ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ–ਸ਼ਾਹ ਦੀ ਮਰਜ਼ੀ ਨਾਲ ਨਹੀਂ, ਸੰਵਿਧਾਨ ਨਾਲ ਚੱਲੇਗਾ ਦੇਸ਼: ਮੌਲਾਨਾ ਕਲਬੇ ਸਾਦਿਕ

ਮੋਦੀ–ਸ਼ਾਹ ਦੀ ਮਰਜ਼ੀ ਨਾਲ ਨਹੀਂ, ਸੰਵਿਧਾਨ ਨਾਲ ਚੱਲੇਗਾ ਦੇਸ਼: ਮੌਲਾਨਾ ਕਲਬੇ ਸਾਦਿਕ

ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਐੱਨਆਰਸੀ (NRC) ਵਿਰੁੱਧ ਚੱਲ ਰਿਹਾ ਅੰਦੋਲਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਲਖਨਊ ਦੇ ਘੰਟਾ–ਘਰ ’ਚ ਚੱਲ ਰਹੇ ਅੰਦੋਲਨ ’ਚ ਸ਼ੁੱਕਰਵਾਰ ਨੂੰ ਆੱਲ ਇੰਡੀਆ ਮੁਸਲਿਮ ਪਰਸਨਲ ਲਾੱਅ ਬੋਰਡ ਦੇ ਵਾਈਸ ਚੇਅਰਮੈਨ ਡਾ. ਕਲਬੇ ਸਾਦਿਕ ਵੀ ਪੁੱਜੇ। ਉਨ੍ਹਾਂ ਕਿਹਾ ਕਿ ਦੇਸ਼ ਮੋਦੀ–ਸ਼ਾਹ ਦੀ ਮਰਜ਼ੀ ਨਾਲ ਨਹੀਂ, ਸਗੋਂ ਸੰਵਿਧਾਨ ਨਾਲ ਚੱਲੇਗਾ।

 

 

ਮੌਲਾਨਾ ਸਾਦਿਕ ਨੇ ਘੰਟਾ–ਘਰ ’ਚ ਪ੍ਰਦਰਸ਼ਨਕਾਰੀਆਂ ਨੂੰ ਪੇਸ਼ ਆਉਣ ਵਾਲੀਆਂ ਔਕੜਾਂ ਉੱਤੇ ਰੋਸ ਪ੍ਰਗਟਾਉ਼ਦਿਆਂ ਕਿਹਾ ਕਿ – ਮੈਂ ਅੱਜ ਤੱਕ ਕਦੇ ਸਿਨੇਮਾ ਨਹੀਂ ਵੇਖਿਆ ਪਰ ਹਰ ਘਰ ’ਚ ਰੌਸ਼ਨੀ ਹੈ ਅਤੇ ਘੰਟਾ–ਘਰ ’ਤੇ ਹਨੇਰਾ, ਜੋ ਸਰਕਾਰ ਨੂੰ ਵਿਖਾਈ ਨਹੀਂ ਦੇ ਰਿਹਾ। ਕੋਈ ਮੋਦੀ, ਕੋਈ ਸ਼ਾਹ ਸਾਡਾ ਭਵਿੱਖ ਨਹੀਂ ਬਣਾ ਸਕਦਾ। ਅੱਜ ਜੋ ਸਾਡੇ ਦੇਸ਼ ’ਚ ਹੋ ਰਿਹਾ ਹੈ, ਉਹ ਬੇਹੱਦ ਦਰਦਨਾਕ ਹੈ।

 

 

ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਦੇਸ਼ ’ਚ ਜੋ ਵੀ ਹੋ ਰਿਹਾ ਹੈ, ਉਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਰਜ਼ੀ ਨਾਲ ਨਹੀਂ, ਸਗੋਂ ਸੰਵਿਧਾਨ ਨਾਲ ਚੱਲੇਗਾ।

 

 

ਵਿਰੋਧ ਪ੍ਰਦਰਸ਼ਨ ’ਚ ਆਪਣੇ ਚਾਰ ਸਾਲ ਦੇ ਮਾਸੂਮ ਨਾਲ ਸ਼ਾਮਲ ਹੋਈ ਸ਼ਾਇਸਤਾ ਤੋਂ ਉਨ੍ਹਾਂ ਦੀ ਰਾਇ ਜਾਣੀ, ਤਾਂ ਉਨ੍ਹਾਂ ਦਾ ਇਹੋ ਕਹਿਣਾ ਸੀ ਕਿ ਦੇਸ਼ ਦੇ ਇੰਨੇ ਸਾਰੇ ਨਾਗਰਿਕ ਬੀਤੇ ਕਈ ਦਿਨਾਂ ਤੋਂ ਸੜਕ ’ਤੇ ਹਨ। ਅਸੀਂ ਸਾਰੇ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਉੱਤੇ ਇਹ ਸੱਟ ਬਰਦਾਸ਼ਤ ਨਹੀਂ ਕਰਾਂਗੇ।

 

 

ਉਨ੍ਹਾਂ ਕਿਹਾ ਕਿ ਤਹਿਜ਼ੀਬ ਅਤੇ ਪਰਦੇ ’ਚ ਰਹਿਣ ਵਾਲੀਆਂ ਸਾਡੇ ਵਰਗੀਆਂ ਮੁਸਲਿਮ ਔਰਤਾਂ ਨੂੰ ਸੜਕ ’ਤੇ ਲੋਕਤੰਤਰ ਦੇ ਬੁਨਿਆਦੀ ਢਾਂਚੇ ਲਈ ਬੇਪਰਦਾ ਹੋਣਾ ਪੈ ਰਿਹਾ ਹੈ; ਇਸ ਤੋਂ ਜ਼ਿਆਦਾ ਲੋਕਤੰਤਰ ਲਈ ਕਾਲ਼ਾ ਦਿਨ ਕੀ ਹੋਵੇਗਾ।

 

 

ਇਸ ਮੌਕੇ ਅਰੀਸ਼ਾ ਸਾਦਿਕ, ਖ਼ਦੀਜਾ ਤੇ ਅਕਬਰ ਸਾਦਿਕ ਨੇ 120 ਮੀਟਰ ਲੰਮੇ ਬੈਨਰ ਉੱਤੇ ਪੈੜਾਂ ਦੇ ਨਿਸ਼ਾਨ ਬਣਾ ਕੇ ਉਸ ਉੱਤੇ ਨੋ ਸੀਏਏ, ਬਾਇਕਾਟ ਐੱਨਆਰਸੀ ਲਿਖ ਕੇ ਵਿਰੋਧ ਦਰਜ ਕਰਵਾਇਆ।

 

 

9ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦੀਆਂ ਵਿਦਿਆਰਥਣਾਂ ਦੀ ਮਿਹਨਤ ਨਾਲ ਬਣਿਆ ਬੈਨਰ ਪ੍ਰਦਰਸ਼ਨ ਵਾਲੀ ਥਾਂ ਉੱਤੇ ਲਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Country to run with Constitution not with the consent of Modi Shah says Maulana Kalbe Sadiq