ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦਾ ਆਮ ਸਾਲਾਨਾ ਬਜਟ 2020–21 ਅੱਜ, ਆਮਦਨ–ਟੈਕਸ ’ਚ ਰਾਹਤ ਦੀ ਸੰਭਾਵਨਾ

ਦੇਸ਼ ਦਾ ਆਮ ਸਾਲਾਨਾ ਬਜਟ 2020–21 ਅੱਜ, ਆਮਦਨ–ਟੈਕਸ ’ਚ ਰਾਹਤ ਦੀ ਸੰਭਾਵਨਾ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਭਾਰਤ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕਰਨ ਜਾ ਰਹੇ ਹਨ। ਸਮੁੱਚੇ ਦੇਸ਼ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ  ਹੋਈਆਂ ਹਨ। ਆਰਥਿਕ ਮੰਦੀ ਦੇ ਚੱਲਦਿਆਂ ਇਸ ਬਜਟ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੀ ਕੁਝ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਬਜਟ ਵਿੱਚ ਆਮਦਨ–ਟੈਕਸ ਦੇ ਨਾਲ–ਨਾਲ ਦਿਹਾਤੀ ਇਲਾਕਿਆਂ ਤੇ ਖੇਤੀ ਖੇਤਰ ਲਈ ਕੁਝ ਅਹਿਮ ਐਲਾਨ ਕੀਤੇ ਜਾ ਸਕਦੇ ਹਨ।

 

 

ਬੀਤੇ ਦਹਾਕੇ ਦੀ ਸਭ ਤੋਂ ਵੱਡੀ ਆਰਥਿਕ ਮੰਦਹਾਲੀ ਝੱਲ ਰਹੇ ਭਾਰਤ ਲਈ ਇਹ ਬਜਟ ਬਹੁਤ ਅਹਿਮ ਹੈ। ਸਰਕਾਰੀ ਸੂਤਰਾਂ ਤੇ ਅਰਥ–ਸ਼ਾਸਤਰੀਆਂ ਮੁਤਾਬਕ ਵਿੱਤ ਮੰਤਰੀ ਇਸ ਬਜਟ ’ਚ ਖਪਤਕਾਰਾਂ ਦੀ ਮੰਗ ਤੇ ਨਿਵੇਸ਼ ਨੂੰ ਧਿਆਨ ’ਚ ਰੱਖਦਿਆਂ ਨਵਾਂ ਰਾਹ ਖੋਲ੍ਹਣਗੇ।

 

 

ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਨਿਰਮਲਾ ਸੀਤਾਰਮਣ ਆਪਣੇ ਬਜਟ ’ਚ ਦੇਸ਼ ਦੇ ਆਰਥਿਕ ਵਿਕਾਸ ਤੇ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਾਉਣ ਲਈ ਵੀ ਕੁਝ ਅਹਿਮ ਐਲਾਨ ਕਰ ਸਕਦੇ ਹਨ।

 

 

ਬੀਤੇ ਵਰ੍ਹੇ ਸਤੰਬਰ ਮਹੀਨੇ ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ ਵਿੱਚ ਛੋਟ ਦਾ ਐਲਾਨ ਕੀਤਾ ਸੀ। ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਹੁਣ ਆਮਦਨ–ਟੈਕਸ ਵਿੱਚ ਛੋਟ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

 

 

ਸੰਭਾਵਨਾ ਹੈ ਕਿ ਜਾਂ ਤਾਂ ਆਮਦਨ–ਟੈਕਸ ਸਲੈਬ ਵਿੱਚ ਛੋਟ ਦਿੱਤੀ ਜਾ ਸਕਦੀ ਹੈ ਜਾਂ ਫਿਰ ਸਿਰਫ਼ ਵੱਧ ਆਮਦਨ ਵਾਲਿਆਂ ਲਈ ਵੱਖਰੇ ਟੈਕਸ ਢਾਂਚੇ ਦਾ ਐਲਾਨ ਕੀਤਾ ਜਾ ਸਕਦਾ ਹੈ।

 

 

ਆਰਥਿਕ ਮਾਹਿਰ ਇਹ ਵੀ ਮੰਨ ਕੇ ਚੱਲ ਰਹੇ ਹਨ ਕਿ ਸਰਕਾਰ ਹਾਊਸਿੰਗ ਲੋਨ, ਸਿੱਖਿਆ ਲਈ ਕਰਜ਼ੇ ਵਿੱਚ ਵੀ ਰਾਹਤ ਦੇ ਸਕਦੀ ਹੈ। ਇਸ ਨਾਲ ਲੋਕ ਟੈਕਸ ਬਚਾਉਣ ਲਈ ਨਿਵੇਸ਼ ਦੀ ਰਕਮ ਵਧਾਉਣਗੇ ਅਤੇ ਨਾਲ ਹੀ ਰੀਅਲ ਐਸਟੇਟ ਸੈਕਟਰ ਨੂੰ ਵੀ ਮੰਦੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Country s General Annual Budget 2020-21 today Income Tax Relief may be announced