ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਹਫ਼ਤਿਆਂ ਦੀ ਗਰਭਵਤੀ ਨੂੰ ਅਦਾਲਤ ਨੇ ਦਿੱਤੀ ਗਰਭਪਾਤ ਦੀ ਇਜਾਜ਼ਤ

ਨਾਬਾਲਗ਼ ਬਲਾਤਕਾਰ ਪੀੜਤ ਲੜਕੀ ਦੀ ਪਟੀਸ਼ਨ 'ਤੇ ਰਾਜਸਥਾਨ ਹਾਈ ਕੋਰਟ ਨੇ 20 ਘੰਟਿਆਂ ਦੇ ਅੰਦਰ ਫ਼ੈਸਲਾ ਲੈਂਦੇ ਹੋਏ ਗਰਭਪਾਤ ਦੀ ਆਗਿਆ ਦੇ ਦਿੱਤੀ। ਕੋਟਾ ਦੀ 17 ਸਾਲਾ ਪੀੜਤ ਲੜਕੀ ਨੇ ਰਾਜਸਥਾਨ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਆਰਐਸਐਲਐਸਏ) ਰਾਹੀਂ ਬੁੱਧਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ। 

 

ਆਪਣੀ ਪਟੀਸ਼ਨ ਵਿੱਚ ਉਸ ਨੇ ਕਿਹਾ ਕਿ ਉਸ ਦੀ ਜਾਂਚ ਦੌਰਾਨ ਬੱਚੇ ਦੇ ਪੈਰਾਂ ਵਿੱਚ ਇੱਕ ਜਮਾਂਦਰੂ ਖ਼ਰਾਬੀ ਮਿਲੀ ਹੈ ਜਿਸ ਕਰਕੇ ਉਹ ਗਰਭਪਾਤ ਕਰਵਾਉਣ ਦੀ ਆਗਿਆ ਚਾਹੁੰਦੀ ਹੈ। ਉਸ ਨੇ ਆਪਣੀ ਪਟੀਸ਼ਨ ਦੇ ਨਾਲ ਅਦਾਲਤ ਨੂੰ ਮੈਡੀਕਲ ਰਿਪੋਰਟ ਵੀ ਸੌਂਪੀ।

 

RSLSA ਦੇ ਸੱਕਤਰ ਅਸ਼ੋਕ ਜੈਨ ਨੇ ਕਿਹਾ ਕਿ ਕੇਸ ਦੇ ਤਰਕ ਨੂੰ ਵੇਖਦਿਆਂ ਜਸਟਿਸ ਪੰਕਜ ਭੰਡਾਰੀ ਨੇ ਪੀੜਤਾ ਨੂੰ ਗਰਭਪਾਤ ਕਰਾਉਣ ਦੀ ਆਗਿਆ ਦਿੱਤੀ। ਜੈਨ ਨੇ ਦੱਸਿਆ ਕਿ ਪੀੜਤ ਲੜਕੀ ਦਾ ਪਿਛਲੇ ਸਾਲ ਉਸ ਦੇ ਰਿਸ਼ਤੇਦਾਰ ਨਾਲ ਭੱਜ ਗਈ ਸੀ, ਜਿਸ ਲਈ ਉਸ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ।

 

ਕੁਝ ਮਹੀਨਿਆਂ ਵਿੱਚ ਪੁਲਿਸ ਨੇ ਉਸ ਨੂੰ ਲੱਭ ਲਿਆ ਪਰ ਉਸ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਰਿਸ਼ਤੇਦਾਰ ਨਾਲ ਵਿਆਹ ਕਰਨ ਲਈ ਕਹਿਣ ਲੱਗੀ। ਪਰ ਪੁਲਿਸ ਨੇ ਉਸ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਬਾਲ ਗ੍ਰਹਿ ਭੇਜ ਦਿੱਤਾ। ਉਥੇ ਸਲਾਹ ਲੈਣ ਤੋਂ ਬਾਅਦ, ਉਹ 12 ਫਰਵਰੀ ਨੂੰ ਗਰਭਪਾਤ ਕਰਨ ਲਈ ਰਾਜ਼ੀ ਹੋ ਗਈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਲੜਕੀ ਦੀ ਗਰਭ ਅਵਸਥਾ 23 ਹਫ਼ਤਿਆਂ ਦੀ ਸੀ।

 

ਜੈਨ ਨੇ ਕਿਹਾ ਕਿ ਅਦਾਲਤ ਨੇ ਉਸ ਦੀ ਅਪੀਲ ਮੰਨ ਲਈ ਅਤੇ ਗਰਭਪਾਤ ਦੀ ਆਗਿਆ ਦਿੱਤੀ। ਜੈਨ ਨੇ ਕਿਹਾ ਕਿ ਪੀੜਤਾ ਨੂੰ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਵੀਰਵਾਰ ਨੂੰ ਉਸ ਦਾ ਗਰਭਪਾਤ ਕੀਤਾ ਗਿਆ ਸੀ।

....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court approves abortion on 23 months of pregnancy gave verdict in one day in rajasthan