ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਦਾ ਸਮਰੱਥਨ ਅਤੇ ਵਿੱਤੀ ਸਹਾਇਤਾ ਦੇਣ ਵਾਲੇ ਦੇਸ਼ਾਂ ਨੂੰ ਠਹਿਰਾਇਆ ਜਾਣਾ ਚਾਹੀਦੈ ਜ਼ਿੰਮੇਵਾਰ:ਮੋਦੀ

1 / 2ਅੱਤਵਾਦ ਸਮਰੱਥਕ ਦੇਸ਼ਾਂ ਨੂੰ ਠਹਿਰਾਇਆ ਜਾਣਾ ਚਾਹੀਦੈ ਜ਼ਿੰਮੇਵਾਰ:ਮੋਦੀ

2 / 2ਅੱਤਵਾਦ ਸਮਰੱਥਕ ਦੇਸ਼ਾਂ ਨੂੰ ਠਹਿਰਾਇਆ ਜਾਣਾ ਚਾਹੀਦੈ ਜ਼ਿੰਮੇਵਾਰ:ਮੋਦੀ

PreviousNext

SCO ਸੰਮੇਲਨ 'ਚ PM ਮੋਦੀ ਬੋਲੇ, ਸਮਾਜ ਨੂੰ ਅੱਤਵਾਦ ਤੋਂ ਮੁਕਤ ਕਰਾਉਣਾ ਜ਼ਰੂਰੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕਾਰਪੋਰੇਸ਼ਨ ਆਰਗਨਾਈਜ਼ੇਸ਼ਨ (SCO) ਦੀ ਬੈਠਕ ਵਿੱਚ ਹਿੱਸਾ ਲੈਣ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਪਹੁੰਚੇ ਹਨ। ਬੈਠਕ ਦੇ ਦੂਜੇ ਦਿਨ ਪੀਐਮ ਮੋਦੀ ਨੇ ਅੱਤਵਾਦ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਸਮਰੱਥਨ, ਵਿੱਤੀ ਸਹਾਇਤਾ ਦੇਣ ਵਾਲੇ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਭਾਰਤ ਅੱਤਵਾਦ ਨਾਲ ਨਜਿੱਠਣ ਲਈ ਇੱਕ ਅੰਤਰਰਾਸ਼ਟਰੀ ਸੰਮੇਲਨ ਦੀ ਅਪੀਲ ਕਰਦਾ ਹੈ। 


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਰਤਮਾਨ ਸਮੇਂ ਦੇ ਲੋਕਾਂ ਦੇ ਵਿੱਚ ਸੰਪਰਕ ਬਹੁਤ ਜ਼ਰੂਰੀ ਹੈ। ਅੱਤਵਾਦ ਇਸ ਸਮੇਂ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਅੱਤਵਾਦ ਨਾਲ ਨਜਿੱਠਣ ਲਈ SCO ਦੇਸ਼ਾਂ ਨੂੰ ਇੱਕ ਮੰਚ ਉੱਤੇ ਆਉਣਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ਚੰਗੀ ਕੁਨੈਕਟੀਵਿਟੀ ਬਹੁਤ ਜ਼ਰੂਰੀ ਹੈ। ਵਰਤਮਾਨ ਸਮੇਂ ਵਿੱਚ ਲੋਕਾਂ ਵਿਚਕਾਰ ਸੰਪਰਕ ਬਹੁਤ ਮਹੱਤਵਪੂਰਨ ਹੈ।  

 

 

 


ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਸੀਓ ਪ੍ਰੀਸ਼ਦ ਦੇ ਰਾਸ਼ਟਰ ਪ੍ਰਮੁੱਖਾਂ ਦੀ ਬੈਠਕ ਤੋਂ ਪਹਿਲਾਂ ਕਿਰਗਸਤਾਨ ਦੇ ਰਾਸ਼ਟਰਪਤੀ ਸੂਰੋਨਬੇ ਜੀਨਬੇਕੋਵ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। 

 

ਜੀਨਬੇਕੋਵ ਐਸਸੀਓ ਸਿਖਰ ਸੰਮੇਲਨ 2019 ਦੇ ਮੌਜੂਦਾ ਪ੍ਰਧਾਨ ਵੀ ਹਨ। ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਪ੍ਰੀਸ਼ਦ ਦੇ ਰਾਸ਼ਟਰ ਪ੍ਰਮੁੱਖਾਂ ਦੀ ਬੈਠਕ ਤੋਂ ਪਹਿਲਾਂ ਅਲਾ ਅਰਚਾ ਪ੍ਰੈਜੀਡੇਂਸ਼ੀਅਲ ਪੈਲੇਸ ਪੁੱਜੇ ਜਿਥੇ ਕਿਰਗਿਸਤਾਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Countries supporting terrorism must be held accountable: PM Modi