜ਼ਾਂਪਿੰਗ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਨੇ ਅਜੇ ਵੀ ਭਾਰਤ ਦੀਆਂ ਚਿੰਤਾਵਾਂ 'ਤੇ "ਠੋਸ ਕਾਰਵਾਈ" ਕਰਨ ਅਤੇ ਅੱਤਵਾਦ ਤੋਂ ਮੁਕਤ ਵਾਤਾਵਰਣ ਪੈਦਾ ਕਰਨ ਦੀ ਲੋੜ ਹੈ, ਜੋ ਦੋਹਾਂ ਦੇਸ਼ਾਂ ਦਰਮਿਆਨ ਕਿਸੇ ਵੀ ਸੰਭਵ ਰੁਝੇਵਾਂ ਦੀ ਸੁਵਿਧਾ ਲਈ ਜ਼ਰੂਰੀ ਹੈ।