ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਵਾਸੀਆਂ ਨੇ ਥਾਲੀ ਤੇ ਤਾੜੀ ਵਜਾ ਕੇ ਕੋਰੋਨਾ ਕਮਾਂਡੋਜ਼ ਨੂੰ ਕੀਤਾ ਸਲਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਅਪੀਲ ਦਾ ਸਵਾਗਤ ਸ਼ਾਮ 5 ਵਜੇ ਆਪਣੇ ਘਰਾਂ 'ਚ ਰਹਿ ਕੇ ਤਾੜੀ, ਥਾਲੀ, ਘੰਟੀਆਂ ਅਤੇ ਸ਼ੰਕ ਵਜਾ ਕੇ ਉਨ੍ਹਾਂ ਸਿਹਤ ਤੇ ਪ੍ਰਸ਼ਾਸਨਿਕ ਲੋਕਾਂ ਦੀ ਹੌਸਲਾ ਅਫ਼ਜਾਈ ਕੀਤੀ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਸ ਲੜਾਈ ਵਿਰੁੱਧ ਲੜ ਰਹੇ ਹਨ। 

 


 

ਅੱਜ ਪੂਰਾ ਚੰਡੀਗੜ੍ਹ, ਪੰਜਾਬ, ਦਿੱਲੀ ਸਮੇਤ ਪੂਰਾ ਭਾਰਤ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਇਕਜੁੱਟ ਦਿਖਾਈ ਦਿੱਤਾ। ਜਨਤਕ ਕਰਫਿਊ ਦੌਰਾਨ ਲੋਕਾਂ ਨੇ ਅੱਜ ਘਰਾਂ ਵਿੱਚ ਰਹਿਣ ਦਾ ਫੈਸਲਾ ਕੀਤਾ। ਅੱਜ ਸੜਕਾਂ ਸੁੰਨੀਆਂ ਰਹੀਆਂ ਤੇ ਬਾਜ਼ਾਰ 'ਚ ਸੰਨਾਟਾ ਪਸਰਿਆ ਰਿਹਾ। ਲੋਕ ਆਪਣੇ ਘਰਾਂ 'ਚ ਬੈਠ ਕੇ ਜਿੰਮੇਵਾਰ ਦੇਸ਼ਵਾਸੀ ਵਜੋਂ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕ ਰਹੇ ਹਨ।

 


 

ਇਸ ਦੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ 'ਚ ਤਾੜੀਆਂ ਮਾਰ ਕੇ ਅਤੇ ਥਾਲੀਆਂ ਵਜਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜੋ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਮੋਰਚਾ ਸੰਭਾਲੇ ਹੋਏ ਹਨ।

 


 

ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਘੰਟੀ ਵਜਾ ਕੇ ਦੇਸ਼ ਸੇਵਾ 'ਚ ਲੱਗੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਨੇ ਤਾੜੀ ਤੇ ਘੰਟੀ ਵਜਾ ਕੇ ਲੋਕਾਂ ਦਾ ਧੰਨਵਾਦ ਕੀਤਾ।

 


 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਡਾਕਟਰਾਂ, ਨਰਸਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੀਡੀਆ ਲਈ ਤਾੜੀਆਂ ਤੇ ਘੰਟੀ ਵਜਾ ਕੇ ਧੰਨਵਾਦ ਕੀਤਾ, ਜੋ ਕੋਰੋਨਾ ਵਿਰੁੱਧ ਲੜ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Country united against Corona people clapped and played plate at 5 pm in balcony