ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਰਾਏ ਦੇ ਮਕਾਨ ’ਚ ਮਿਲੀ ਪਤੀ–ਪਤਨੀ ਦੀ ਲਾਸ਼

ਕਿਰਾਏ ਦੇ ਮਕਾਨ ’ਚ ਮਿਲੀ ਪਤੀ–ਪਤਨੀ ਦੀ ਲਾਸ਼

ਗੁਰੂਗ੍ਰਾਮ ਦੇ ਡੂੰਡਾਹੇੜਾ ਪਿੰਡ ਦੇ ਇਕ ਘਰ ਵਿਚ ਪਤੀ–ਪਤਨੀ ਦੀ ਲਾਸ਼ ਮਿਲਦ ਨਾਲ ਸਨਸਨੀ ਫੈਲ ਗਈ। ਪਤੀ–ਪਤਨੀ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਵਾਰਦਾਤ ਦੀ ਜਾਣਕਾਰੀ ਮਿਲਦਿਆ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਇਸ ਨੂੰ ਆਪਸੀ ਝਗੜੇ ਵਿਚ ਮੌਤ ਦਾ ਮਾਮਲਾ ਮੰਨ ਕੇ ਚੱਲ੍ਹ ਰਹੀ ਹੈ।

 

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ 32 ਸਾਲਾ ਵਿਕਰਮ ਅਤੇ ਉਸਦੀ ਪਤਨੀ 35 ਸਾਲਾ ਜੋਤੀ ਵਜੋਂ ਹੋਈ ਹੈ। ਦੋਵੇਂ ਹੀ ਯੂਪੀ ਦੇ ਕਾਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਇੱਥੇ ਗੁਰੂਗ੍ਰਾਮ ਦੀ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਸਨ।

 

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਕਰੀਬ 4 ਵਜੇ ਦੋਵਾਂ ਦਾ ਆਪਸ ਵਿਚ ਝਗੜਾ ਹੋਇਆ ਸੀ। ਕਤਲ ਤੋਂ ਪਹਿਲਾਂ ਰਾਤ ਵਿਚ ਮ੍ਰਿਤਕ ਵਿਕਰਮ ਦਾ ਦੋਸਤ ਵੀ ਇਨ੍ਹਾਂ ਦੇ ਕਮਰੇ ਵਿਚ ਠਹਿਰਿਆ ਸੀ। ਪੁਲਿਸ ਮ੍ਰਿਤਕ ਦੇ ਦੋਸਤ ਤੋਂ ਪੁੱਛਗਿੱਛ ਕਰ ਰਹੀ ਹੈ। ਪਤੀ–ਪਤਨੀ ਦੀ ਮੌਤ ਦਾ ਕਾਰਨ ਆਪਸੀ ਝਗੜਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਸਾਜਿਸ਼ ਪੁਲਿਸ ਇਸਦਾ ਵੀ ਪਤਾ ਲਗਾਉਣ ਦਾ ਯਤਨ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:couple found dead in room at gurugram