ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦੌਰ ਅਤੇ ਵਾਰਾਣਸੀ ਵਿਚਕਾਰ ਚੱਲੇਗੀ ਭਾਰਤ ਦੀ ਤੀਜੀ ਪ੍ਰਾਈਵੇਟ ਰੇਲ ਗੱਡੀ

ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਆਈਆਰਸੀਟੀਸੀ ਦੀ ਤੀਜੀ ਪ੍ਰਾਈਵੇਟ ਰੇਲ ਗੱਡੀ ਇੰਦੌਰ ਅਤੇ ਵਾਰਾਣਸੀ ਦਰਮਿਆਨ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਸਫਰ ਕਰਨ ਵਾਲੀ ਇਸ ਗੱਡੀ ਦੇ ਕੋਚ ਹਮਸਫ਼ਰ ਐਕਸਪ੍ਰੈਸ ਵਰਗੇ ਹੋਣਗੇ। ਪਿਛਲੇ ਕੁਝ ਮਹੀਨਿਆਂ ਵਿੱਚ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਦੋ ਰੂਟਾਂ ‘ਤੇ ਨਿੱਜੀ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਇਹ ਮਾਰਗ ਦਿੱਲੀ-ਲਖਨਊ ਅਤੇ ਅਹਿਮਦਾਬਾਦ-ਮੁੰਬਈ ਹਨ। 
 

ਯਾਦਵ ਨੇ ਕਿਹਾ ਕਿ ਤੀਜੀ ਨਿੱਜੀ ਰੇਲ ਗੱਡੀ ਇੰਦੌਰ-ਵਾਰਾਣਸੀ ਮਾਰਗ 'ਤੇ ਚੱਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਗੱਡੀ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ। ਦੋ ਦਿਨ ਲਖਨਊ ਅਤੇ ਇਕ ਦਿਨ ਇਲਾਹਾਬਾਦ ਦੇ ਰਸਤੇ ਚੱਲੇਗੀ। ਇਹ ਪਹਿਲੀ ਅਜਿਹੀ ਰੇਲ ਗੱਡੀ ਹੋਵੇਗੀ ਜੋ ਆਈਆਰਸੀਟੀਸੀ ਵੱਲੋਂ ਕੁਰਸੀ ਨਹੀਂ ਬਲਕਿ ਸਲੀਪਰ ਕੋਚ ਰੱਖੇਗੀ। 
 

ਰੇਲ ਗੱਡੀ 20 ਫਰਵਰੀ ਦੇ ਲਗਭਗ ਸ਼ੁਰੂ ਹੋਣ ਦੀ ਉਮੀਦ ਹੈ। ਯਾਦਵ ਨੇ ਕਿਹਾ ਕਿ ਨਿੱਜੀ ਕੰਪਨੀਆਂ ਵੱਲੋਂ 150 ਗੱਡੀਆਂ ਚਲਾਉਣ ਦੀ ਵੀ ਯੋਜਨਾ ਹੈ। ਇਸ ਦੇ ਤਰੀਕਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਉਦੋਂ ਤੱਕ ਇਨ੍ਹਾਂ ਦਾ ਸੰਚਾਲਨ ਆਈਆਰਸੀਟੀਸੀ ਕਰਦਾ ਰਹੇਗਾ।
 

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਤਵਾਰ, 19 ਜਨਵਰੀ 2020 ਨੂੰ ਚੱਲਣ ਲੱਗੀ ਹੈ। ਇਹ ਰੇਲ ਗੱਡੀ ਐਤਵਾਰ ਨੂੰ ਅਹਿਮਦਾਬਾਦ ਤੋਂ ਮੁੰਬਈ ਲਈ ਸ਼ੁਰੂ ਹੋਈ ਹੈ। ਦੇਸ਼ ਦੀ ਦੂਜੀ ਨਿੱਜੀ ਰੇਲ ਨੂੰ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੇਲ ਗੱਡੀ ਦਾ ਨੰਬਰ 82902/82901 ਹੈ। ਇਹ ਰੇਲ ਗੱਡੀ ਹਫ਼ਤੇ ਵਿੱਚ 6 ਦਿਨ ਚੱਲਦੀ ਹੈ। ਤੇਜਸ ਰੇਲ ਗੱਡੀ ਵੀਰਵਾਰ ਨੂੰ ਨਹੀਂ ਚੱਲੇਗੀ। ਆਈਆਰਸੀਟੀਸੀ ਨੇ ਪਹਿਲਾਂ ਹੀ ਦੇਸ਼ ਦੀ ਪਹਿਲੀ ਨਿੱਜੀ ਰੇਲ ਗੱਡੀ ਤੇਜਸ ਨੂੰ ਲਖਨਊ ਤੋਂ ਦਿੱਲੀ ਵਿਚਕਾਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:country third private train will run between Indore and Varanasi IRCTC told when to start