ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਨੂੰ ਮਿਲੇਗਾ ਹੁਣ ਨਵਾਂ ਸੰਸਦ ਭਵਨ

ਦੇਸ਼ ਨੂੰ ਮਿਲੇਗਾ ਹੁਣ ਨਵਾਂ ਸੰਸਦ ਭਵਨ

ਭਾਰਤ ਦੀ ਰਾਜਧਾਨੀ ਦਿੱਲੀ ਸਥਿਤ ਸੰਸਦ ਭਵਨ ਨੂੰ ਹੁਣ ਇੱਕ ਨਵਾਂ ਰੂਪ ਮਿਲੇਗਾ। ਸੰਸਦ ਭਵਨ, ਕੇਂਦਰੀ ਸਕੱਤਰੇਤ ਤੇ ਇਸ ਦੇ ਆਲੇ–ਦੁਆਲੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਫੈਲੇ ਹਰਿਆਲੀ ਭਰਪੂਰ ਇਲਾਕੇ ਵਿੱਚ ਮੌਜੂਦ ਸੈਂਟਰਲ ਵਿਸਟਾ ਦੇ ਮੁੜ–ਵਿਕਾਸ ਦੀ ਯੋਜਨਾ ਨੂੰ ਹੁਣ ਅਮਲੀ ਰੂਪ ਦੇਣਾ ਸ਼ੁਰੂ ਹੋ ਗਿਆ ਹੈ। ਇਸ ਲਈ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ ਜ਼ਮੀਨ ਵੀ ਵੇਖ ਚੁੱਕਾ ਹੈ।

 

 

ਇਸ ਯੋਜਨਾ ਅਧੀਨ ਰਾਸਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਵਿਚਕਾਰਲੇ ਲਗਭਗ ਤਿੰਨ ਕਿਲੋਮੀਟਰ ਰਕਬੇ ਵਿਚ ਸੰਸਦ ਭਵਨ, ਕੇਂਦਰੀ ਸਕੱਤਰੇਤ ਤੇ ਸੈਂਟਰਲ ਵਿਸਟਾ ਦੇ ਮੁੜ–ਵਿਕਾਸ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਦਿੱਲੀ ’ਚ ਜ਼ਮੀਨ ਦੇ ਮਾਮਲਿਆਂ ਦਾ ਪ੍ਰਬੰਧ ਵੇਖਣ ਵਾਲੀ ਕੇਂਦਰੀ ਏਜੰਸੀ ‘ਦਿੱਲੀ ਵਿਕਾਸ ਅਥਾਰਟੀ’ (DDA) ਨੇ ਇਸ ਇਲਾਕੇ ਵਿੱਚ 100 ਏਕੜ ਜ਼ਮੀਨ ਨੂੰ ਸੱਤ ਪਲਾਟਾਂ ਵਿੱਚ ਵੰਡ ਕੇ ਉਨ੍ਹਾਂ ਦੇ ਮੌਜੂਦਾ ਭੂ–ਉਪਯੋਗ ’ਚ ਪ੍ਰਸਤਾਵਿਤ ਤਬਦੀਲੀ ਦਾ ਨੋਟੀਫ਼ਿਕੇਸ਼ਨ ਬੀਤੀ 21 ਦਸੰਬਰ ਨੂੰ ਜਾਰੀ ਕਰ ਦਿੱਤਾ ਗਿਆ ਹੈ। DDA ਨੇ ਇਸ ਬਾਰੇ ਲੋਕਾਂ ਤੋਂ 30 ਦਿਨਾਂ ਅੰਦਰ ਸੁਝਾਅ ਤੇ ਇਤਰਾਜ਼ ਮੰਗੇ ਹਨ।

 

 

ਮੰਤਰਾਲੇ ਨੇ ਯੋਜਨਾ ਦੇ ਡਿਜ਼ਾਇਨ ਲਈ ਗੁਜਰਾਤ ਦੀ ਆਰਕੀਟੈਕਟ ਕਨਸਲਟੈਂਸੀ ਕੰਪਨੀ ‘ਐੱਚਸੀਪੀ ਡਿਜ਼ਾਇਨ’ ਦੀ ਚੋਣ ਕਰਨ ਤੋਂ ਬਾਅਦ ਤਿੰਨੇ ਯੋਜਨਾਵਾਂ ਲਈ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਹੇ। ਇਸ ਲਈ ਸਾਢੇ 9 ਏਕੜ ਜ਼ਮੀਨ ਸੰਸਦ ਭਵਨ ਦੀ ਨਵੀਂ ਇਮਾਰਤ ਲਈ, 76.6 ਏਕੜ ਜ਼ਮੀਨ ਕੇਂਦਰੀ ਸਕੱਤਰੇਤ ਤੇ 15 ਏਕੜ ਜ਼ਮੀਨ ਰਿਹਾਇਸ਼ੀ ਮਕਾਨਾਂ ਦੀ ਉਸਾਰੀ ਲਈ ਵਰਤਣ ਦਾ ਪ੍ਰਸਤਾਵ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਦੀ ਪਹਿਲਾਂ ਤੋਂ ਨਿਰਧਾਰਤ ਕਾਰਜ–ਯੋਜਨਾ ਅਧੀਨ ਮੌਜੂਦਾ ਸੰਸਦ ਭਵਨ ਤੇ ਪ੍ਰਮੁੱਖ ਮੰਤਰਾਲਿਆਂ ਨਾਲ ਜੁੜੀਆਂ ਇਮਾਰਤਾਂ, ਨੌਰਥ ਬਲਾਕ ਤੇ ਸਾਊਥ ਬਲਾਕ ਪਹਿਲਾਂ ਵਾਂਗ ਹੀ ਰਹਿਣਗੀਆਂ। ਸਮੇਂ ਦੀ ਮੰਗ ਮੁਤਾਬਕ ਜ਼ਰੂਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਸਿੱਧ ਹੋ ਰਹੇ ਸੰਸਦ ਭਵਨ ਦੀ ਮੌਜੂਦਾ ਇਮਾਰਤ ਦੇ ਸਾਹਮਣੇ ਹੀ 9.5 ਏਕੜ ਜ਼ਮੀਨ ਉੱਤੇ ਸੰਸਦ ਦੀ ਨਵੀਂ ਇਮਾਰਤ ਤੇ ਵੱਖੋ–ਵੱਖਰੇ ਸਥਾਨਾਂ ਉੱਤੇ ਖਿੰਡੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਇੱਕੋ ਸਥਾਨ ਉੱਤੇ ਬਣਾਉਣ ਲਈ 76.6 ੲਕੜ ਜ਼ਮੀਨ ਉੱਤੇ ਇੱਕ ਵਿਸ਼ਾਲ ਕੇਂਦਰੀ ਸਕੱਤਰੇਤ ਬਣਾਉਣ ਦੀ ਯੋਜਨਾ ਹੈ।

 

 

ਨੋਟੀਫ਼ਿਕੇਸ਼ਨ ਮੁਤਾਬਕ DDA ਨੇ ਸੰਸਦ ਭਵਨ ਦੀ ਨਵੀਂ ਇਮਾਰਤ ਲਈ ਜਿਹੜੇ ਪਲਾਟ ਨੰਬਰ ਦੋ ਦੀ ਜ਼ਮੀਨ ਦੀ ਵਰਤੋਂ ਬਦਲਣ ਦਾ ਪ੍ਰਸਤਾਵ ਦਿੱਤਾ ਗਿਆ ਹੈ, ਉਹ ਮੌਜੂਦਾ ਸੰਸਦ ਭਵਨ ਦੇ ਪਿੱਛੇ ਉੱਤਰ ਵਿੱਚ ਰੈੱਡ ਕ੍ਰਾੱਸ ਰੋਡ, ਦੱਖਣ ਵਿੱਚ ਰਾਏਸਿਨਾ ਰੋਡ ਤੇ ਪੱਛਮ ’ਚ ਸੰਸਦ ਭਵਨ ਤੱਕ 9.5 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Country to get new Parliament House