ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਨਾਲ ਦੇਸ਼ ਦਾ ਪੈਸਾ ਮੁੱਖ ਧਾਰਾ ’ਚ ਆਇਆ: ਅਰੁਣ ਜੇਤਲੀ

ਨੋਟਬੰਦੀ ਦੇ 2 ਸਾਲ ਪੂਰੇ ਹੋਣ 'ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਚੁੱਕਿਆ ਗਿਆ ਮਹੱਤਵਪੂਰਨ ਕਦਮ ਸੀ। ਇਸ ਕਦਮ ਨਾਲ ਸਰਕਾਰ ਨੇ ਪਹਿਲਾਂ ਭਾਰਤ ਤੋਂ ਬਾਹਰ ਪਏ ਕਾਲੇ ਧਨ 'ਤੇ ਸ਼ਿਕੰਜਾ ਕੱਸਿਆ। ਜਿਨ੍ਹਾਂ ਲੋਕਾਂ ਨੇ ਦੇਸ਼ ਤੋਂ ਬਾਹਰ ਕਾਲਾ ਧਨ ਬਾਹਰ ਜਮਾਂ ਕਰਵਾ ਰੱਖਿਆ ਸੀ ਉਸ ਨੂੰ ਵਾਪਸ ਲਿਆਉਣ ਅਤੇ ਟੈਕਸ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਜੋ ਲੋਕ ਅਜਿਹਾ ਕਰਨ 'ਚ ਅਸਫਲ ਰਹੇ ਉਨ੍ਹਾਂ 'ਤੇ ਕਾਰਵਾਈ ਕੀਤੀ ਗਈ।

 

 

ਅਰੁਣ ਜੇਤਲੀ ਨੇ ਆਪਣੀ ਫੇਸਬੁੱਕ ਪੋਸਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਦੀ ਅੱਧੀ ਰਾਤ ਨੂੰ 500 ਅਤੇ 1000 ਰੁਪਏ ਦੇ ਨੋਟ ਤੇ ਪਾਬੰਦੀ ਨੂੰ ਅਰਥਵਿਵਸਥਾ ਨੂੰ ਦਰੁੱਸਤ ਕਰਨ ਦੀ ਦਿਸ਼ਾ ਚ ਸਰਕਾਰ ਵੱਲੋਂ ਚੁੱਕੇ ਗਏ ਮਹੱਤਵਪੂਰਨ ਫੈਸਲਿਆਂ ਚੋਂ ਇੱਕ ਜ਼ਰੂਰੀ ਕਦਮ ਦੱਸਿਆ।

 

 

ਉਨ੍ਹਾਂ ਦੱਸਿਆ ਕਿ ਟੈਕਸ ਵਿਵਸਥਾ ਨੂੰ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਨੋਟਬੰਦੀ ਨੂੰ ਲੈ ਕੇ ਗਲਤ ਆਲੋਚਨਾ ਇਹ ਕੀਤੀ ਜਾ ਰਹੀ ਹੈ ਕਿ ਸਾਰੇ ਪੈਸੇ ਬੈਂਕਾਂ ਚ ਜਮ੍ਹਾਂ ਕਰ ਲਏ ਗਏ। ਪੈਸਿਆਂ ਨੂੰ ਜ਼ਬਤ ਕਰਨਾ ਨੋਟਬੰਦੀ ਦਾ ਮਕਸਦ ਨਹੀਂ ਸੀ। ਅਰਥਵਿਵਸਥਾ ਨੂੰ ਦਰੁੱਸਤ ਕਰਨ ਅਤੇ ਟੈਕਸ ਚੁਕਾਉਣਾ ਇਸ ਕਦਮ ਦਾ ਟੀਚਾ ਸੀ।

 

 

ਜੇਤਲੀ ਨੇ ਕਿਹਾ ਕਿ ਭਾਰਤ ਨੂੰ ਕੇਸ਼ ਨਾਲ ਡਿਜੀਟਲ ਲੈਣਦੇਣ ਲਈ ਤਿਆਰ ਕਰਨ ਲਈ ਵਿਵਸਥਾ ਦਰੁੱਸਤ ਕਰਨ ਦੀ ਲੋੜ ਹੈ। ਅਸਲ ਚ ਇਸਦਾ ਵਧੇਰੇ ਟੈਕਸ ਰੈਵਨਿਊ ਅਤੇ ਵਧੇਰੇ ਟੈਕਸ ਬੇਸ ਤੇ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਟੀਚਾ ਦੇਸ਼ ਦੇ ਪੈਸੇ ਨੂੰ ਅਰਥਵਿਵਸਥਾ ਦੀ ਮੁੱਖ ਧਾਰਾ ਚ ਲਿਆਉਣ ਦਾ ਸੀ ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ।

 

 


ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਨੋਟਬੰਦੀ ਦੇ ਸਮੇਂ ਪਾਬੰਦੀ ਲੱਗੇ 99.3 ਫੀਸਦ ਨੋਟ ਵਾਪਸ ਆਉਣ ਦੀ ਸਾਲਾਨਾ ਰਿਪੋਰਟ ਚ ਸਰਕਾਰ ਦੀ ਭਾਰੀ ਆਲੋਚਨਾ ਨੂੰ ਦੇਖਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਇਸ ਟਿੱਪਣੀ ਨੂੰ ਸਰਕਾਰ ਦੇ ਕਦਮ ਦੇ ਬਚਾਅ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Countrys money came with mainstream taxation Arun Jaitley