ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਚੌਕੀਦਾਰ ਨੂੰ ਚਾਹੁੰਦਾ ਹੈ, ਰਾਜੇ ਨਹੀਂ: ਮੋਦੀ

ਦੇਸ਼ ਚੌਕੀਦਾਰ ਨੂੰ ਚਾਹੁੰਦਾ ਹੈ, ਰਾਜੇ ਨਹੀਂ: ਮੋਦੀ

––ਪਾਕਿਸਤਾਨ ਆਪਣੀ ਮੌਤ ਆਪੇ ਮਰ ਜਾਵੇਗਾ

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਚੌਕੀਦਾਰਾਂ ਨੂੰ ਚਾਹੁੰਦਾ ਹੈ, ਰਾਜਿਆਂ ਨੂੰ ਨਹੀਂ। ਸ੍ਰੀ ਮੋਦੀ ਨੇ ਅੱਜ ‘ਮੈਂ ਵੀ ਚੌਕੀਦਾਰ’ ਮੁਹਿੰਮ ਅਧੀਨ ਵਿਡੀਓ ਕਾਨਫ਼ਰਸਿੰਗ ਰਾਹੀਂ ਪੇਸ਼ੇਵਰ, ਕਾਰੋਬਾਰੀਆਂ ਤੇ ਚੌਕੀਦਾਰਾਂ ਨਾਲ ਸਿੱਧੀ ਗੱਲਬਾਤ ਕੀਤੀ। ਇਹ ਪ੍ਰੋਗਰਾਮ ਉੱਤਰ ਪ੍ਰਦੇਸ਼ ਦੇ ਸਾਰੇ 80 ਲੋਕ ਸਭਾ ਹਲਕਿਆਂ ਵਿੱਚ ਸਿੱਧਾ ਚੱਲਿਆ। ਇਸ ਮੌਕੇ ਸੂਬਾ ਸਰਕਾਰ ਦੇ ਮੰਤਰੀ, ਕੇਂਦਰ ਤੇ ਸੂਬੇ ਦੇ ਅਧਿਕਾਰੀ ਇਨ੍ਹਾਂ ਸਾਰੀਆਂ ਥਾਵਾਂ ਉੱਤੇ ਮੌਜੂਦ ਸਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇਸ਼ ਵਿੱਚ ਇੱਕ ਮਾਹੌਲ ਬਣਾਇਆ ਤੇ ਅੱਗੇ ਵੀ ਬਣਾਉਣਾ ਹੈ ਕਿਉਂਕਿ ਅਸੀਂ ਦੁਨੀਆ ਦੀ ਬਰਾਬਰੀ ਕਰਨੀ ਹੈ। ਅਸੀਂ ਬਹੁਤ ਸਾਰਾ ਸਮਾਂ ਭਾਾਰਤ–ਪਾਕਿਸਤਾਨ ਕਰਨ ਵਿੱਚ ਹੀ ਬਿਤਾ ਦਿੱਤਾ। ਉਹ ਆਪਣੀ ਮੌਤ ਮਰੇਗਾ, ਉਸ ਨੂੰ ਛੱਡ ਦੇਵੋ, ਅਸੀਂ ਅੱਗੇ ਵਧਣਾ ਹੈ, ਬੱਸ ਇਸੇ ਵੱਲ ਸਾਡਾ ਧਿਆਨ ਰਹਿਣਾ ਚਾਹੀਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਹਿੰਦੁਸਤਾਨ ਦੇ ਆਮ ਮਨੁੱਖ ਦੇ ਮਨ ਵਿੱਚ ਇਹ ਭਾਵਨਾ ਜਾਗਦੀ ਹੈ ਕਿ ਦੇਸ਼ ਕਦੋਂ ਵਿਕਸਤ ਹੋਵੇਗਾ, ਤਾਂ ਇਸ ਸਵਾਲ ਪਿੱਛੇ ਦੇਸ਼ ਦੀ ਪ੍ਰਗਤੀ ਦੀ ਭਾਵਨਾ ਵਿਖਾਈ ਦੇਣ ਲੱਗਦੀ ਹੈ। ਭਾਰਤ ਕੋਲ ਖ਼ੁਸ਼ਹਾਲ ਰਾਸ਼ਟਰ ਬਣਨ ਲਈ ਸਭ ਕੁਝ ਹੈ। ਇੱਛਾ ਸ਼ਕਤੀ ਤੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਸੁਫ਼ਨਾ ਹੋਣਾ ਚਾਹੀਦਾ ਹੈ ਕਿ ਹੁਣ ਅਸੀਂ ਪੱਛੜੇ ਨਹੀਂ ਰਹਿਣਾ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਹਰ ਪੈਸਾ ਮੋੜਨਾ ਹੋਵੇਗਾ। ਸਾਲ 2014 ਤੋਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਨਾ ਤੇ ਸਮੇਟਣ ਦਾ ਕੰਮ ਮੈਂ ਕਰ ਰਿਹਾ ਹਾਂ। ਤੁਹਾਡੀ ਮਦਦ ਨਾਲ ਜੇਲ੍ਹ ਦੇ ਦਰਵਾਜ਼ੇ ਤੱਕ ਤਾਂ ਮੈਂ ਇਨ੍ਹਾਂ ਲੋਕਾਂ ਨੂੰ ਲੈ ਗਿਆ, ਕੁਝ ਜ਼ਮਾਨਤ ’ਤੇ ਹਨ ਤੇ ਕੁਝ ਡੇਟ ਮੰਗ ਰਹੇ ਹਨ। ਕੁਝ ਲੋਕ ਵਿਦੇਸ਼ੀ ਅਦਾਲਤਾਂ ਵਿੱਚ ਕਹਿੰਦੇ ਹਨ ਕਿ ਭਾਰਤ ਦੀਆਂ ਜੇਲ੍ਹਾਂ ਦੀ ਹਾਲਤ ਠੀਕ ਨਹੀਂ ਹੈ। ਉਣ ਉਨ੍ਹਾਂ ਨੂੰ ਕੋਈ ਮਹਿਲਾਂ ਵਿੱਚ ਥੋੜ੍ਹਾ ਰੱਖੇਗਾ। ਅੰਗਰੇਜ਼ਾਂ ਨੇ ਗਾਂਧੀ ਜੀ ਨੂੰ ਜਿਸ ਜੇਲ੍ਹ ਵਿੱਚ ਰੱਖਿਆ ਸੀ, ਮੈਂ ਉਨ੍ਹਾਂ ਨੂੰ ਉਸ ਤੋਂ ਵਧੀਆ ਜੇਲ੍ਹ ਨਹੀਂ ਦੇ ਸਕਦਾ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਧਿਆਪਕ ਵੱਡਾ ਚੋਕੀਦਾਰ ਹੁੰਦਾ ਹੈ। ਉਹ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਕਰਦਾ ਹੈ। ਅਜਿਹੇ ਚੌਕੀਦਾਰਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਲੱਗਦਾ ਹੋਵੇਗਾ ਕਿ ਮੋਦੀ ਤਾਂ ਚੋਣਾਂ ਵਿੱਚ ਰੁੱਝਿਆ ਹੋਵੇਗਾ, ਸ਼ਾਇਦ ਕਰੇਗਾ ਨਹੀਂ। ਮੇਰੇ ਲਈ ਚੋਣਾਂ ਨਹੀਂ, ਦੇਸ਼ ਸਭ ਤੋਂ ਵੱਡੀ ਪਹਿਲ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਜੇ ਹਿੰਦੁਸਤਾਨ ਦੀ ਗੱਲ ਸੁਣੀ ਜਾਂਦੀ ਹੈ, ਤਾਂ ਉਸ ਦਾ ਕਾਰਨ ਮੋਦੀ ਨਹੀਂ, ਪੂਰਨ ਬਹੁਮੱਤ ਦੀ ਸਰਕਾਰ ਹੈ। ਦੁਨੀਆ ਦਾ ਕੋਈ ਨੇਤਾ ਜਦੋਂ ਮੇਰੇ ਨਾਲ ਹੱਥ ਮਿਲਾਉਂਦਾ ਹੈ ਜਾਂ ਗਲ਼ੇ ਲਾਉਂਦਾ ਹੈ, ਤਾਂ ਉਸ ਨੂੰ ਮੋਦੀ ਨਹੀਂ ਦਿਸਦਾ, ਸਗੋਂ ਪੂਰਨ ਬਹੁਮੱਤ ਵਾਲੀ ਸਰਕਾਰ ਰਾਹੀਂ ਸਵਾ ਸੌ ਕਰੋੜ ਦੇਸ਼ ਵਾਸੀ ਦਿਸਦੇ ਹਨ, ਤਦ ਜਾ ਕੇ ਬਰਾਬਰੀ ਵਾਲੀ ਗੱਲ ਹੁੰਦੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਜਿਹੇ ਰਾਸ਼ਟਰੀ ਰਾਜਨੀਤੀ ਵਿੱਚ ਅਣਜਾਣ ਵਿਅਕਤੀ ਨੂੰ ਦੇਸ਼ ਦੀ ਜਨਤਾ ਨੇ 30 ਸਾਲਾਂ ਬਾਅਦ ਪੂਰਨ ਬਹੁਮੱਤ ਦਿੱਤਾ। ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਪਤਾ ਨਹੀਂ ਹੇ ਕਿ ਪੂਰਨ ਬਹੁਮੱਤ ਵਾਲੀ ਸਰਕਾਰ ਆਪਣੇ–ਆਪ ਵਿੱਚ ਬਹੁਤ ਅਹਿਮ ਹੁੰਦੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਜੇ ਸ੍ਰੀ ਮੋਦੀ ਆਪਣੇ ਸਿਆਸੀ ਭਵਿੱਖ ਬਾਰੇ ਸੋਚਦਾ, ਤਾਂ ਉਹ ਮੋਦੀ ਨਾ ਹੁੰਦਾ। ਜੇ ਇਸੇ ਸਿਆਸੀ ਪੈਂਤੜੇਬਾਜ਼ੀ ਨਾਲ ਦੇਸ਼ ਚਲਾਉਣਾ ਹੁੰਦਾ, ਆਪਣੇ ਸਿਆਸੀ ਹਿਤਾਂ ਨੂੰ ਲੈ ਕੇ ਫ਼ੈਸਲੇ ਕਰਨੇ ਹੁੰਦੇ, ਤਾਂ ਮੋਦੀ ਦੀ ਦੇਸ਼ ਨੂੰ ਕੋਈ ਜ਼ਰੂਰਤ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Country wants Chowkidar not kings Modi